ਸੈਲਾ ਖੁਰਦ (ਰਾਜੇਸ਼ ਅਰੋੜਾ) : ਕੱਪੜੇ ਦੀ ਦੁਕਾਨ ’ਚ ਚੋਰੀ ਕਰਨ ਆਈਆਂ ਔਰਤਾਂ ਨੂੰ ਦੁਕਾਨਦਾਰ ਤੇ ਪੁਲਸ ਦੀ ਹੁਸ਼ਿਆਰੀ ਨਾਲ ਗ੍ਰਿਫ਼ਤਾਰ ਕਰਨ ’ਚ ਪੁਲਸ ਨੂੰ ਸਫ਼ਲਤਾ ਪ੍ਰਾਪਤ ਹੋਈ। ਸੈਲਾ ਖੁਰਦ ਪੁਲਸ ਚੌਕੀ ਇੰਚਾਰਜ ਵਾਸਦੇਵ ਏਐੱਸਆਈ ਨੇ ਦੱਸਿਆ ਕੇ ਭੂਸ਼ਣ ਕੁਮਾਰ ਪੁੱਤਰ ਸਵ. ਧਰਮ ਪਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ 21 ਜੂਨ ਨੂੰ ਬਾਅਦ ਦੁਪਹਿਰ ਕਰੀਬ ਸਾਢੇ 3 ਵਜੇ ਉਨ੍ਹਾਂ ਦੀ ਦੁਕਾਨ 'ਤੇ 4 ਔਰਤਾਂ ਕੱਪੜੇ ਖਰੀਦਣ ਆਈਆਂ, ਜਿਨ੍ਹਾਂ ਨੇ ਮੈਨੂੰ ਵਿਆਹ ਵਾਸਤੇ ਕੱਪੜੇ ਦਿਖਾਉਣ ਲਈ ਕਿਹਾ।
ਇਹ ਵੀ ਪੜ੍ਹੋ : ਮੁੰਡਿਆਂ ਨੇ ਨੌਜਵਾਨ 'ਤੇ ਚਾੜ੍ਹ 'ਤੀ ਫਾਰਚੂਨਰ, ਪੁਰਾਣੀ ਰੰਜਿਸ਼ 'ਚ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਜਦੋਂ ਮੇਰਾ ਲੜਕਾ ਚੇਤਨ ਔਰਤਾਂ ਨੂੰ ਕੱਪੜੇ ਦਿਖਾ ਰਿਹਾ ਸੀ ਤਾਂ ਉਹ ਕਾਫੀ ਤੇਜ਼ੀ ਦਿਖਾ ਰਹੀਆਂ ਸਨ। ਇੰਨੇ ਨੂੰ ਅਚਾਨਕ ਮੇਰੀ ਨਿਗ੍ਹਾ ਇਕ ਔਰਤ 'ਤੇ ਪਈ, ਜੋ ਆਪਣੇ ਹੱਥ ਵਿੱਚ ਫੜੇ ਲਿਫਾਫੇ ਵਿੱਚ ਸੂਟ ਚੋਰੀ ਕਰਕੇ ਪਾ ਰਹੀ ਸੀ, ਜਦੋਂ ਮੈਂ ਉਸ ਦਾ ਲਿਫਾਫਾ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਨਾਲ ਦੀਆਂ 3 ਜਨਾਨੀਆਂ ਮੌਕੇ ਤੋਂ ਦੌੜ ਗਈਆਂ, ਜਿਸ ਔਰਤ ਦੇ ਹੱਥ ਚੋਰੀ ਕੀਤੇ ਸੂਟਾਂ ਵਾਲਾ ਲਿਫਾਫਾ ਸੀ, ਉਸ ਨੂੰ ਕਾਬੂ ਕਰਕੇ ਚੌਕੀ ਇੰਚਾਰਜ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਮੌਕੇ 'ਤੇ ਪੁੱਜ ਕੇ ਉਕਤ ਔਰਤ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਕਾਂਤਾ ਪਤਨੀ ਸਵ. ਗੁਰਮੀਤ ਲਾਲ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਦੱਸਿਆ।
ਇਹ ਵੀ ਪੜ੍ਹੋ : ਦਿੱਲੀ-NCR 'ਚ ਤੇਜ਼ ਹਵਾਵਾਂ ਨਾਲ ਪਿਆ ਭਾਰੀ ਮੀਂਹ, ਮੌਸਮ ਹੋਇਆ ਸੁਹਾਵਣਾ
ਪੁਲਸ ਨੇ ਇਸ ਦੀਆਂ ਸਾਥਣਾਂ ਕਮਲੇਸ਼ ਪਤਨੀ ਗੁਰਮੀਤ ਲਾਲ, ਬਬੀਤਾ ਰਾਣੀ ਉਰਫ ਰੋਜ਼ੀ ਪਤਨੀ ਗੁਲਸ਼ਨ ਕੁਮਾਰ ਤੇ ਬਲਵਿੰਦਰ ਕੌਰ ਉਰਫ ਬਿੱਲੋ ਪਤਨੀ ਆਸ਼ੂ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦਾ 5ਵਾਂ ਸਾਥੀ ਜੋ ਕਾਰ ਚਲਾ ਰਿਹਾ ਸੀ, ਅਜੇ ਫਰਾਰ ਹੈ। ਪੁਲਸ ਨੇ ਉਕਤ ਔਰਤਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
IELTS ਸੈਂਟਰਾਂ ’ਚ ਲੱਭੀਆਂ ਜਾ ਰਹੀਆਂ ਹਨ ਵਿਦੇਸ਼ ਲਿਜਾਣ ਵਾਲੀਆਂ ਕੁੜੀਆਂ, ਸਾਹਮਣੇ ਆਏ ਹੈਰਾਨ ਕਰਦੇ ਅੰਕੜੇ
NEXT STORY