ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)-ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਉਤਸਵ ਦੀਆਂ ਖ਼ੁਸ਼ੀਆਂ ਨੂੰ ਲੈ ਕਰਕੇ ਜਿੱਥੇ ਟਾਂਡਾ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਖ਼ੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਹੀ 1 ਫਰਵਰੀ ਨੂੰ ਮਨਾਏ ਜਾ ਰਹੇ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਮੁਬਾਰਬਾਂ ਦਿੰਦੇ ਗੁਰੂ ਘਰਾਂ ਵਿੱਚ ਸੇਵਾਦਾਰਾਂ ਵੱਲੋਂ ਸੁੰਦਰ ਸਜਾਵਟ ਕਰਦੇ ਹੋਏ ਗੁਰੂ ਘਰਾਂ ਨੂੰ ਬੜੇ ਹੀ ਮਨਮੁਖ ਤਰੀਕੇ ਨਾਲ ਸ਼ਿੰਗਾਰਿਆ ਗਿਆ ਹੈ।
ਇਹ ਵੀ ਪੜ੍ਹੋ: ਡੇਰਾ ਸੱਚਖੰਡ ਬੱਲਾਂ ਦਾ PM ਮੋਦੀ ਦੀ ਫੇਰੀ ਤੋਂ ਪਹਿਲਾਂ ਆ ਗਿਆ ਵੱਡਾ ਬਿਆਨ

ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਪਿੰਡ ਮੂਨਕ ਖੁਰਦ, ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮੂਨਕ ਕਲਾਂ ਤੋਂ ਇਲਾਵਾ ਗੜੀ ਮੁਹੱਲਾ ਟਾਂਡਾ, ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦਾਰਾਪੁਰ ਟਾਂਡਾ, ਸ਼੍ਰੀ ਗੁਰੂ ਰਵਿਦਾਸ ਭਵਨ ਦਸ਼ਮੇਸ਼ ਨਗਰ ਟਾਂਡਾ, ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਨੇੜੇ ਟਾਂਡਾ ਪੁਲੀ ਤੋਂ ਇਲਾਵਾ ਪਿੰਡ ਖੁੱਡਾ ਰੱਲਣਾ ਮਸੀਤ ਪਲਕੋਟ, ਖੁਣਖੁਣ ਕਲਾਂ, ਰਾਜਪੁਰ, ਸ਼ਾਲਾਪੁਰ, ਚਤੋਵਾਲ, ਬਗੋਲ ਖੁਰਦ, ਬਗੋਲ ਕਲਾਂ, ਸਹਿਬਾਜਪੁਰ, ਮਿਆਣੀ, ਆਲਮਪੁਰ ਵਿੱਚ ਸਥਿਤ ਗੁਰੂ ਘਰਾਂ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਵਟ ਕਰਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦੇ ਭੋਗ 1 ਫਰਵਰੀ ਨੂੰ ਪਾਏ ਜਾਣਗੇ। ਇਸ ਦੇ ਉਪਰੰਤ ਵੱਖ-ਵੱਖ ਨਗਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਮਹਾਨ ਨਗਰ ਕੀਰਤਨ ਸਜਾਏ ਜਾਣਗੇ। ਇਸ ਤੋਂ ਇਲਾਵਾ ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ ਗੁਰੂ ਘਰਾਂ ਵਿੱਚ ਮਨਮੁਖ ਤਰੀਕੇ ਨਾਲ ਦੀਪ ਮਾਲਾ ਕਰਦੇ ਹੋਏ ਪ੍ਰਕਾਸ਼ ਉਤਸਵ ਮੌਕੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਜਲੰਧਰ 'ਚ ਦੋ ਦਿਨ ਇਹ ਰਸਤੇ ਰਹਿਣਗੇ ਬੰਦ! ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

ਗੁਰਪੁਰਬ ਦੇ ਮਹਾਨ ਦਿਹਾੜੇ 'ਤੇ ਨਿਰਮਲ ਭੇਖ ਰਤਨ ਸੰਤ ਬਾਬਾ ਤੇਜਾ ਸਿੰਘ ਜੀ ਡੇਰਾ ਗੁਰੂਸਰ ਖੁੱਡਾ, ਸੰਤ ਨਰੇਸ਼ ਗਿਰ ਜੀ ਡੇਰਾ ਨੰਗਲ ਖੁੰਗਾ,ਸੰਤ ਰਾਮ ਗਿਰੀ ਜੀ ਡੇਰਾ ਰਾਜਪੁਰ ਕੰਡੀ, ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲੇ, ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡਾ ਵਾਲੇ, ਸੰਤ ਬਾਬਾ ਸੁਖਦੇਵ ਸਿੰਘ ਜੀ ਬੇਦੀ ਡੇਰਾ ਬਾਬਾ ਨਾਨਕ ਵਾਲੇ, ਸੰਤ ਬਾਬਾ ਸੁਖਜੀਤ ਸਿੰਘ ਜੀ ਡੇਰਾ ਗੁਰੂਸਰ ਖੁੱਡਾ ਵਾਲੇ, ਸੰਤ ਸੋਢੀ ਸ਼ਾਹ ਜੀ ਦਰਬਾਰ ਚੋਲੀਪੁਰ ਵਾਲੇ , ਸੰਤ ਜਸਪਾਲ ਸਿੰਘ ਜੀ ਓਡਰੇ ਵਾਲਿਆਂ ਨੇ ਜਿੱਥੇ ਸਮੂਹ ਸੰਗਤ ਨੂੰ ਪ੍ਰਕਾਸ਼ ਗੁਰਪੁਰਬ ਦੀ ਮੁਬਾਰਕਬਾਦ ਦਿੱਤੀ ਹੈ, ਉੱਥੇ ਹੀ ਭਾਰਤ ਸਰਕਾਰ ਵੱਲੋਂ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਮਹਾਰਾਜ ਨੂੰ ਪਦਮ ਸ਼੍ਰੀ ਐਲਾਨੇ ਜਾਣ ਤੇ ਸਮੁੱਚੇ ਰਵਿਦਾਸੀਆ ਸਮਾਜ ਨੂੰ ਮੁਬਾਰਕਬਾਦ ਦਿੱਤੀ ਹੈ।
ਇਹ ਵੀ ਪੜ੍ਹੋ: ਮੌਤ ਵੱਲ ਖ਼ੁਦ ਤੁਰੇ ਜਾਂਦੇ ਬਾਡੀ ਬਿਲਡਰ ਵਰਿੰਦਰ ਘੁੰਮਣ! ਆਖਰੀ ਵੀਡੀਓ ਆਈ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜਲੰਧਰ 'ਚ ਦੋ ਦਿਨ ਇਹ ਰਸਤੇ ਰਹਿਣਗੇ ਬੰਦ! ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ
NEXT STORY