Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 04, 2026

    11:26:01 AM

  • west bengal election 2026  jhargam seat

    Jhargram Seat: ਪੱਛਮੀ ਬੰਗਾਲ 'ਚ ਜਿਥੇ PM...

  • danger looms over the country  s businessmen

    ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ...

  • meteorological department issues alert for rain thunderstorm in punjab

    ਮੌਸਮ ਵਿਭਾਗ ਵੱਲੋਂ ਪੰਜਾਬ 'ਚ ਮੀਂਹ-ਹਨ੍ਹੇਰੀ ਤੇ...

  • new direct flight from chandigarh to ahmedabad from today

    ਚੰਡੀਗੜ੍ਹ ਤੋਂ ਅਹਿਮਦਾਬਾਦ ਲਈ ਨਵੀਂ ਸਿੱਧੀ ਉਡਾਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • Jalandhar
  • ‘ਸਵਾਵਲੰਬੀ ਭਾਰਤ ਅਭਿਆਨ’ ਦੇ ਤਹਿਤ 2 ਸਾਲਾਂ ’ਚ 8 ਲੱਖ ਕਾਰੋਬਾਰੀ ਹੋਣਗੇ ਤਿਆਰ ; ਸਤੀਸ਼ ਕੁਮਾਰ

DOABA News Punjabi(ਦੋਆਬਾ)

‘ਸਵਾਵਲੰਬੀ ਭਾਰਤ ਅਭਿਆਨ’ ਦੇ ਤਹਿਤ 2 ਸਾਲਾਂ ’ਚ 8 ਲੱਖ ਕਾਰੋਬਾਰੀ ਹੋਣਗੇ ਤਿਆਰ ; ਸਤੀਸ਼ ਕੁਮਾਰ

  • Edited By Harpreet Singh,
  • Updated: 09 Dec, 2024 03:11 AM
Jalandhar
8 lakh businessmen in india to be prepared
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਨਰੇਸ਼ ਕੁਮਾਰ)- ਸਵਦੇਸ਼ੀ ਜਾਗਰਣ ਮੰਚ ਦੇ ਆਲ ਇੰਡੀਆ ਕੋਆਰਡੀਨੇਟਰ ਸਤੀਸ਼ ਕੁਮਾਰ ਨੇ ਕਿਹਾ ਹੈ ਕਿ ਸਵਦੇਸ਼ੀ ਜਾਗਰਣ ਮੰਚ ਵੱਲੋਂ 30 ਹੋਰ ਸਮਾਜਿਕ ਵਿੱਦਿਅਕ ਅਤੇ ਆਰਥਿਕ ਸੰਗਠਨਾਂ ਦੇ ਸਹਿਯੋਗ ਨਾਲ ਮਿਲ ਕੇ ਚਲਾਏ ਜਾ ਰਹੇ ‘ਸਵਾਵਲੰਬੀ ਭਾਰਤ ਅਭਿਆਨ’ ਦੇ ਤਹਿਤ ਆਉਣ ਵਾਲੇ 2 ਸਾਲਾਂ ’ਚ 8 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਵਾਲਾ ਇੰਟਰਪ੍ਰਿਨਿਓਰ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਸੰਗਠਨ ਇਸ ਨੂੰ 2 ਸਾਲਾਂ ’ਚ ਜ਼ਰੂਰ ਹੀ ਹਾਸਲ ਕਰ ਲਵੇਗਾ।

‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ’ਚ ਕੋਰੋਨਾ ਮਹਾਮਾਰੀ ਤੋਂ ਬਾਅਦ ਪੈਦਾ ਹੋਈ ਬੇਰੋਜ਼ਗਾਰੀ ਦੀ ਸਥਿਤੀ ਨਾਲ ਨਜਿੱਠਣ ਲਈ ਇਸ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਹ ਅਭਿਆਨ ਹੁਣ ਲਗਾਤਾਰ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅਭਿਆਨ ਦੇਸ਼ ਦੇ 600 ਜ਼ਿਲਿਆਂ ’ਚ ਚਲਾਇਆ ਜਾ ਰਿਹਾ ਹੈ ਅਤੇ ਇਸ ਨਾਲ ਕਾਲਜ, ਯੂਨੀਵਰਸਿਟੀਆਂ, ਆਈ. ਆਈ. ਟੀ. ਅਤੇ ਪੋਲੀਟੈਕਨੀਕਲ ਕਾਲਜਾਂ ਨੂੰ ਜੋੜਿਆ ਗਿਆ ਹੈ ਅਤੇ ਇਸ ਦੇ ਰਾਹੀਂ ਦੇਸ਼ ’ਚ ਉੱਦਮਤਾ ਨੂੰ ਵਧਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਪਿਛੋਕੜ ਮੋਟੇ ਤੌਰ ’ਤੇ ਕਾਰੋਬਾਰੀ ਰਿਹਾ ਹੈ ਅਤੇ ਅੰਗਰੇਜ਼ਾਂ ਦੇ ਰਾਜ ਦੌਰਾਨ ਭਾਰਤ ’ਚ ਨੌਕਰੀਆਂ ਦਾ ਰੁਝਾਣ ਵਧਿਆ ਸੀ।

ਉਨ੍ਹਾਂ ਕਿਹਾ ਕਿ ਦੇਸ਼ ’ਚ ਬੇਰੋਜ਼ਗਾਰੀ ਇਕ ਵੱਡਾ ਮੁੱਦਾ ਹੈ ਅਤੇ ਕੋਰੋਨਾ ਤੋਂ ਬਾਅਦ ਇਹ ਸਮੱਸਿਆ ਹੋਰ ਵੀ ਵਧ ਗਈ ਸੀ, ਲਿਹਾਜ਼ਾ ਇਸ ਮੁੱਦੇ ਦੇ ਹੱਲ ਲਈ ਸ਼ੁਰੂਆਤ ’ਚ 8 ਸੰਗਠਨਾਂ ਨੂੰ ਨਾਲ ਲੈ ਕੇ ਰਿਸਰਚ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਇਸ ਕੰਮ ’ਚ ਭਾਰਤੀ ਮਜ਼ਦੂਰ ਸੰਘ, ਭਾਰਤੀ ਕਿਸਾਨ ਸੰਘ, ਵਿਦਿਆਰਥੀ ਪ੍ਰੀਸ਼ਦ ਅਤੇ ਲਘੂ ਉਦਯੋਗ ਭਾਰਤੀ ਵਰਗੇ ਸੰਗਠਨਾਂ ਦਾ ਸਹਿਯੋਗ ਲੈ ਕੇ ਦੇਸ਼ ਦੀ ਆਰਥਿਕ ਹਾਲਤ ਅਤੇ ਬੇਰੋਜ਼ਗਾਰੀ ’ਤੇ ਰਿਸਰਚ ਕੀਤੀ ਗਈ। ਰਿਸਰਚ ਤੋਂ ਬਾਅਦ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਅਤੇ ਇਸ ਮੁਹਿੰਮ ਦੀ ਸ਼ੁਰੂਆਤ ਹੋਈ।

ਇਹ ਵੀ ਪੜ੍ਹੋ- ਰੂਸ-ਯੂਕ੍ਰੇਨ ਦੀ ਜੰਗ ਦੌਰਾਨ 'ਮੌਤ ਦੇ ਮੂੰਹ' ਚੋਂ ਨਿਕਲ ਆਇਆ ਨੌਜਵਾਨ, ਬਿਆਨ-ਏ-ਹਾਲ ਸੁਣ ਕੰਬ ਜਾਵੇਗੀ ਰੂਹ

ਅੱਜ ਵੀ ਦੇਸ਼ ਦੇ ਕੁੱਲ ਰੋਜ਼ਗਾਰ ’ਚ ਚਪੜਾਸੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਸਿਰਫ 2.5 ਫ਼ੀਸਦੀ ਹੀ ਰੋਜ਼ਗਾਰ ਹੈ। ਜਦੋਂ ਕਿ ਪ੍ਰਾਈਵੇਟ ਸੈਕਟਰ ਅਤੇ ਕਾਰਪੋਰੇਟ ਜਗਤ ਕੁੱਲ ਮਿਲਾ ਕੇ ਲੱਗਭਗ ਸਵਾ 6 ਫ਼ੀਸਦੀ ਰੋਜ਼ਗਾਰ ਪੈਦਾ ਕਰਦਾ ਹੈ। ਦੇਸ਼ ਦੇ 75 ਤੋਂ ਲੈ ਕੇ 80 ਫ਼ੀਸਦੀ ਤੱਕ ਲੋਕ ਅਜੇ ਵੀ ਖੇਤੀਬਾੜੀ, ਸਵੈਰੋਜ਼ਗਾਰ ਅਤੇ ਛੋਟੀ ਦੁਕਾਨਦਾਰੀ ਤੋਂ ਇਲਾਵਾ ਉੱਦਮਤਾ ਕਰਦੇ ਹਨ ਪਰ ਦੇਸ਼ ’ਚ ਇਕ ਵੱਖਰੀ ਤਰ੍ਹਾਂ ਦਾ ਨੈਰੇਟਿਵ ਚਲਾਇਆ ਜਾ ਰਿਹਾ ਹੈ ਕਿ ਨੌਕਰੀ ਹੀ ਰੋਜ਼ਗਾਰ ਹੈ।

ਇਸ ਨੈਰੇਟਿਵ ਦੀ ਧਾਰ ਘੱਟ ਕਰਨ ਅਤੇ ਲੋਕਾਂ ਨੂੰ ਆਪਣਾ ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕਰਨ ਲਈ ‘ਸਵਾਵਲੰਬੀ ਭਾਰਤ ਅਭਿਆਨ’ ਦੇ ਤਹਿਤ ਸਫਲ ਕਾਰੋਬਾਰੀਆਂ ਦੀਆਂ ਕਹਾਣੀਆਂ ਸੁਣਾ ਕੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਅਭਿਆਨ ’ਚ ਅਜਿਹੇ ਅਜਿਹੇ ਲੋਕ ਸਾਹਮਣੇ ਆਏ ਹਨ, ਜਿਨ੍ਹਾਂ ਨੇ 1200 ਰੁਪਏ ਤੋਂ ਆਪਣਾ ਕੰਮ ਸ਼ੁਰੂ ਕਰ ਕੇ 800 ਕਰੋੜ ਰੁਪਏ ਤੱਕ ਦੀ ਟਰਨਓਵਰ ਵਾਲੀਆਂ ਕੰਪਨੀ ਖੜ੍ਹੀਆਂ ਕੀਤੀਆਂ ਹਨ ਅਤੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਅਭਿਆਨ ਦਾ ਟੀਚਾ ਪੂਰਨ ਰੋਜ਼ਗਾਰ ਪ੍ਰਾਪਤ ਭਾਰਤ, ਗਰੀਬੀ ਮੁਕਤ ਭਾਰਤ ਅਤੇ ਖੁਸ਼ਹਾਲ ਭਾਰਤ ਹੈ। ਉਨ੍ਹਾਂ ਕਿਹਾ ਕਿ ਇਸ ਅਭਿਆਨ ਦੇ ਸ਼ੁਰੂ ਹੋਣ ਤੋਂ ਬਾਅਦ ਹੈਦਰਾਬਾਦ ’ਚ ਲਗਾਏ ਗਏ ਇਕ ਹੀ ਮੇਲੇ ’ਚ 4000 ਲੋਕਾਂ ਨੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸੰਕਲਪ ਲਿਆ ਅਤੇ ਇਸ ਤੋਂ ਬਾਅਦ ਬਾਲਾਘਾਟ ਦੇ ਮੇਲੇ ’ਚ ਵੀ 3000 ਲੋਕ ਸਵੈਰੋਜ਼ਗਾਰ ਦੇ ਨਾਲ ਜੁੜਣ ਦਾ ਸੰਕਲਪ ਲੈ ਕੇ ਗਏ।

ਹੁਣ ਤੱਕ ਦੇਸ਼ ’ਚ 4000 ਯੂਨੀਵਰਸਿਟੀਆਂ ’ਚ 8 ਲੱਖ ਲੋਕਾਂ ਨੂੰ ਅਜਿਹੇ ਪ੍ਰੋਗਰਾਮਾਂ ਰਾਹੀਂ ਆਪਣਾ ਰੋਜ਼ਗਾਰ ਸ਼ੁਰੂ ਕਰਨ ਦਾ ਸੰਕਲਪ ਲੈ ਚੁੱਕੇ ਹਨ ਅਤੇ ਇਨ੍ਹਾਂ ’ਚੋਂ ਆਉਣ ਵਾਲੇ ਦੋ ਸਾਲਾਂ ’ਚ 8 ਲੱਖ ਨਵੇਂ ਕਾਰੋਬਾਰੀ ਜ਼ਰੂਰ ਨਿਕਲਣਗੇ। ਉਨ੍ਹਾਂ ਕਿਹਾ ਕਿ ਰੋਜ਼ਗਾਰ ਦੇ ਮਾਮਲੇ ’ਤੇ ਸਰਕਾਰ ਤੋਂ ਜ਼ਿਆਦਾ ਉਮੀਦ ਨਹੀਂ ਕਰਨੀ ਚਾਹੀਦੀ ਹੈ ਅਤੇ ਗੈਰ-ਸਰਕਾਰੀ ਸੰਗਠਨਾਂ ਨੂੰ ਇਸ ਨਾਲ ਜੁੜ ਕੇ ਅਭਿਆਨ ਨੂੰ ਜ਼ਿਆਦਾ ਪ੍ਰਭਾਵੀ ਬਣਾਉਣਾ ਚਾਹੀਦਾ ਹੈ, ਕਿਉਂਕਿ ਜੋ ਅਭਿਆਨ ‘ਅ-ਸਰਕਾਰੀ’ ਹੁੰਦਾ ਹੈ, ਉਹ ਅਭਿਆਨ ਹੀ ‘ਅਸਰਕਾਰੀ’ ਹੁੰਦਾ ਹੈ।

ਇਹ ਵੀ ਪੜ੍ਹੋ- ਦੋਸਤਾਂ ਨਾਲ ਲਾਈ ਗਈ ਗੇੜੀ ਬਣ ਗਈ ਮੁੰਡੇ ਦੀ 'Last Ride', ਤੇਜ਼ ਰਫ਼ਤਾਰ ਨੇ ਲੈ ਲਈ ਜਾਨ

ਸੂਬਿਆਂ ’ਚ ਪਰਵਾਰ ਨਿਯੋਜਨ ਦੀਆਂ ਮੁਹਿੰਮਾਂ ਬੰਦ ਹੋਣ, ਦੇਸ਼ ’ਚ ਆਬਾਦੀ ਵਧਾਉਣ ਦੀ ਜ਼ਰੂਰਤ
ਸਤੀਸ਼ ਕੁਮਾਰ ਨੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਵੱਲੋਂ ਦੇਸ਼ ’ਚ ਘੱਟ ਹੋ ਰਹੀ ਆਬਾਦੀ ਨੂੰ ਲੈ ਕੇ ਪ੍ਰਗਟਾਈ ਗਈ ਚਿੰਤਾ ਨੂੰ ਉਚਿਤ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਕੁੱਲ ਜਣੇਪਾ ਦਰ 2.1 ਫ਼ੀਸਦੀ ਤੋਂ ਹੇਠਾਂ ਜਾ ਰਹੀ ਹੈ ਅਤੇ ਇਹ ਯਕੀਨੀ ਤੌਰ ’ਤੇ ਦੇਸ਼ ਲਈ ਚਿੰਤਾ ਦੀ ਗੱਲ ਹੈ। ਇਸ ਕਾਰਨ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਲਿਨ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵੀ ਆਬਾਦ ਵਧਾਉਣ ਨੂੰ ਲੈ ਕੇ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟਾਏ ਹਨ।

ਉਨ੍ਹਾਂ ਕਿਹਾ ਕਿ 4 ਸਾਲਾਂ ਤੋਂ ਇਸ ਗੱਲ ਦੇ ਸੰਕੇਤ ਮਿਲ ਰਹੇ ਸਨ ਕਿ ਦੇਸ਼ ਦੀ ਆਬਾਦੀ ’ਚ ਕਮੀ ਆ ਰਹੀ ਹੈ ਪਰ ਨਵੇਂ ਅੰਕੜਿਆਂ ਮੁਤਾਬਕ ਸਾਹਮਣੇ ਆ ਰਿਹਾ ਹੈ ਕਿ ਪੰਜਾਬ ’ਚ ਕੁੱਲ ਜਣੇਪਾ ਦਰ ਘੱਟ ਹੋ ਕੇ 1.6 ਫ਼ੀਸਦੀ ਰਹਿ ਗਈ ਹੈ, ਜਦੋਂ ਕਿ ਮਹਾਰਾਸ਼ਟਰ ’ਚ ਇਹ ਡਿੱਗ ਕੇ 1.5 ਫ਼ੀਸਦੀ ਰਹਿ ਗਈ ਹੈ। ਇਹ ਯਕੀਨੀ ਤੌਰ ’ਤੇ ਚਿੰਤਾ ਵਾਲੀ ਗੱਲ ਹੈ , ਕਿਉਂਕਿ ਆਬਾਦੀ ਵਧਣ ਦੀ ਇਹ ਦਰ 2.1 ਫ਼ੀਸਦੀ ਤੋਂ ਵੱਧ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਹਾਲਾਂਕਿ ਸਰਕਾਰ ਵੱਲੋਂ ਹੀ ਦੇਸ਼ ’ਚ ਵਧਦੀ ਆਬਾਦੀ ਨੂੰ ਧਿਆਨ ’ਚ ਰੱਖਦੇ ਹੋਏ ਪਰਿਵਾਰ ਨਿਯੋਜਨ ਦੀ ਮੁਹਿੰਮ ਚਲਾਈ ਗਈ ਸੀ ਅਤੇ ਇਸ ’ਚ ਸਫਲਤਾ ਵੀ ਮਿਲੀ ਪਰ ਹੁਣ ਇਹ ਮੁਹਿੰਮ ਚਿੰਤਾ ਦਾ ਵਿਸ਼ਾ ਬਣ ਗਈ ਹੈ। ਕਿਉਂਕਿ ਅਜੇ ਵੀ ਕਈ ਸੂਬਿਆਂ ’ਚ ਸਰਕਾਰਾਂ ਇਹ ਮੁਹਿੰਮ ਚਲਾ ਰਹੀਆਂ ਹਨ, ਜਿਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 2 ਜਾਂ 3 ਬੱਚੇ ਘਰ ਅਤੇ ਦੇਸ਼ ਨੂੰ ਚੰਗਾ ਰੱਖ ਸਕਦੇ ਹਨ। ਲਿਹਾਜ਼ਾ ਹੁਣ ਦੇਸ਼ ਦੇ ਨੌਜਵਾਨਾਂ ਨੂੰ ਵੀ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਦੇਸ਼ ਦੀ ਆਰਥਿਕ ਤਰੱਕੀ ਲਈ ਆਬਾਦੀ ਦਾ ਵਧਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸਿਰਫ ਭਾਰਤ ’ਚ ਹੀ ਨਹੀਂ ਹੈ, ਸਗੋਂ ਕੌਮਾਂਤਰੀ ਪੱਧਰ ’ਤੇ ਹੁਣ ਇਹ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ; ਅੱਜ ਤੇ ਭਲਕੇ ਸਕੂਲਾਂ 'ਚ ਮਨਾਇਆ ਜਾਵੇਗਾ 'ਮੈਗਾ ਅਪਾਰ ਦਿਵਸ'

ਦੱਖਣੀ ਕੋਰੀਆ ’ਚ ਆਬਾਦੀ ’ਚ ਵਾਧਾ ਦੀ ਦਰ 0.7 ਫ਼ੀਸਦੀ ਰਹਿ ਗਈ ਹੈ, ਜਦੋਂ ਕਿ ਜਾਪਾਨ ’ਚ 1.2 ਅਤੇ ਚੀਨ ’ਚ 1 ਫ਼ੀਸਦੀ ਰਹਿ ਗਈ ਹੈ। ਇਨ੍ਹਾਂ ਦੇਸ਼ਾਂ ’ਚ ਆਬਾਦੀ ਵਧਾਉਣ ਦੀਆਂ ਸਮੁੱਚੀਆਂ ਕੋਸ਼ਿਸ਼ਾਂ ਹੁਣ ਨਾਕਾਫੀ ਸਾਬਤ ਹੋ ਰਹੀਆਂ ਹਨ। ਦੁਨੀਆ ਦੇ 131 ਦੇਸ਼ਾਂ ’ਚ ਕੁੱਲ ਜਣੇਪਾ ਦਰ 2.1 ਫ਼ੀਸਦੀ ਤੋਂ ਹੇਠਾਂ ਚਲੀ ਗਈ ਹੈ, ਜਦੋਂ ਕਿ 53 ਦੇਸ਼ਾਂ ’ਚ ਇਹ ਦਰ 1.5 ਫ਼ੀਸਦੀ ਰਹਿ ਗਿਆ ਹੈ, ਜੋ ਯਕੀਨੀ ਤੌਰ ’ਤੇ ਚਿੰਤਾ ਦੀ ਗੱਲ ਹੈ।

ਇਸ ਨਾਲ ਦੁਨੀਆ ਭਰ ਦੀ ਆਰਥਿਕ ਤਰੱਕੀ ’ਤੇ ਅਸਰ ਪਵੇਗਾ ਅਤੇ ਦੱਖਣੀ ਕੋਰੀਆ ਵਰਗੇ ਦੇਸ਼ ਦੀ ਆਉਣ ਵਾਲੇ ਸਾਲਾਂ ’ਚ ਹੋਂਦ ਵੀ ਖਤਮ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਹੁਣ ਧਾਰਮਿਕ ਸੰਸਥਾਵਾਂ ਦੇ ਮੁਖੀਆਂ, ਸਾਧੂ-ਸੰਤਾਂ, ਸਮਾਜਕ ਸੰਗਠਨਾਂ ਅਤੇ ਮੀਡੀਆ ਨੂੰ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਹੀ ਤੱਥ ਸਾਹਮਣੇ ਰੱਖੇ ਜਾਣ, ਤਾਂ ਜੋ ਸਮਾਜ ਨਾਲ ਜੁੜੇ ਲੋਕ ਇਸ ਮਾਮਲੇ ’ਚ ਸਹੀ ਅਤੇ ਸਮਝਦਾਰੀ ਭਰਿਆ ਫੈਸਲਾ ਲੈ ਸਕਣ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

  • Prepare
  • Businessman
  • Swasalambi Bharat Abhiyaan
  • Satish Kumar

ਪੰਜਾਬ ਸਿੱਖਿਆ ਵਿਭਾਗ ਵੱਲੋਂ ਹੁਕਮ ਜਾਰੀ ; ਅੱਜ ਤੇ ਭਲਕੇ ਸਕੂਲਾਂ 'ਚ ਮਨਾਇਆ ਜਾਵੇਗਾ 'ਮੈਗਾ ਅਪਾਰ ਦਿਵਸ'

NEXT STORY

Stories You May Like

  • pm modi 2 lakh compensation
    ਮਿਰਜ਼ਾਪੁਰ ਹਾਦਸੇ 'ਚ 11 ਲੋਕਾਂ ਦੀ ਮੌਤ, PM ਮੋਦੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਦੇ ਮੁਆਵਜ਼ੇ ਦਾ ਐਲਾਨ
  • bob fd   rs 1 25 lakh will be made in 5 years  senior citizens will benefit
    BOB FD: 5 ਸਾਲਾਂ 'ਚ 1.25 ਲੱਖ ਰੁਪਏ ਦੇ ਬਣ ਜਾਣਗੇ ਇੰਨੇ ਪੈਸੇ, ਜਾਣੋ ਸੀਨੀਅਰ ਸਿਟੀਜ਼ਨਾਂ ਨੂੰ ਕਿੰਨਾ ਹੋਵੇਗਾ...
  • bengaluru accident pm modi 2 lakhs compensation
    ਬੈਂਗਲੁਰੂ ਹਾਦਸੇ 'ਚ 7 ਲੋਕਾਂ ਦੀ ਮੌਤ, PM ਮੋਦੀ ਵਲੋਂ ਪੀੜਤ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ
  • dell launches 2 new powerful laptops in india
    Dell ਨੇ ਭਾਰਤ 'ਚ ਲਾਂਚ ਕੀਤੇ 2 ਨਵੇਂ ਦਮਦਾਰ ਲੈਪਟਾਪ, ਕੀਮਤ 2 ਲੱਖ ਰੁਪਏ ਤੋਂ ਪਾਰ; ਜਾਣੋ ਫੀਚਰਸ
  • openai launches chatgpt images 2 0
    ਹੁਣ ਮਿੰਟਾਂ 'ਚ ਤਿਆਰ ਹੋਣਗੇ ਪ੍ਰੋਫੈਸ਼ਨਲ ਪੋਸਟਰ ਤੇ ਡਿਜ਼ਾਈਨ! OpenAI ਨੇ ਲਾਂਚ ਕੀਤਾ ChatGPT Images 2.0
  • rare combination of 8 bade mangal in the month of june
    19 ਸਾਲਾਂ ਪਿੱਛੋਂ ਜੇਠ ਮਹੀਨੇ 8 'ਬੜੇ ਮੰਗਲ' ਦਾ ਦੁਰਲੱਭ ਸੰਯੋਗ, ਇਨ੍ਹਾਂ ਰਾਸ਼ੀਆਂ 'ਤੇ ਹੋਵੇਗੀ ਬਜਰੰਗਬਲੀ ਦੀ ਕ੍ਰਿਪਾ
  • jlr and chery present the magnificent freelander 8
    ਆਟੋ ਮਾਰਕੀਟ 'ਚ ਵੱਡਾ ਧਮਾਕਾ: JLR ਤੇ ਚੈਰੀ ਨੇ ਪੇਸ਼ ਕੀਤੀ ਸ਼ਾਨਦਾਰ 'Freelander 8', ਮਿਲਣਗੇ ਧਾਕੜ ਫੀਚਰਸ
  • 2 people injured in fight and accident
    ਲੜਾਈ ਅਤੇ ਹਾਦਸੇ 'ਚ ਲੋਕ 2 ਜ਼ਖਮੀ
  • danger looms over the country  s businessmen
    ਅਮਰੀਕਾ-ਈਰਾਨ ਦੇ ਤਣਾਅ ਵਿਚਾਲੇ ਦੇਸ਼ ਦੇ ਕਾਰੋਬਾਰੀਆਂ 'ਤੇ ਮੰਡਰਾ ਰਿਹੈ ਖ਼ਤਰਾ!...
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • big negligence of the administration
    ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ: ਮਖਦੂਮਪੁਰਾ 'ਚ ‘ਕਾਲਾ’ ਹਨੇਰਾ, ਰੱਬ ਆਸਰੇ ਇਲਾਕਾ...
  • akali dal gets new strength in jalandhar cantt
    ਜਲੰਧਰ ਕੈਂਟ 'ਚ ਅਕਾਲੀ ਦਲ ਨੂੰ ਮਿਲਿਆ ਨਵਾਂ ਬਲ, 80 ਤੋਂ ਵੱਧ ਪਰਿਵਾਰ ਹੋਏ...
  • heavy rain and storm in punjab alert issued
    3,4,5,6 ਨੂੰ ਭਾਰੀ ਮੀਂਹ! ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • sai ghulam shah ji jodh mela nakodar baba muradh shah ji
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ ਜੋੜ ਮੇਲਾ ਸੰਪੰਨ, ਗੁਰਦਾਸ ਮਾਨ ਸਣੇ ਕਈ...
  • back to childhood pinkoo tv video
    Pinkoo TV ਨੇ ਸ਼ੇਅਰ ਕੀਤੀ 'ਬੱਚਿਆਂ ਨਾਲ ਬੱਚਾ' ਵੀਡੀਓ! ਵੇਖ ਤੁਹਾਨੂੰ ਵੀ ਯਾਦ...
  • big warning of rain thunderstorm and hailstorm in punjab
    ਪੰਜਾਬ 'ਚ 4 ਤੋਂ 6 ਮਈ ਤੱਕ ਮੀਂਹ, ਹਨ੍ਹੇਰੀ ਤੇ ਗੜੇਮਾਰੀ ਦੀ ਵੱਡੀ ਚਿਤਾਵਨੀ,...
Trending
Ek Nazar
do you have hair on your fingers

ਕੀ ਤੁਹਾਡੀਆਂ ਉਂਗਲਾਂ 'ਤੇ ਵੀ ਹਨ ਵਾਲ? ਜਾਣੋ ਆਪਣੀ ਕਿਸਮਤ ਨਾਲ ਜੁੜੇ ਅਹਿਮ ਰਾਜ਼

a person from uttarakhand won the lottery in punjab and became a millionaire

ਉੱਤਰਾਖੰਡ ਦੇ ਵਿਅਕਤੀ ਦੀ ਪੰਜਾਬ 'ਚ ਨਿਕਲੀ ਲਾਟਰੀ, ਬਣਿਆ ਲਖਪਤੀ

big action by nepal government

ਨੇਪਾਲ ਸਰਕਾਰ ਦੀ ਵੱਡੀ ਕਾਰਵਾਈ, ਲਗਭਗ 1,500 'ਰਾਜਨੀਤਿਕ ਤੌਰ 'ਤੇ ਪ੍ਰੇਰਿਤ'...

journalists eu

ਪੱਤਰਕਾਰਾਂ ਵਿਰੁੱਧ ਧਮਕੀਆਂ ਅਤੇ ਦਮਨ ਦੀ ਨਿੰਦਾ ਕਰਦੀ ਹੈ EU

famous singer  s event organizer

ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਬਾਡੀਗਾਰਡ ਨੂੰ...

cervical cancer

Cervical cancer ਹਮੇਸ਼ਾ ਲਈ ਹੋਵੇਗਾ ਖ਼ਤਮ! ਇਸ ਦੇਸ਼ ਨੇ ਲੱਭ ਲਿਆ ਤਰੀਕਾ

big revelation of famous punjabi actress

ਪੰਜਾਬੀ ਅਦਾਕਾਰਾ ਨਾਲ 'ਭਰਾ' ਨੇ ਹੀ ਕੀਤੀ ਗੰਦੀ ਕਰਤੂਤ, ਸਤਾਉਣ ਲੱਗਾ ਸੀ...

canadian intelligence report

ਕੈਨੇਡਾ ਦੀ ਖੁਫੀਆ ਰਿਪੋਰਟ ’ਚ ਖਾਲਿਸਤਾਨੀ ਅਨਸਰਾਂ ਨੂੰ ਦੱਸਿਆ ਰਾਸ਼ਟਰੀ ਸੁਰੱਖਿਆ...

icons of india exhibition opens

ਲੰਡਨ ਮੈਡਮ ਤੁਸਾਦ ਮਿਊਜ਼ੀਅਮ ’ਚ ‘ਆਈਕਨਜ਼ ਆਫ਼ ਇੰਡੀਆ’ ਪ੍ਰਦਰਸ਼ਨੀ ਦੀ ਸ਼ੁਰੂਆਤ

know how much gold and silver have become cheaper in a week

ਸੋਨਾ-ਚਾਂਦੀ ਦੀਆਂ ਕੀਮਤਾਂ ਡਿੱਗੀਆਂ ਠਾਹ ! ਜਾਣੋ ਇਕ ਹਫਤੇ 'ਚ ਕਿੰਨਾ ਸਸਤਾ ਹੋਇਆ...

bus full of devotees overturns in gujarat  2 dead

ਗੁਜਰਾਤ ’ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ; 2 ਮੌਤਾਂ

heavy rain

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਹਨ੍ਹੇਰੀ-ਤੂਫ਼ਾਨ ਨਾਲ ਗੜ੍ਹੇਮਾਰੀ ਦਾ...

shocking incident in ambedkar nagar

ਕਹਿਰ ਓ ਰੱਬਾ! ਮਾਂ ਨੇ ਆਪਣੇ ਹੱਥੀਂ 4 ਜਵਾਕਾਂ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ...

bridge collapse in jammu

ਜੰਮੂ 'ਚ ਪੁਲ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ! ਹਾਦਸੇ ਤੋਂ ਬਾਅਦ ਰਸਤਾ ਬੰਦ,...

gajlakshmi rajyog rashifal lucky zodiac signs

ਪੈਸਾ ਹੀ ਪੈਸਾ! ਗਜਲਕਸ਼ਮੀ ਰਾਜਯੋਗ ਨਾਲ ਚਮਕੇਗੀ 5 ਰਾਸ਼ੀਆਂ ਦੀ ਕਿਸਮਤ

t20 mumbai

IPL ਦੇ ਵਿਚਾਲੇ ਧਾਕੜ ਖਿਡਾਰੀ ਦੀ ਹੋਈ ਨਵੀਂ ਟੀਮ 'ਚ ਐਂਟਰੀ!

t20 cricket

14 ਸਾਲ ਦੀ ਉਮਰ 'ਚ ਜੜੀ 'ਟ੍ਰਿਪਲ ਸੈਂਚਰੀ'! ਹੁਣ ਧਾਕੜ ਬੱਲੇਬਾਜ਼ 'ਤੇ ਲੱਗੀ...

summer vacation starts on may 11th

11 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ! 50 ਦਿਨ ਬੰਦ ਰਹਿਣਗੇ ਦਿੱਲੀ ਦੇ ਸਕੂਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੋਆਬਾ ਦੀਆਂ ਖਬਰਾਂ
    • nayab singh saini visit in punjab rupnagar ropar
      ਹਰਿਆਣਾ 'ਚ ਡਬਲ ਇੰਜਣ ਸਰਕਾਰ ਹੇਠ ਹੋ ਰਹੇ ਤੇਜ਼ੀ ਨਾਲ ਵਿਕਾਸ: ਨਾਇਬ ਸੈਣੀ
    • sai ghulam shah ji jodh mela nakodar baba muradh shah ji
      ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ ਜੋੜ ਮੇਲਾ ਸੰਪੰਨ, ਗੁਰਦਾਸ ਮਾਨ ਸਣੇ ਕਈ...
    • 8 bikers arrested for bursting crackers on bullet motorcycles
      ਬੁਲੇਟ ਮੋਟਰਸਾਈਕਲਾਂ 'ਤੇ ਪਟਾਕੇ ਮਾਰਨ ਦੇ ਦੋਸ਼ 'ਚ 8 ਬਾਈਕ ਸਵਾਰਾਂ ਨੂੰ ਕੀਤਾ...
    • back to childhood pinkoo tv video
      Pinkoo TV ਨੇ ਸ਼ੇਅਰ ਕੀਤੀ 'ਬੱਚਿਆਂ ਨਾਲ ਬੱਚਾ' ਵੀਡੀਓ! ਵੇਖ ਤੁਹਾਨੂੰ ਵੀ ਯਾਦ...
    • big warning of rain thunderstorm and hailstorm in punjab
      ਪੰਜਾਬ 'ਚ 4 ਤੋਂ 6 ਮਈ ਤੱਕ ਮੀਂਹ, ਹਨ੍ਹੇਰੀ ਤੇ ਗੜੇਮਾਰੀ ਦੀ ਵੱਡੀ ਚਿਤਾਵਨੀ,...
    • deadbody of unidentified person found
      ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰੋਂ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼
    • justice received from consumer forum in case of missing parcel
      ਪਾਰਸਲ ਗੁੰਮ ਹੋਣ ਦੇ ਕੇਸ ’ਚ ਖ਼ਪਤਕਾਰ ਫੋਰਮ ਤੋਂ ਮਿਲਿਆ ਨਿਆਂ, DTDC ਐਕਸਪ੍ਰੈੱਸ...
    • bag stolen from businessman  s fortuner in jalandhar
      ਜਲੰਧਰ 'ਚ ਵਪਾਰੀ ਦੀ ਫਾਰਚੂਨਰ 'ਚੋਂ ਬੈਗ ਚੋਰੀ, ਲੱਖਾਂ ਦੇ ਗਹਿਣੇ ਤੇ ਨਕਦੀ ਗਾਇਬ
    • big action by protesters by freeing toll plazas
      ਟੋਲ ਪਲਾਜ਼ਾ ਫਰੀ ਕਰਕੇ ਸੰਘਰਸ਼ਕਾਰੀਆਂ ਦਾ ਵੱਡਾ ਐਕਸ਼ਨ, ਇਕ ਨੈਸ਼ਨਲ ਹਾਈਵੇਅ ’ਤੇ...
    • heavy rain in tanda
      ਤੜਕਸਾਰ ਹੋਈ ਬਾਰਿਸ਼ ਨੇ ਗਰਮੀ ਤੋਂ ਦਿਵਾਈ ਰਾਹਤ, ਪਾਵਰਕਾਮ ਦਾ ਹੋਇਆ ਨੁਕਸਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +