ਮੁੰਬਈ- ਫੈਸ਼ਨ ਐਂਟਰਪ੍ਰੈਨਿਓਰ ਫੰਡ ਨੇ ਭਾਰਤ ਦੇ ਪਹਿਲੇ ਫੈਸ਼ਨ-ਫੋਕਸਡ ਬਿਜ਼ਨੈੱਸ ਰਿਐਲਿਟੀ ਸ਼ੋਅ ‘ਪਿਚ ਟੂ ਗੈਟ ਰਿਚ’ ਦੇ ਦੂਜੇ ਸੀਜ਼ਨ ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੇ ਹਨ। ਇਸ ਫੰਡ ਨੂੰ ਅਕਸ਼ੈ ਕੁਮਾਰ, ਕਰਣ ਜੌਹਰ ਅਤੇ ਕਈ ਪ੍ਰਸਿੱਧ ਇਨਵੈਸਟਰਜ਼ ਅਤੇ ਇੰਡਸਟਰੀ ਲੀਡਰਸ ਦਾ ਸਮਰਥਨ ਹਾਸਲ ਹੈ, ਜਿਨ੍ਹਾਂ ’ਚ ਰਵੀ ਜੈਪੁਰੀਆ, ਨਵੀਨ ਜਿੰਦਲ, ਗੌਰਵ ਡਾਲਮੀਆ, ਸੋਨਾਲੀ ਡੁਗਰ, ਮੰਜੂ ਯਾਗਨਿਕ ਅਤੇ ਐੱਫ.ਈ.ਐੱਫ. ਦੇ ਚੇਅਰਮੈਨ ਵਾਗੀਸ਼ ਪਾਠਕ ਵਰਗੇ ਵੱਡੇ ਬਿਜ਼ਨੈੱਸ ਦਿੱਗਜ ਸ਼ਾਮਿਲ ਹਨ। ਇਸ ਦੇ ਨਾਲ ਹੀ ਦੇਸ਼ ਭਰ ਦੇ ਹੋਣਹਾਰ ਫੈਸ਼ਨ ਬਿਜ਼ਨੈੱਸ ਲਈ 100 ਕਰੋੜ ਦੇ ਵੱਡੇ ਇਨਵੈਸਟਮੈਂਟ ਦਾ ਵੀ ਐਲਾਨ ਕੀਤਾ ਹੈ। ਇਹ ਨਵਾਂ ਇਨਵੈਸਟਮੈਂਟ ਪੂਲ ਸੀਜ਼ਨ 1 ਦੀ ਤੁਲਨਾ ’ਚ 150 ਫੀਸਦੀ ਜ਼ਿਆਦਾ ਹੈ, ਜੋ ਇਸ ਨੂੰ ਘਰੇਲੂ ਫੈਸ਼ਨ ਐਂਟਰਪ੍ਰੈਨਿਓਰਸ ਦੇ ਲਈ ਮੁਹੱਈਆ ਸਭ ਤੋਂ ਵੱਡੇ ਫੰਡਿੰਗ ਮੌਕਿਆਂ ’ਚੋਂ ਇਕ ਬਣਾਉਂਦਾ ਹੈ।
ਫੈਸ਼ਨ ਐਂਟਰਪ੍ਰੈਨਿਓਰ ਫੰਡ (ਐੱਫ.ਈ.ਐੱਫ.) ਦੇ ਪ੍ਰਮੋਟਰ ਅਤੇ ਇਨਵੈਸਟਰ ਅਕਸ਼ੈ ਕੁਮਾਰ ਨੇ ਕਿਹਾ, ‘‘ਭਾਰਤ ਦੇ ਫੈਸ਼ਨ ਐਂਟਰਪ੍ਰੈਨਿਓਰਸ ’ਚ ਵਰਲਡ-ਕਲਾਸ ਬ੍ਰਾਂਡ ਬਣਾਉਣ ਦਾ ਟੈਲੰਟ ਅਤੇ ਜਨੂੰਨ ਹੈ। ‘ਪਿਚ ਟੂ ਗੈਟ ਰਿਚ’ ਜ਼ਰੀਏ ਅਸੀਂ ਫਾਊਂਡਰਸ ਲਈ ਕੈਪੀਟਲ, ਮੈਂਟਰਸ਼ਿਪ ਅਤੇ ਸਪੋਰਟ ਲੈਣ ਦੇ ਮੌਕੇ ਬਣਾ ਰਹੇ ਹਾਂ, ਜਿਨ੍ਹਾਂ ਦੀ ਉਨ੍ਹਾਂ ਨੂੰ ਆਪਣੇ ਬਿਜ਼ਨੈੱਸ ਨੂੰ ਵੱਡਾ ਕਰਨ ਲਈ ਜ਼ਰੂਰਤ ਹੈ। 100 ਕਰੋੜ ਦਾ ਇਹ ਕਮਿਟਮੈਂਟ ਭਾਰਤੀ ਫੈਸ਼ਨ ਦੇ ਭਵਿੱਖ ’ਚ ਸਾਡਾ ਨਿਵੇਸ਼ ਹੈ।’’
NJ: ਘਰ 'ਚ ਭਿਆਨਕ ਅੱਗ ਲੱਗਣ ਕਾਰਨ ਮਸ਼ਹੂਰ ਅਦਾਕਾਰ ਤੇ ਪਤਨੀ ਦੀ ਦਰਦਨਾਕ ਮੌਤ
NEXT STORY