ਰੂਪਨਗਰ, (ਵਿਜੇ)- ਸਥਾਨਕ ਪ੍ਰੀਤ ਕਾਲੋਨੀ ਮੁਹੱਲੇ ਵਿਚ ਉਸ ਸਮੇਂ ਅੱਗ ਲੱਗਣ ਦੀ ਘਟਨਾ ਵਾਪਰ ਗਈ ਜਦੋਂ ਘਰ ਵਿਚ ਅਚਾਨਕ ਬਿਜਲੀ ਦੀ ਸਪਾਰਕਿੰਗ ਕਾਰਨ ਕੁਝ ਦੇਰ ਵਿਚ ਹੀ ਅੱਗ ਫੈਲ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ ਸ਼ਾਮ 6:30 ਵਜੇ ਬੇਲਾ ਚੌਕ ’ਤੇ ਟਾਇਰ ਪੈਂਚਰ ਲਗਾਉਣ ਦਾ ਕੰਮ ਕਰਦੇ ਕ੍ਰਿਸ਼ਨ ਪੁੱਤਰ ਰਾਮ ਲਾਲ ਜਿਉਂ ਹੀ ਘਰ ਪਹੁੰਚਿਆ ਤਾਂ ਇਸ ਦੌਰਾਨ ਤੇਜ਼ ਧਮਾਕੇ ਦੇ ਨਾਲ ਘਰ ਵਿਚ ਸਪਾਰਕਿੰਗ ਹੋ ਗਈ ਅਤੇ ਦੇਖਦੇ ਹੀ ਦੇਖਦੇ ਘਰ ਵਿਚ ਅੱਗ ਫੈਲ ਗਈ। ਤੁਰੰਤ ਗੁਆਂਢੀਆਂ ਨੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਤੱਕ ਪਹੁੰਚਾਈ। ਇਸ ਦੌਰਾਨ ਬੇਲਾ ਚੌਕ ਸਥਿਤ ਕਨੈਕਟ ਦਫ਼ਤਰ ਤੋਂ ਡਿਊਟੀ ਪੂਰੀ ਕਰਕੇ ਘਰ ਵਾਪਸ ਆ ਰਹੇ ਨੌਜਵਾਨ ਅਜੇ ਕੁਮਾਰ ਪੁੱਤਰ ਕਰਮਚੰਦ ਨੇ ਜਦੋਂ ਕ੍ਰਿਸ਼ਨ ਦੇ ਘਰ ਵਿਚ ਲੱਗੀ ਅੱਗ ਨੂੰ ਦੇਖਿਆ ਤਾਂ ਉਸ ਨੇ ਖੁਦ ਨੂੰ ਜ਼ੋਖਿਮ ’ਚ ਪਾਉਂਦੇ ਹੋਏ ਘਰ ਅੰਦਰ ਰੱਖੇ ਗੈਸ ਸਿਲੰਡਰ ਤੇ ਹੋਰ ਜ਼ਰੂਰੀ ਸਮਾਨ ਨੂੰ ਬਾਹਰ ਕੱਢਿਆ ਅਤੇ ਘਰ ਦੇ ਮੈਂਬਰਾਂ ਨੂੰ ਵੀ ਬਾਹਰ ਕਰ ਦਿੱਤਾ ਨਹੀਂ ਤਾਂ ਸਿਲੰਡਰ ਦੇ ਫੱਟਣ ਨਾਲ ਵੱਡਾ ਨੁਕਸਾਨ ਹੋ ਸਕਦਾ ਸੀ। ਇਸ ਦੌਰਾਨ ਮੌਕੇ ’ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਮਕਬੂਲ ਖਾਨ, ਗੁਰਮੀਤ ਸ਼ਰਮਾ, ਗੁਰਪ੍ਰੀਤ ਸਿੰਘ ਫਾਇਰਮੈਨ ਨੇ ਇਕ ਘੰਟੇ ਦੀ ਮੁਸ਼ੱਕਤ ਕਰਕੇ ਅੱਗ ’ਤੇ ਕਾਬੂ ਪਾਇਆ ਪਰ ਉਦੋਂ ਤੱਕ ਘਰ ਦੇ ਅੰਦਰ ਸਾਰਾ ਸਮਾਨ ਸਡ਼ ਕੇ ਸੁਆਹ ਹੋ ਗਿਆ।
13 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਮਾਮਾ- ਭਾਣਜਾ ਗ੍ਰਿਫਤਾਰ
NEXT STORY