ਡੈਲਸ–ਫੋਰਟ ਵਰਥ (ਟੈਕਸਾਸ) ਗੁਰਿੰਦਰਜੀਤ “ਨੀਟਾ ਮਾਛੀਕੇ”- ਅਮਰੀਕਾ ਦੇ 250ਵੇਂ ਆਜ਼ਾਦੀ ਦਿਵਸ ਮੌਕੇ ਡੈਲਸ–ਫੋਰਟ ਵਰਥ ਖੇਤਰ ਦੀਆਂ ਸਿੱਖ ਸੰਗਤਾਂ ਅਤੇ ਪੰਜਾਬੀ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਆਜ਼ਾਦੀ ਦਿਵਸ ਦੀ ਵਿਸ਼ਾਲ ਪਰੇਡ ਵਿੱਚ ਸ਼ਮੂਲੀਅਤ ਕੀਤੀ। ਤਿੰਨ ਘੰਟਿਆਂ ਤੱਕ ਚੱਲੀ ਇਸ ਸ਼ਾਨਦਾਰ ਪਰੇਡ ਵਿੱਚ ਸਿੱਖ ਭਾਈਚਾਰੇ ਨੇ ਆਪਣੀਆਂ ਰਵਾਇਤੀ ਪੱਗਾਂ, ਅਮਰੀਕੀ ਝੰਡਿਆਂ ਅਤੇ ਜੋਸ਼-ਉਤਸ਼ਾਹ ਨਾਲ ਹਾਜ਼ਰੀ ਲਗਾ ਕੇ ਆਪਣੀ ਵੱਖਰੀ ਪਹਿਚਾਣ ਦਰਜ ਕਰਵਾਈ।

ਪਰੇਡ ਦੌਰਾਨ ਲਗਭਗ ਢਾਈ ਲੱਖ ਤੋਂ ਵੱਧ ਲੋਕਾਂ ਦੀ ਹਾਜ਼ਰੀ ਰਹੀ। ਰਸਤੇ ਭਰ ਵੱਖ-ਵੱਖ ਕੌਮਾਂ ਦੇ ਲੋਕਾਂ ਨੇ ਸਿੱਖ ਭਾਈਚਾਰੇ ਦਾ ਤਾੜੀਆਂ ਵਜਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਅਨੁਸ਼ਾਸਨ, ਪਹਿਰਾਵੇ ਅਤੇ ਦੇਸ਼-ਪ੍ਰੇਮ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਸਮਾਗਮ ਵਿੱਚ ਸ਼ਾਮਲ ਸਿੱਖ ਆਗੂਆਂ ਨੇ ਕਿਹਾ ਕਿ ਪੱਗ ਸਿੱਖਾਂ ਦੀ ਸ਼ਾਨ ਅਤੇ ਪਹਿਚਾਣ ਹੈ, ਜਿਸ ਨੂੰ ਮਾਣ ਨਾਲ ਧਾਰਨ ਕਰਕੇ ਅਜਿਹੇ ਰਾਸ਼ਟਰੀ ਸਮਾਗਮਾਂ ਵਿੱਚ ਸ਼ਾਮਲ ਹੋਣਾ ਨਾ ਸਿਰਫ਼ ਆਪਣੇ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨੂੰ ਉਜਾਗਰ ਕਰਦਾ ਹੈ, ਸਗੋਂ ਅਮਰੀਕਾ ਪ੍ਰਤੀ ਆਪਣੀ ਵਫ਼ਾਦਾਰੀ ਅਤੇ ਸਾਂਝੇਦਾਰੀ ਦਾ ਵੀ ਪ੍ਰਗਟਾਵਾ ਕਰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਵੈਨੇਜ਼ੁਏਲਾ ਭੂਚਾਲ : ਮ੍ਰਿਤਕਾਂ ਦੀ ਗਿਣਤੀ 3,300 ਤੋਂ ਪਾਰ, ਮਦਦ ਕਰਨ ਪਹੁੰਚੀ ਭਾਰਤੀ ਮੈਡੀਕਲ ਟੀਮ ਦੀ ਸ਼ਲਾਘਾ
ਪਰੇਡ ਵਿੱਚ ਪੰਜਾਬੀ ਭਾਈਚਾਰੇ ਦੀ ਸ਼ਾਨਦਾਰ ਭਾਗੀਦਾਰੀ ਨੇ ਇਹ ਸੰਦੇਸ਼ ਦਿੱਤਾ ਕਿ ਸਿੱਖ ਅਤੇ ਪੰਜਾਬੀ ਅਮਰੀਕੀ ਸਮਾਜ ਦਾ ਅਟੁੱਟ ਹਿੱਸਾ ਹਨ ਅਤੇ ਦੇਸ਼ ਦੀ ਤਰੱਕੀ, ਵਿਭਿੰਨਤਾ ਅਤੇ ਏਕਤਾ ਨੂੰ ਹੋਰ ਮਜ਼ਬੂਤ ਕਰਨ ਲਈ ਹਮੇਸ਼ਾ ਯੋਗਦਾਨ ਪਾਉਂਦੇ ਰਹਿਣਗੇ। 4 ਜੁਲਾਈ ਦਾ ਇਹ ਇਤਿਹਾਸਕ ਸਮਾਗਮ ਹਾਜ਼ਰ ਸੰਗਤਾਂ ਲਈ ਮਾਣ ਅਤੇ ਯਾਦਗਾਰ ਪਲ ਬਣ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
PoK 'ਚ ਵਿਗੜਿਆ ਮਾਹੌਲ ! ਪਾਕਿ ਫ਼ੌਜ ਨੇ ਲੋਕਾਂ 'ਤੇ ਕਰ'ਤੀ ਫਾਇਰਿੰਗ, ਜਨਤਾ ਨੇ ਭਾਰਤ ਤੋਂ ਮੰਗੀ ਮਦਦ
NEXT STORY