ਜਲੰਧਰ (ਵਰੁਣ)-ਸ਼ਹਿਰ ’ਚ ਸਰਗਰਮ ਆਲਟੋ ਕਾਰ ’ਚ ਸਵਾਰ ਹੋ ਕੇ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਨੇ ਆਪਣੀ ਗੱਡੀ (ਆਲਟੋ) ਬਦਲ ਲਈ ਹੈ। ਇਸ ਗਿਰੋਹ ਨੇ ਹੁਣ ਬੀਟ ਕਾਰ ਵਿਚ ਸਵਾਰ ਹੋ ਕੇ ਢੰਨ ਮੁਹੱਲੇ ਵਿਚੋਂ ਕਾਰ ਚੋਰੀ ਕਰ ਲਈ। ਗਿਰੋਹ ਦੀ ਪਛਾਣ ਚੋਰ ਦੇ ਪਰਨੇ ਅਤੇ ਸਟਾਈਲ ਤੋਂ ਹੋਈ। ਥਾਣਾ ਨੰ. 3 ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਸ਼ਨੀਵਾਰ ਰਾਤ ਨੂੰ ਇਸੇ ਗਿਰੋਹ ਨੇ ਪਠਾਨਕੋਟ ਚੌਂਕ ਨੇੜੇ ਸਥਿਤ ਸਿੱਧੂ ਹਸਪਤਾਲ ਦੇ ਬਾਹਰ ਖੜ੍ਹੀ ਹੌਂਡਾ ਅਮੇਕਾ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ ਕਾਰ ਦਾ ਦਰਵਾਜ਼ਾ ਵੀ ਖੋਲ੍ਹਿਆ ਹੋਇਆ ਸੀ ਪਰ ਬੈਟਰੀ ਡਾਊਨ ਹੋਣ ਕਾਰਨ ਉਹ ਕਾਰ ਨੂੰ ਸਟਾਰਟ ਨਹੀਂ ਕਰ ਸਕੇ ਅਤੇ ਗੱਡੀ ਨੂੰ ਖੁੱਲ੍ਹਾ ਛੱਡ ਕੇ ਫਰਾਰ ਹੋ ਗਏ। ਜਦੋਂ ਸਵੇਰੇ ਕਾਰ ਮਾਲਕ ਨੇ ਗੱਡੀ ਖੁੱਲ੍ਹੀ ਵੇਖੀ ਤਾਂ ਉਸ ਨੂੰ ਪਤਾ ਲੱਗਾ ਕਿ ਬੈਟਰੀ ਡਾਊਨ ਹੋਣ ਕਾਰਨ ਕਾਰ ਚੋਰੀ ਨਹੀਂ ਹੋਈ। ਭਾਵੇਂ ਇਸ ਸਬੰਧੀ ਸਬੰਧਤ ਥਾਣੇ ਦੀ ਪੁਲਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਪਰ ਐਤਵਾਰ ਸਵੇਰੇ ਜਦੋਂ ਢੰਨ ਮੁਹੱਲੇ ਵਿਚੋਂ ਇਕ ਕਾਰ ਚੋਰੀ ਹੋ ਗਈ ਤਾਂ ਕਾਰ ਮਾਲਕ ਨੇ ਥਾਣਾ ਨੰ. 3 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ।
ਇਹ ਵੀ ਪੜ੍ਹੋ : ਕਪੂਰਥਲਾ ਦੇ ਗੁਰਦੁਆਰਾ ਸਾਹਿਬ 'ਚ ਨਿਹੰਗਾਂ ਵਿਚਾਲੇ ਹੋਈ ਜ਼ਬਰਦਸਤ ਝੜਪ, ਚੱਲੀਆਂ ਤਲਵਾਰਾਂ
ਕਾਰ ਦੇ ਮਾਲਕ ਵਿਵੇਕ ਵਾਸੀ ਢੰਨ ਮੁਹੱਲਾ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਸ ਨੇ ਆਪਣੀ ਕਾਰ ਘਰ ਨੇੜੇ ਖੜ੍ਹੀ ਕੀਤੀ ਸੀ। ਸਵੇਰੇ ਜਦੋਂ ਉਸ ਦੀ ਪਤਨੀ ਬਾਹਰ ਆਈ ਤਾਂ ਵੇਖਿਆ ਕਿ ਉਨ੍ਹਾਂ ਦੀ ਕਾਰ ਗਾਇਬ ਸੀ। ਵਿਵੇਕ ਨੇ ਦੱਸਿਆ ਕਿ ਜਦੋਂ ਉਸ ਨੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਦੇਖਿਆ ਕਿ ਬੀਟ ਕਾਰ ਵਿਚ ਸਵਾਰ ਚੋਰ ਪਹਿਲਾਂ ਉਸ ਦੀ ਕਾਰ ਨੂੰ ਕਰਾਸ ਕਰਕੇ ਅੱਗੇ ਨਿਕਲੇ ਅਤੇ ਫਿਰ ਦੁਬਾਰਾ ਮੋੜ ਕੱਟ ਕੇ ਵਾਪਸ ਆਏ। ਬੀਟ ਕਾਰ ਵਿਚੋਂ ਇਕ ਚੋਰ ਨਿਕਲਿਆ, ਜਿਸ ਨੇ ਆਪਣਾ ਮੂੰਹ ਪਰਨੇ ਨਾਲ ਢਕਿਆ ਹੋਇਆ ਸੀ, ਨੇ ਬੜੇ ਆਰਾਮ ਨਾਲ ਕਾਰ ਦਾ ਲਾਕ ਖੋਲ੍ਹਿਆ ਅਤੇ ਫਿਰ ਕਾਰ ਸਟਾਰਟ ਕਰ ਕੇ ਫਰਾਰ ਹੋ ਗਏ।
ਬੀਟ ਕਾਰ ਵਿਚੋਂ ਉਤਰਿਆ ਚੋਰ ਉਹੀ ਸੀ, ਜਿਸ ਨੇ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਚੋਂ ਦੋ ਗੱਡੀਆਂ ਚੋਰੀ ਕੀਤੀਆਂ ਸਨ। ਸਾਫ਼ ਹੈ ਕਿ ਇਹ ਗਿਰੋਹ ਇੰਨਾ ਸਰਗਰਮ ਹੈ ਕਿ ਇਨ੍ਹਾਂ ਕੋਲ ਇਕ ਨਹੀਂ ਸਗੋਂ ਕਈ ਚੋਰੀ ਦੇ ਵਾਹਨ ਹਨ। ਹਾਲ ਹੀ ’ਚ ‘ਜਗ ਬਾਣੀ’ ’ਚ ਆਲਟੋ ਕਾਰ ਸਵਾਰ ਗਿਰੋਹ ਦੀ ਖਬਰ ਛਪਣ ਤੋਂ ਬਾਅਦ ਇਸ ਗਿਰੋਹ ਨੇ ਗੱਡੀ ਬਦਲ ਲਈ ਤਾਂ ਜੋ ਪੁਲਸ ਆਲਟੋ ਗੱਡੀ ’ਤੇ ਫੋਕਸ ਕਰਦੀ ਰਹੇ ਅਤੇ ਉਹ ਵਾਰਦਾਤ ਨੂੰ ਅੰਜਾਮ ਦੇ ਦੇਣ। ਇਹ ਗਿਰੋਹ ਕਾਫੀ ਚਲਾਕ ਹੈ ਜੋ ਅਜੇ ਤਕ ਪੁਲਸ ਦੀ ਪਹੁੰਚ ਤੋਂ ਬਾਹਰ ਹੈ। ਇਸ ਗਿਰੋਹ ਕਾਰਨ ਆਪਣੇ ਘਰਾਂ ਦੇ ਬਾਹਰ ਗੱਡੀਆਂ ਖੜ੍ਹੀਆਂ ਕਰਨ ਵਾਲੇ ਲੋਕਾਂ ਵਿਚ ਦਹਿਸ਼ਤ ਫੈਲ ਗਈ ਹੈ।
ਇਹ ਵੀ ਪੜ੍ਹੋ : ਟਾਂਡਾ ਵਿਖੇ ਸਰਕਾਰੀ ਸਕੂਲ ਦੀ ਗਰਾਊਂਡ 'ਚੋਂ ਮਿਲੀ 23 ਸਾਲਾ ਨੌਜਵਾਨ ਦੀ ਲਾਸ਼, ਫ਼ੈਲੀ ਸਨਸਨੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ 'ਤੇ ਬੋਲੇ ਕੈਪਟਨ ਅਮਰਿੰਦਰ ਸਿੰਘ, ਕਹੀ ਇਹ ਗੱਲ
NEXT STORY