ਵੈਨਕੂਵਰ (ਮਲਕੀਤ ਸਿੰਘ)- ਹਾਲ ਹੀ 'ਚ ਮੁਕੰਮਲ ਹੋਈਆਂ ਕੈਨੇਡਾ ਦੀਆਂ ਫੈਡਰਲ ਚੋਣਾਂ 'ਚ ਜੇਤੂ ਰਹੀ ਲਿਬਰਲ ਪਾਰਟੀ ਮੁੜ ਸੱਤਾ 'ਚ ਆਉਣ ਜਾ ਰਹੀ ਹੈ। ਇਸ ਸੰਬੰਧ ਵਿੱਚ ਕੈਨੇਡਾ ਦੀ ਰਾਜਧਾਨੀ ਓਟਾਵਾ 'ਚ 12 ਮਈ ਨੂੰ ਲਿਬਰਲ ਆਗੂ ਮਾਰਕ ਕਾਰਨੀ ਦੀ ਅਗਵਾਈ 'ਚ ਨਵੀਂ ਸਰਕਾਰ ਦਾ ਗਠਨ ਹੋਣ ਸਬੰਧੀ ਰਸਮੀ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਪ੍ਰਾਪਤ ਵੇਰਵਿਆਂ ਮੁਤਾਬਕ ਇਸ ਮੌਕੇ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲੰਪ ਟਰੰਪ, ਕਿੰਗ ਚਾਰਲਸ ਸਮੇਤ ਹੋਰਨਾ ਉੱਘੀਆਂ ਹਸਤੀਆਂ ਦੇ ਸ਼ਾਮਿਲ ਹੋਣ ਦਾ ਕਿਆਸ ਕੀਤਾ ਜਾ ਰਿਹਾ ਹੈ|
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੀ ਕਰੀਬੀ ਨੇ ਭਾਰਤ ਦੇ ਸਮਰਥਨ 'ਚ ਕੀਤਾ 'ਟਵੀਟ', ਪਾਕਿਸਤਾਨ ਦੇ ਉੱਡੇ ਹੋਸ਼
ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਮੁਕੰਮਲ ਹੋਈਆਂ ਕੈਨੇਡਾ ਦੀਆਂ ਫੈਡਰਲ ਚੋਣਾਂ ਚ ਲਿਬਰਲ ਪਾਰਟੀ ਵੱਲੋਂ 169 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਗਈ ਸੀ। ਨਵੀਂ ਬਣਨ ਵਾਲੀ ਕੈਨੇਡੀਅਨ ਸਰਕਾਰ ਦੇ ਮੰਤਰੀ ਮੰਡਲ 'ਚ ਕੁਝ ਪੰਜਾਬੀ ਚਿਹਰਿਆਂ ਨੂੰ ਸ਼ਾਮਿਲ ਕੀਤੇ ਜਾਣ ਦੀ ‘ਚੁੰਝ ਚਰਚਾ’ ਵੀ ਚੱਲ ਰਹੀ ਹੈ|
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਟਰੰਪ ਦੀ ਕਰੀਬੀ ਨੇ ਭਾਰਤ ਦੇ ਸਮਰਥਨ 'ਚ ਕੀਤਾ 'ਟਵੀਟ', ਪਾਕਿਸਤਾਨ ਦੇ ਉੱਡੇ ਹੋਸ਼
NEXT STORY