ਨਿਊਯਾਰਕ (ਰਾਜ ਗੋਗਨਾ - ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਜੇ. ਕਲੇਟਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਮੂਲ ਦੇ 44 ਸਾਲਾ ਮਨੀਸ਼ ਕੁਮਾਰ ਪਟੇਲ ਨੇ 50 ਮਿਲੀਅਨ ਡਾਲਰ ਦੀ ਮੈਡੀਕਲ ਧੋਖਾਧੜੀ ਕੀਤੀ ਸੀ। ਅਤੇ ਉਸ ਨੂੰ ਨਿਊਯਾਰਕ ਦੀ ਅਦਾਲਤ ਨੇ 14 ਮਹੀਨੇ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ। ਦੱਸਣਯੋਗ ਹੈ ਕਿ ਅਮਰੀਕਾ ਵਿੱਚ ਵਿੱਤੀ ਅਤੇ ਮੈਡੀਕੇਅਰ ਧੋਖਾਧੜੀ ਵਿੱਚ ਸ਼ਾਮਲ ਗੁਜਰਾਤੀਆਂ ਦੀ ਗਿਣਤੀ ਹੁਣ ਵੱਧ ਰਹੀ ਹੈ। ਜਿਸ ਵਿੱਚ ਗੁਜਰਾਤੀ-ਭਾਰਤੀ ਨਿਊਯਾਰਕ ਦੇ ਮਨੀਸ਼ ਕੁਮਾਰ ਪਟੇਲ ਨੂੰ ਇਸੇ ਤਰ੍ਹਾਂ ਦੀ ਮੈਡੀਕੇਅਰ ਧੋਖਾਧੜੀ ਯੋਜਨਾ ਵਿੱਚ 14 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਟਰਾਂਸਜੈਂਡਰ ਸੈਨਿਕਾਂ 'ਤੇ Trump ਦੀ ਵੱਡੀ ਕਾਰਵਾਈ
ਮਨੀਸ਼ ਕੁਮਾਰ ਪਟੇਲ ਇਸ ਪੂਰੀ ਧੋਖਾਧੜੀ ਦਾ ਮਾਸਟਰਮਾਈਂਡ ਸੀ। ਜਿਸ ਕਾਰਨ ਉਸ ਨੂੰ ਅਦਾਲਤ ਨੇ ਸਜ਼ਾ ਸੁਣਾਈ। ਇਸ ਤੋਂ ਇਲਾਵਾ ਮਨੀਸ਼ ਪਟੇਲ ਨੂੰ ਇੱਕ ਸਾਲ ਦੀ ਘਰ ਵਿੱਚ ਨਜ਼ਰਬੰਦੀ ਦੀ ਸ਼ਜਾ ਦਾ ਹੁਕਮ ਜਾਰੀ ਕੀਤਾ ਹੈ। ਅਦਾਲਤ ਨੇ ਮਨੀਸ਼ ਪਟੇਲ ਨੂੰ ਧੋਖਾਧੜੀ ਕਰਨ ਸਬੰਧੀ 48,150,692 ਡਾਲਰ ਵਾਪਸ ਕਰਨੇ ਪੈਣਗੇ ਅਤੇ 68,39,900 ਡਾਲਰ ਵਾਧੂ ਵੀ ਦੇਣੇ ਪੈਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਭਾਰਤ-ਪਾਕਿਸਤਾਨ ਵਿਚਾਲੇ ਵਧ ਰਹੇ ਟਕਰਾਅ 'ਤੇ ਚੀਨ ਨੇ ਜਤਾਈ ਚਿੰਤਾ, ਕੀਤੀ ਇਹ ਅਪੀਲ
NEXT STORY