ਬੰਗਾ (ਰਾਕੇਸ਼ ਅਰੋੜਾ)- ਥਾਣਾ ਸਦਰ ਬੰਗਾ ਪੁਲਸ ਨੇ 6 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਥਾਣਾ ਸਦਰ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁਭਾਸ਼ ਚੰਦ ਸਮੇਤ ਹੋਰ ਪੁਲਸ ਪਾਰਟੀ ਸਰਕਾਰੀ ਗੱਡੀ ’ਤੇ ਸਵਾਰ ਹੋ ਕੇ ਜਰਨਲ ਚੈਕਿੰਗ ਅਤੇ ਗਸ਼ਤ ਦੌਰਾਨ ਥਾਣਾ ਸਦਰ ਬੰਗਾ ਤੋਂ ਪਿੰਡ ਗੁਣਾਚੋਰ ਸਾਇਡ ਨੂੰ ਜਾ ਰਹੇ ਸਨ। ਉਨ੍ਹਾਂ ਦੱਸਿਆ ਜਦੋਂ ਉਨ੍ਹਾਂ ਦੀ ਪੁਲਸ ਨਜ਼ਦੀਕ ਟੀ ਪੁਆਇੰਟ ਕਰਨਾਣਾ ਪੁੱਜੀ ਤਾਂ ਪਿੰਡ ਗੁਣਾਚੋਰ ਸਾਈਡ ਵੱਲੋਂ ਇਕ ਵਿਅਕਤੀ ਪੈਦਲ ਆਉਂਦਾ ਵਿਖਾਈ ਦਿੱਤਾ, ਜੋ ਸਾਹਮਣੇ ਤੋਂ ਪੁਲਸ ਪਾਰਟੀ ਨੂੰ ਆਉਂਦਾ ਵੇਖ ਤੇਜ਼ੀ ਨਾਲ ਪਿਛਾਂਹ ਨੂੰ ਖਿਸਕਣ ਲੱਗਾ ਤਾਂ ਏ. ਐੱਸ. ਆਈ. ਨੇ ਆਪਣੇ ਮੋਬਾਈਲ ਰਾਹੀਂ ਉਸ ਦੀ ਸਾਰੀ ਵੀਡਿਓਗ੍ਰਾਫ਼ੀ ਕਰ ਲਈ ਅਤੇ ਉਕਤ ਨੂੰ ਸਾਥੀ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਸ਼ੁਰੂਆਤੀ ਜਾਂਚ ਦੌਰਾਨ ਉਕਤ ਦੀ ਪਛਾਣ ਰਣਜੀਤ ਸਿੰਘ ਉਰਫ਼ ਸ਼ੂਟਰ ਉਰਫ਼ ਰਾਜਾ ਪੁੱਤਰ ਬਲਵੀਰ ਸਿੰਘ ਨਿਵਾਸੀ ਮਾਹਿਲ ਗਹਿਲਾ ਦੱਸਿਆ। ਉਨ੍ਹਾਂ ਦੱਸਿਆ ਜਦੋਂ ਉਸ ਦੀ ਤਲਾਸ਼ੀ ਲਈ ਤਾਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਉਪੰਰਤ ਉਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ, ਜਿਸ ਨੂੰ ਅੱਜ ਡਾਕਟਰੀ ਜਾਂਚ ਉਪੰਰਤ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਸਾਵਧਾਨ ! ਪੰਜਾਬ 'ਚ ਲਗਾਤਾਰ ਫ਼ੈਲਣ ਲੱਗੀ ਇਹ ਭਿਆਨਕ ਬੀਮਾਰੀ, ਇੰਝ ਕਰੋ ਬਚਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਜਲੰਧਰ 'ਚ 200 ਘਰਾਂ ਨੂੰ ਨੋਟਿਸ ਜਾਰੀ, ਹੋਣਗੇ ਚਲਾਨ ਤੇ ਦੇਣਾ ਪਵੇਗਾ ਜੁਰਮਾਨਾ, ਜਾਣੋ ਕਿਉਂ
NEXT STORY