ਜਲੰਧਰ (ਰਾਹੁਲ ਕਾਲਾ)-ਪੰਜਾਬ ਵਿਧਾਨ ਸਭਾ ਚੋਣਾਂ 'ਚ ਜ਼ਬਰਦਸਤ ਮੁਕਾਬਲਾ ਜਲੰਧਰ ਹਲਕੇ ਦੀ ਕੈਂਟ ਸੀਟ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਦੋ ਸਾਬਕਾ ਓਲੰਪੀਅਨ ਚੋਣ ਮੈਦਾਨ 'ਚ ਡਟੇ ਹੋਏ ਹਨ। ਕਾਂਗਰਸ ਨੇ ਓਲੰਪੀਅਨ ਪਰਗਟ ਸਿੰਘ ਨੂੰ ਅਤੇ ਆਮ ਆਦਮੀ ਪਾਰਟੀ ਨੇ ਓਲੰਪੀਅਨ ਸੁਰਿੰਦਰ ਸੋਢੀ ਨੂੰ ਚੋਣ ਮੈਦਾਨ 'ਚ ਉਤਾਰਿਆ ਹੋਇਆ ਹੈ। ਸੁਰਿੰਦਰ ਸਿੰਘ ਸੋਢੀ ਨੇ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ 70 ਤੋਂ ਵੱਧ ਸੀਟਾਂ ਹਾਸਲ ਕਰੇਗੀ।
ਇਹ ਵੀ ਪੜ੍ਹੋ : ਡਰੱਗਜ਼ ਤੇ ਧਰਮ ਪਰਿਵਰਤਨ ਦੇ ਨਾਲ ਪੰਜਾਬ ਨੂੰ ਕੀਤਾ ਜਾ ਰਿਹੈ ਬਰਬਾਦ : ਸਾਧਵੀ ਪ੍ਰਾਚੀ
ਇਸ ਤੋਂ ਇਲਾਵਾ ਓਲੰਪੀਅਨ ਸੋਢੀ ਨੇ ਪਰਗਟ ਸਿੰਘ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਜਲੰਧਰ ਕੈਂਟ 'ਚ ਸਭ ਤੋਂ ਵੱਧ ਨਸ਼ਾ ਵਿਕ ਰਿਹਾ ਹੈ, ਇਸ ਦਾ ਜ਼ਿੰਮੇਵਾਰ ਮੌਜੂਦਾ ਵਿਧਾਇਕ ਪਰਗਟ ਸਿੰਘ ਹੈ। ਨਸ਼ੇ ਦੇ ਤਸਕਰਾਂ ਨੂੰ ਕੈਂਟ 'ਚ ਕੋਈ ਨਹੀਂ ਫੜ ਰਿਹਾ, ਵਿਧਾਇਕ ਦੇ ਕਹਿਣ 'ਤੇ ਹੀ ਨਸ਼ਾ ਸਪਲਾਈ ਕੀਤਾ ਜਾ ਰਿਹਾ ਹੈ। ਹੁਣ ਤੱਕ ਪੁਲਸ ਨੇ ਕਿਸੇ ਖ਼ਿਲਾਫ਼ ਵੀ ਐੱਫ.ਆਈ.ਆਰ. ਦਰਜ ਨਹੀਂ ਕੀਤੀ। ਓਲੰਪੀਅਨ ਸੁਰਿੰਦਰ ਸੋਢੀ ਨੇ ਕਿਹਾ ਕਿ ਰਿਮੋਟ ਕੰਟਰੋਲ ਸਰਕਾਰ ਕਾਂਗਰਸ ਦੀ ਹੈ। ਸੋਨੀਆ ਗਾਂਧੀ ਦੇ ਕਹਿਣ 'ਤੇ ਹੀ ਚਰਨਜੀਤ ਸਿੰਘ ਚੰਨੀ ਕੰਮ ਕਰਦੇ ਹਨ। ਪਹਿਲਾਂ ਕੈਪਟਨ ਨੂੰ ਉਤਾਰਿਆ ਹੁਣ ਚੰਨੀ ਨੂੰ ਵੀ ਉਤਾਰ ਦੇਣਗੇ।
ਇਹ ਵੀ ਪੜ੍ਹੋ :ਪਾਕਿ 'ਚ ਘੱਟ-ਗਿਣਤੀ ਦੀ ਸੁਰੱਖਿਆ 'ਚ ਖਾਮੀਆਂ ਨੂੰ ਲੈ ਕੇ ਇੰਡੀਅਨ ਵਰਲਡ ਫੋਰਮ ਨੇ ਗੁਟੇਰੇਸ ਨੂੰ ਲਿੱਖੀ ਚਿੱਠੀ
ਸੁਰਿੰਦਰ ਸੋਢੀ ਨੇ ਕਿਹਾ ਕਿ ਜਲੰਧਰ ਕੈਂਟ 'ਚ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਚੱਲ ਰਹੀ ਹੈ, ਪਰ ਪਰਗਟ ਸਿੰਘ ਲੋਕਾਂ ਨੂੰ ਡੱਕ ਰਹੇ ਹਨ ਕਿ ਆਪ ਦੀਆਂ ਰੈਲੀਆਂ 'ਚ ਨਾ ਪਹੁੰਚ ਸਕਣ, ਜਨਤਾ ਕਿਸੇ ਦੇ ਕਹਿਣ 'ਤੇ ਰੁਕਣ ਵਾਲੀ ਨਹੀਂ ਹੈ। ਕਾਂਗਰਸ ਅਕਾਲੀ ਦਲ ਤੇ ਬੀਜੇਪੀ ਵਾਲੇ ਫੋਕੀ ਹਵਾ ਬਣਾਉਣ ਦੇ ਲਈ ਇਕ ਘਰ 'ਤੇ 10-10 ਝੰਡੇ ਲਗਾ ਰਹੇ ਹਨ। ਸੁਰਿੰਦਰ ਸੋਢੀ ਨੇ ਕਿਹਾ ਕਿ ਦਲਿਤ ਵੋਟ ਬੈਂਕ ਆਮ ਆਦਮੀ ਪਾਰਟੀ ਦੇ ਨਾਲ ਹੈ। ਕਾਂਗਰਸ ਨੂੰ ਵੀਹ ਤੋਂ ਵੱਧ ਸੀਟਾਂ ਨਹੀਂ ਆਉਣਗੀਆਂ, ਪਰਗਟ ਸਿੰਘ ਜਿਸ ਵੀ ਪਾਰਟੀ 'ਚ ਜਾਂਦਾ ਹੈ ਉਹ ਹਾਸ਼ੀਏ 'ਤੇ ਡਿੱਗ ਜਾਂਦੀ ਹੈ।
ਇਹ ਵੀ ਪੜ੍ਹੋ :ਭਾਰਤ ਕਵਾਡ ਨੂੰ ਅਗੇ ਵਧਾਉਣ ਵਾਲੀ ਤਾਕਤ ਹੈ : ਵ੍ਹਾਈਟ ਹਾਊਸ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ
NEXT STORY