ਵਾਸ਼ਿੰਗਟਨ-ਵ੍ਹਾਈਟ ਹਾਊਸ ਨੇ ਕਿਹਾ ਕਿ ਭਾਰਤ ਕਵਾਡ ਨੂੰ ਅਗੇ ਵਧਾਉਣ ਵਾਲੀ ਤਾਕਤ ਅਤੇ ਖੇਤਰੀ ਵਿਕਾਸ ਦਾ ਇੰਜਣ ਹੈ। ਮੈਲਬੋਰਨ 'ਚ ਕਵਾਡ ਸਮੂਹ ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਬਾਅਦ ਵ੍ਹਾਊਟ ਹਾਊਸ ਨੇ ਇਹ ਗੱਲ ਕਹੀ ਹੈ। ਇਹ ਬੈਠਕ ਹਿੰਦ-ਪ੍ਰਸ਼ਾਂਤ ਖੇਤਰ 'ਚ ਚੀਨ ਦੇ ਵਧਦੇ ਪ੍ਰਭਾਵ ਅਤੇ ਯੂਕ੍ਰੇਨ ਨੂੰ ਲੈ ਕੇ ਪੱਛਮ ਅਤੇ ਰੂਸ ਦਰਮਿਆਨ ਵਧਦੇ ਤਣਾਅ ਸਮੇਤ ਕਈ ਮੁੱਦਿਆਂ 'ਤੇ ਚਰਚਾ ਕਰਨ ਲਈ ਬੁਲਾਈ ਗਈ ਸੀ।
ਇਹ ਵੀ ਪੜ੍ਹੋ : ਅਮਰੀਕਾ 'ਚ ਮਹਿੰਗਾਈ ਦੀ ਮਾਰ, 40 ਸਾਲ ਦੇ ਨਵੇਂ ਉੱਚ ਪੱਧਰ 'ਤੇ ਪਹੁੰਚਣ ਦਾ ਅਨੁਮਾਨ
ਭਾਰਤ, ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਕਵਾਡ ਦੇ ਮੈਂਬਰ ਦੇਸ਼ ਹਨ। ਵ੍ਹਾਈਟ ਹਾਊਸ ਦੀ ਪ੍ਰਧਾਨ ਉਪ ਪ੍ਰੈੱਸ ਸਕੱਤਰ ਕੈਰੀਨ ਜੀਆਂ-ਪਿਅਰੇ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਭਾਰਤ ਸਮਾਨ ਸੋਚ ਰੱਖਣ ਵਾਲਾ ਸਾਂਝੇਦਾਰ, ਦੱਖਣੀ ਏਸ਼ੀਆ ਅਤੇ ਹਿੰਦ ਮਹਾਸਾਗਰ 'ਚ ਦੱਖਣੀ ਪੂਰਬ ਏਸ਼ੀਆ 'ਚ ਸਰਗਰਮ ਅਤੇ ਉਸ ਨਾਲ ਜੁੜਿਆ ਹੋਇਆ, ਕਵਾਡ ਨੂੰ ਅਗੇ ਵਧਾਉਣ ਵਾਲੀ ਸ਼ਕਤੀ ਅਤੇ ਖੇਤਰੀ ਵਿਕਾਸ ਦਾ ਇਕ ਇੰਜਣ ਹੈ। ਉਨ੍ਹਾਂ ਨੇ ਮੈਲਬੋਰਨ 'ਚ ਹੋਈ ਬੈਠਕ ਦੇ ਬਾਰੇ 'ਚ ਕਿਹਾ ਕਿ ਇਹ ਯੂਕ੍ਰੇਨ 'ਤੇ ਰੂਸੀ ਖਤਰੇ ਨੂੰ ਲੈ ਕੇ ਚਰਚਾ ਕਰਨ ਦਾ ਮੌਕਾ ਸੀ।
ਇਹ ਵੀ ਪੜ੍ਹੋ : ਮਣੀਪੁਰ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ 'ਚ ਹੋਇਆ ਬਦਲਾਅ, ਹੁਣ 28 ਫਰਵਰੀ ਤੇ 5 ਮਾਰਚ ਨੂੰ ਪੈਣਗੀਆਂ ਵੋਟਾਂ
ਉਨ੍ਹਾਂ ਨੇ ਉਸ ਖਤਰੇ 'ਤੇ ਚਰਚਾ ਕੀਤੀ, ਜੋ ਰੂਸ ਦੇ ਕਾਰਨ ਨਾ ਸਿਰਫ਼ ਯੂਕ੍ਰੇਨ ਲਈ ਸਗੋਂ ਖੇਤਰ ਅਤੇ ਦੁਨੀਆ 'ਚ ਸੁਰੱਖਿਆ ਅਤੇ ਖ਼ੁਸ਼ਹਾਲ ਦਾ ਦਹਾਕਿਆਂ ਤੋਂ ਆਧਾਰ ਰਹੀ ਅੰਤਰਰਾਸ਼ਟਰੀ ਨਿਯਮ ਆਧਾਰਿਤ ਵਿਵਸਥਾ ਲਈ ਪੈਦਾ ਹੋਇਆ ਹੈ। ਪਿਅਰੇ ਨੇ ਕਿਹਾ ਕਿ ਅਮਰੀਕਾ ਇਕ ਅਜਿਹੀ ਰਣਨੀਤਕ ਸਾਂਝੇਦਾਰੀ ਬਣਨਾ ਜਾਰੀ ਰੱਖੇਗਾ ਜਿਸ 'ਚ ਅਮਰੀਕਾ ਅਤੇ ਭਾਰਤ ਦੱਖਣੀ ਏਸ਼ੀਆ 'ਚ ਸਥਿਰਤਾ ਨੂੰ ਉਤਸ਼ਾਹ ਦੇਣ ਲਈ ਮਿਲ ਕੇ ਕੰਮ ਕਰਨ, ਸਿਹਤ, ਪੁਲਾੜ, ਸਾਈਬਰ ਸੁਰੱਖਿਆ ਵਰਗੇ ਨਵੇਂ ਖੇਤਰਾਂ 'ਚ ਸਹਿਯੋਗ ਕਰਨ ਅਤੇ ਆਰਥਿਕ ਅਤੇ ਤਕਨਾਲੋਜੀ ਦੇ ਖੇਤਰ 'ਚ ਸਹਿਯੋਗ ਨੂੰ ਡੂੰਘਾ ਕਰਨ ਅਤੇ ਹਿੰਦ ਪ੍ਰਸ਼ਾਂਤ ਨੂੰ ਮੁਕਤ ਅਤੇ ਸੁਤੰਤਰ ਬਣਾਉਣ 'ਚ ਯੋਗਦਾਨ ਦੇਣ।
ਇਹ ਵੀ ਪੜ੍ਹੋ :ਯੂਕ੍ਰੇਨ ਸਕੰਟ : ਬ੍ਰਿਟੇਨ ਦੀ ਵਿਦੇਸ਼ ਮੰਤਰੀ ਰੂਸ ਲਈ ਰਵਾਨਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤਿੱਬਤੀ ਵਿਦਿਆਰਥੀ ਸੰਗਠਨ ਨੇ ਪੈਰਿਸ ’ਚ ਤਿੱਬਤੀ ਸੁਤੰਤਰਤਾ ਦਿਵਸ ਦੀ ਵਰੇਗੰਢ ’ਤੇ ਕੀਤਾ ਪ੍ਰਦਰਸ਼ਨ
NEXT STORY