ਜਲੰਧਰ (ਵਿਨੀਤ)- ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਖੇਡਾਂ ਹਨ, ਜਿਸ ਨਾਲ ਮਨੁੱਖ ਨੂੰ ਆਤਮ ਸੰਤੁਸ਼ਟੀ ਮਿਲਦੀ ਹੈ ਅਤੇ ਉਹ ਸਰੀਰਕ ਤੌਰ ’ਤੇ ਫਿੱਟ ਰਹਿੰਦੇ ਹੋਏ ਸਮਾਜ ’ਚ ਅੱਗੇ ਵਧ ਸਕਦਾ ਹੈ। ਸਾਰਿਆਂ ਨੂੰ ਚਾਹੀਦਾ ਕਿ ਸਿਰਫ਼ ਜਿੱਤਣ ਲਈ ਹੀ ਨਹੀਂ, ਸਗੋਂ ਸਪੋਰਟਸਮੈਨਸ਼ਿਪ ਦੀ ਭਾਵਨਾ ਨਾਲ ਖੇਡੋ, ਕਿਉਂਕਿ ਸਿਰਫ਼ ਜਿੱਤਣਾ ਹੀ ਜ਼ਿੰਦਗੀ ਦਾ ਟੀਚਾ ਨਹੀਂ ਹੁੰਦਾ, ਸਗੋਂ ਹਾਰ ਕੇ ਵੀ ਬਹੁਤ ਕੁਝ ਸਿੱਖਿਆ ਜਾਂਦਾ ਹੈ। ਉਕਤ ਸ਼ਬਦ ਅੱਜ ਸੇਂਟ ਜੋਸਫ ਬੁਆਇਜ਼ ਸਕੂਲ, ਡਿਫੈਂਸ ਕਾਲੋਨੀ ’ਚ ਅਥਲੈਟਿਕ ਮੀਟ ਦੇ ਮੁੱਖ ਮਹਿਮਾਨ ਅਭਿਜੈ ਚੋਪੜਾ (ਡਾਇਰੈਕਟਰ, ਪੰਜਾਬ ਕੇਸਰੀ ਗਰੁੱਪ) ਨੇ ਕਹੇ। ਉਨ੍ਹਾਂ ਕਿਹਾ ਕਿ ਕਿਸੇ ਖੇਡ ’ਚ ਹਾਰਨ ’ਤੇ ਕਦੇ ਨਿਰਾਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਹਾਰ ਹੀ ਸਾਨੂੰ ਜ਼ਿੰਦਗੀ ਦੀਆਂ ਵੱਖ-ਵੱਖ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ।
ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ ਉਨ੍ਹਾਂ ਨਾਲ ਆਪਣੀ ਪਸੰਦੀਦਾ ਗੋਲਫ ਅਤੇ ਹੋਰ ਖੇਡਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਦੋਂ ਅਸੀਂ ਕੋਈ ਖੇਡ ਖੇਡਦੇ ਹਾਂ ਤਾਂ ਅਸੀਂ ਸਭ ਕੁਝ ਭੁੱਲ ਜਾਂਦੇ ਹਾਂ ਅਤੇ ਤਣਾਅ ਮੁਕਤ ਹੋ ਕੇ ਖੇਡ ਦਾ ਸਹੀ ਮਜ਼ਾ ਲੈਂਦੇ ਹਨ।ਸ਼੍ਰੀ ਚੋਪੜਾ ਨੇ ਝੰਡਾ ਚੜ੍ਹਾ ਕੇ ਆਕਾਸ਼ ’ਚ ਰੰਗ-ਬਿਰੰਗੇ ਗੁੱਬਾਰੇ ਛੱਡ ਕੇ ਉਕਤ 2 ਦਿਨਾਂ ਮੀਟ ਦਾ ਸ਼ੁੱਭ ਆਰੰਭ ਕੀਤਾ ਤੇ ਉਕਤ ਆਯੋਜਨ ਲਈ ਸਕੂਲ ਪ੍ਰਬੰਧਕਾਂ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਸੈਸ਼ਨ 'ਚ 'ਆਪ' ਵਿਧਾਇਕਾ ਨੇ ਚੁੱਕਿਆ ਨਹਿਰਾਂ 'ਚ ਵਰਤੇ ਘਟੀਆ ਮਟੀਰੀਅਲ ਦਾ ਮੁੱਦਾ
ਸਕੂਲ ਦੀਆਂ ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਦਿੰਦੇ ਹੋਏ ਸਾਰਿਆਂ ਦਾ ਮਨ ਮੋਹ ਲਿਆ ਤੇ ਸਵਾਗਤੀ ਬੈਂਡ ਨੇ ਸ਼੍ਰੀ ਚੋਪੜਾ ਦਾ ਸਕੂਲ ਪਹੁੰਚਣ ’ਤੇ ਰਵਾਇਤੀ ਢੰਗ ਨਾਲ ਸਵਾਗਤ ਕੀਤਾ।ਸਕੂਲ ਦੇ ਡਾਇਰੈਕਟਰ ਫਾਦਰ ਐਂਟਨੀ ਤੁਰੂਥਿਲ, ਨਵਜੀਵਨ ਚੈਰੀਟੇਬਲ ਸੋਸਾਇਟੀ ਦੇ ਡਾਇਰੈਕਟਰ ਫਾਦਰ ਬੀਨੂੰ ਜੋਸਫ ਸਹਿਤ, ਪ੍ਰਿੰ. ਸਿਸਟਰ ਜੈਨੀ ਜੋਸ ਨੇ ਅਭਿਜੈ ਚੋਪੜਾ ਦਾ ਫੁੱਲਾਂ ਨਾਲ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਸਕੂਲ ਦੀਆਂ ਵੱਖ-ਵੱਖ ਉਪਲੱਬਧੀਆਂ ਤੋਂ ਜਾਣੂ ਕਰਵਾਇਆ। ਉਪਰੰਤ ਸਕੂਲ ਦੇ ਹੈੱਡ ਬੁਆਏ ਗੁਲਤਾਜ ਸਿੰਘ ਰੰਧਾਵਾ, ਹੈੱਡ ਗਰਲ ਨਿਵੇਦਿਤਾ ਸਿੰਘ, ਹਾਊਸ ਕੈਪਟਨ ਹਾਰੂਨ ਮੱਟੂ, ਧਰੁਵ ਮੈਨੀ, ਧਰੁਵ ਸੂਦਤੇ ਕ੍ਰਿਸ਼ਨ ਨੇ ਮਾਰਚ ਪਾਸਟ ਕਰਦੇ ਹੋਏ ਸ਼੍ਰੀ ਚੋਪੜਾ ਨੂੰ ਸਲਾਮੀ ਦਿੱਤੀ।
ਐਥਲੈਟਿਕ ਮੀਟ ਦੇ ਪਹਿਲੇ ਦਿਨ 100 ਤੇ 200 ਮੀਟਰ ਰੇਸ, ਲਾਂਗ ਜੰਪ, ਸ਼ਾਟਪੁਟ, 400 ਮੀਟਰ ਰੇਸ, 4 ਗੁਣਾ 100 ਮੀਟਰ ਰੀਲੇ ਰੇਸ ਤੋਂ ਇਲਾਵਾ ਵੱਖ-ਵੱਖ ਖੇਡ ਗਤੀਵਿਧੀਆਂ ਦਾ ਆਯੋਜਨ ਹੋਇਆ, ਜਿਸ ’ਚ ਸਕੂਲ ਦੇ ਜੂਨੀਅਰ ਤੇ ਸੀਨੀਅਰ ਵਰਗ ਦੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲੈਂਦੇ ਹੋਏ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਪੂਰੇ ਆਤਮ-ਵਿਸ਼ਵਾਸ ਨਾਲ ਕੀਤਾ ਤੇ ਪਹਿਲੇ ਦਿਨ ਤੋਂ ਐਲਾਨੇ ਗਏ ਨਤੀਜੇ ’ਚ ਰਿਧਮ ਕਟੋਚ, ਐਂਜੇਲਿਨਾ ਧਾਰੀਵਾਲ ਤੇ ਤਾਮਿਸ਼ ਕਸ਼ਯਪ ਨੇ ਵੱਖ-ਵੱਖ ਮੁਕਾਬਲਿਆਂ ’ਚ ਬਾਜ਼ੀ ਮਾਰੀ।
ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਘਰ 'ਤੇ ਹੋਏ ਹਮਲੇ ਨੂੰ ਲੈ ਕੇ ਗੈਂਗਸਟਰ ਬਿਸ਼ਨੋਈ 'ਤੇ ਭੜਕੇ ਗੁਰਸਿਮਰਨ ਮੰਡ, ਕਹੀਆਂ ਵੱਡੀਆਂ ਗੱਲਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਕਲੀ ਸੋਨਾ ਰੱਖ ਕੇ ਲਿਆ ਲੋਨ, ਬੈਂਕ ਨਾਲ 7 ਲੱਖ 89 ਹਜ਼ਾਰ ਦੀ ਧੋਖਾਦੇਹੀ ਕਰਨ ਦੇ ਦੋਸ਼ ’ਚ ਮਾਮਲਾ ਦਰਜ
NEXT STORY