ਜਲੰਧਰ,(ਗੁਲਸ਼ਨ) : ਸਥਾਨਕ ਅੱਡਾ ਹੁਸ਼ਿਆਰਪੁਰ ਫਾਟਕ 'ਤੇ ਅੰਮ੍ਰਿਤਸਰ ਵਲੋਂ ਆ ਰਹੀ ਛੱਤੀਸਗੜ੍ਹ ਐਕਸਪ੍ਰੈੱਸ ਟਰੇਨ ਦੀ ਲਪੇਟ 'ਚ ਆਉਣ ਕਾਰਨ ਇਕ ਔਰਤ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਜੀ. ਆਰ. ਪੀ. ਦੇ ਏ. ਐੱਸ. ਆਈ. ਗੁਰਿੰਦਰ ਸਿੰਘ ਤੇ ਨਰਿੰਦਰ ਪਾਲ ਮੌਕੇ 'ਤੇ ਪਹੁੰਚੇ ਤੇ ਘਟਨਾ ਦੀ ਜਾਂਚ ਕੀਤੀ। ਪਹਿਲੀ ਨਜ਼ਰ 'ਚ ਮਾਮਲਾ ਸੁਸਾਈਡ ਨਾਲ ਜੁੜਿਆ ਲੱਗ ਰਿਹਾ ਸੀ ਪਰ ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਔਰਤ ਫੋਨ 'ਤੇ ਗੱਲਾਂ ਕਰਦਿਆਂ ਰੇਲਵੇ ਲਾਈਨਾਂ ਕਰਾਸ ਕਰ ਰਹੀ ਸੀ। ਟਰੇਨ ਦੇ ਡਰਾਈਵਰ ਤੇਜਪਾਲ ਸਿੰਘ ਨੇ ਵੀ ਪੁਲਸ ਨੂੰ ਦੱਸਿਆ ਕਿ ਔਰਤ ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਟਰੇਨ ਦੇ ਸਾਹਮਣੇ ਆ ਗਈ। ਉਸ ਨੇ ਕਿਹਾ ਕਿ ਕਾਫੀ ਹਾਰਨ ਵਜਾਇਆ, ਬਰੇਕ ਵੀ ਲਾਈ ਪਰ ਟਰੇਨ ਰੁਕਣ ਤੋਂ ਪਹਿਲਾਂ ਉਹ ਟਰੇਨ ਨਾਲ ਟਕਰਾ ਗਈ।

ਏ. ਐੱਸ. ਆਈ. ਗੁਰਿੰਦਰ ਸਿਘ ਨੇ ਦੱਸਿਆ ਕਿ ਮ੍ਰਿਤਕਾ ਦੀ ਉਮਰ ਕਰੀਬ 55 ਸਾਲ ਹੈ। ਫਿਲਹਾਲ ਉਸ ਦੀ ਪਛਾਣ ਨਹੀਂ ਹੋਈ ਹੈ। ਉਸ ਦੇ ਵਾਲ ਲਾਲ ਰੰਗ ਦੇ ਸਨ। ਪੀਲਾ ਪ੍ਰਿੰਟ ਸੂਟ ਪਾਇਆ ਹੋਇਆ ਸੀ। ਕਾਫੀ ਦੇਰ ਲੱਭਣ ਤੋਂ ਬਾਅਦ ਵੀ ਪੁਲਸ ਨੂੰ ਘਟਨਾ ਸਥਾਨ ਤੋਂ ਕੋਈ ਵੀ ਮੋਬਾਇਲ ਫੋਨ ਬਰਾਮਦ ਨਹੀਂ ਹੋਇਆ। ਥਾਣਾ ਜੀ. ਆਰ. ਪੀ. ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਦਿੱਤਾ ਹੈ।
ਸੁਭਾਨਪੁਰ 'ਚ ਸੜਕ ਹਾਦਸੇ ਦੌਰਾਨ ਇਕ ਦੀ ਮੌਤ
NEXT STORY