ਬਿਜ਼ਨੈੱਸ ਡੈਸਕ - ਭਾਰਤ ’ਚ ਸਟੇਨਲੈੱਸ ਸਟੀਲ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਜਨਤਕ ਖੇਤਰ ਦੀ ਇਸਪਾਤ ਕੰਪਨੀ ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ (ਸੇਲ) ਅਤੇ ਇੰਡੋਨੇਸ਼ੀਆ ਦੀ ਪੀਟੀ ਕ੍ਰਾਕਾਟਾਊ ਸਟੀਲ ਨੇ ਜੁਆਇੰਟ ਵੈਂਚਰ ਸਥਾਪਿਤ ਕਰਨ ਦੀਆਂ ਸੰਭਾਵਨਾਵਾਂ ’ਤੇ ਸਹਿਮਤੀ ਪ੍ਰਗਟਾਈ ਹੈ। ਦੋਵੇਂ ਕੰਪਨੀਆਂ ਭਾਰਤ ’ਚ ਸਟੇਨਲੈੱਸ ਸਟੀਲ ਸਲੈਬ ਦੇ ਨਿਰਮਾਣ ਲਈ ਫੀਜ਼ੀਬਿਲਟੀ ਸਟੱਡੀ ਕਰਨਗੀਆਂ, ਜਿਸ ਤੋਂ ਬਾਅਦ ਪ੍ਰਾਜੈਕਟ ’ਤੇ ਅੰਤਿਮ ਫੈਸਲਾ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰੀਮ ਨਾਲ 18 ਭਾਰਤੀ ਔਰਤਾਂ ਦੀ ਕਿਡਨੀ ਹੋਈ ਖ਼ਰਾਬ; 'Goree' ਸਮੇਤ 3 ਸੁੰਦਰਤਾ ਉਤਪਾਦਾਂ 'ਤੇ ਲੱਗਾ ਬੈਨ
ਇਹ ਸਮਝੌਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 6 ਤੋਂ 8 ਜੁਲਾਈ ਤੱਕ ਇੰਡੋਨੇਸ਼ੀਆ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਹੋਈ ਉੱਚ-ਪੱਧਰੀ ਗੱਲਬਾਤ ’ਚ ਐਲਾਨੇ ਸਮਝੌਤਾ ਪੱਤਰ (ਐੱਮ. ਓ. ਯੂ.) ਤਹਿਤ ਸਾਹਮਣੇ ਆਇਆ ਹੈ। ਪ੍ਰਸਤਾਵਿਤ ਸਾਂਝੇਦਾਰੀ ਦਾ ਉਦੇਸ਼ ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਉਦਯੋਗਿਕ ਸਹਿਯੋਗ ਨੂੰ ਨਵੀਂ ਮਜ਼ਬੂਤੀ ਦੇਣਾ ਅਤੇ ਸਟੇਨਲੈੱਸ ਸਟੀਲ ਲਈ ਮਜ਼ਬੂਤ ਉਤਪਾਦਨ ਮੁੱਲ ਲੜੀ ਵਿਕਸਤ ਕਰਨਾ ਹੈ।
ਇਹ ਵੀ ਪੜ੍ਹੋ : LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ
ਇੰਡੋਨੇਸ਼ੀਆ ਕੋਲ ਦੁਨੀਆ ਦੇ ਸਭ ਤੋਂ ਅਮੀਰ ਨਿਕਲ ਭੰਡਾਰਾਂ ’ਚੋਂ ਇਕ ਹੈ, ਜੋ ਸਟੇਨਲੈੱਸ ਸਟੀਲ ਨਿਰਮਾਣ ਦਾ ਪ੍ਰਮੁੱਖ ਕੱਚਾ ਮਾਲ ਹੈ। ਉੱਥੇ ਹੀ ਸੇਲ ਨੂੰ ਵੱਡੇ ਏਕੀਕ੍ਰਿਤ ਇਸਪਾਤ ਪਲਾਂਟਾਂ ਦੇ ਸੰਚਾਲਨ ਅਤੇ ਇਸਪਾਤ ਉਤਪਾਦਨ ਦਾ 5 ਦਹਾਕਿਆਂ ਤੋਂ ਵੱਧ ਦਾ ਅਨੁਭਵ ਪ੍ਰਾਪਤ ਹੈ।
ਇਹ ਵੀ ਪੜ੍ਹੋ : ਅਰਬਪਤੀ ਦੀ ਧੀ ਵਸੁੰਧਰਾ ਓਸਵਾਲ ਨਾਲ ਸਵਿੱਟਜ਼ਰਲੈਂਡ 'ਚ ਹੋਇਆ ਨਸਲੀ ਭੇਦਭਾਵ, Video
ਸੇਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਸ਼ੋਕ ਕੁਮਾਰ ਪਾਂਡਾ ਨੇ ਕਿਹਾ ਕਿ ਬੁਨਿਆਦੀ ਢਾਂਚਾ, ਆਵਾਜਾਈ, ਨਵਿਆਉਣਯੋਗ ਊਰਜਾ ਅਤੇ ਉਤਪਾਦਨ ਖੇਤਰਾਂ ’ਚ ਸਟੇਨਲੈੱਸ ਸਟੀਲ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪੀਟੀ ਕ੍ਰਾਕਾਟਾਊ ਸਟੀਲ ਨਾਲ ਇਹ ਰਣਨੀਤਕ ਸਾਂਝੇਦਾਰੀ ਦੋਵਾਂ ਕੰਪਨੀਆਂ ਲਈ ਲੰਮੇ ਸਮੇਂ ਦਾ ਮੁੱਲ ਪੈਦਾ ਕਰੇਗੀ ਅਤੇ ਭਾਰਤ-ਇੰਡੋਨੇਸ਼ੀਆ ਆਰਥਿਕ ਸਬੰਧਾਂ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕਰੇਗੀ। ਪ੍ਰਾਜੈਕਟ ਦੀ ਸਮਰੱਥਾ, ਨਿਵੇਸ਼ ਢਾਂਚਾ, ਟੈਕਨਾਲੋਜੀ ਅਤੇ ਲਾਗੂ ਕਰਨ ਨਾਲ ਜੁੜੇ ਅੰਤਿਮ ਫੈਸਲੇ ਵਿਹਾਰਕਤਾ ਅਧਿਐਨ ਅਤੇ ਲੋੜੀਂਦੀਆਂ ਸਰਕਾਰੀ ਮਨਜ਼ੂਰੀਆਂ ਤੋਂ ਬਾਅਦ ਲਏ ਜਾਣਗੇ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਜਿਊਣਾ ਹੀ ਨਹੀਂ ਸਗੋਂ ਮਰਨਾ ਵੀ ਹੋਇਆ ਮਹਿੰਗਾ , ਅੰਤਿਮ ਵਿਦਾਈ ਬਣਿਆ ਵੱਡਾ ਵਿੱਤੀ ਸੰਕਟ
ਇਹ ਵੀ ਪੜ੍ਹੋ : ਅੱਜ ਫਿਰ ਤੀਜੇ ਦਿਨ ਟੁੱਟੇ Gold-Silver ਦੇ ਭਾਅ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਰੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ADB ਨੇ ਘਟਾਇਆ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ, ਮਹਿੰਗੇ ਤੇਲ ਅਤੇ ਵਧਦੀ ਲਾਗਤ ਨੂੰ ਦੱਸਿਆ ਵਜ੍ਹਾ
NEXT STORY