ਨਵੀਂ ਦਿੱਲੀ- ਭਾਰਤ ਅਤੇ ਯੂਰਪੀਅਨ ਸੰਘ ਵਿਚਾਲੇ ਟੈਕਸਟਾਈਲ ਅਤੇ ਕੱਪੜਿਆਂ ਦੇ ਵਪਾਰ ਨੂੰ ਮਜ਼ਬੂਤ ਕਰਨ ਲਈ ਬੁੱਧਵਾਰ ਨੂੰ ਭਾਰਤ ਟੈਕਸ ਟ੍ਰੇਡ ਫੈਡਰੇਸ਼ਨ (ਬੀਟੀਟੀਐੱਫ) ਅਤੇ ਪ੍ਰੀਮੀਅਰ ਵਿਜ਼ਨ ਵਿਚਕਾਰ ਇਕ ਸਮਝੌਤੇ 'ਤੇ ਦਸਤਖ਼ਤ ਹੋਏ। ਇਹ ਸਹਿਯੋਗ ਭਾਰਤੀ ਨਿਰਮਾਤਾਵਾਂ, ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ), ਨਿਰਯਾਤਕਾਂ ਅਤੇ ਉੱਭਰ ਰਹੇ ਬ੍ਰਾਂਡਾਂ ਨੂੰ ਇਕ ਵਿਸ਼ਵ ਪੱਧਰ 'ਤੇ ਇਕ ਮਾਨਤਾ ਪ੍ਰਾਪਤ ਮੰਚ ਮਿਲੇਗਾ, ਜਿੱਥੇ ਉਹ ਪ੍ਰਮੁੱਖ ਅੰਤਰਰਾਸ਼ਟਰੀ ਖਰੀਦਦਾਰਾਂ, ਡਿਜ਼ਾਈਨਰਾਂ ਅਤੇ ਫੈਸ਼ਨ ਹਾਊਸਾਂ ਦੇ ਸਾਹਮਣੇ ਪ੍ਰੀਮੀਅਮ ਟੈਕਸਟਾਈਲ, ਕੱਪੜਾ, ਸਹਾਇਕ ਉਪਕਰਣ, ਤਕਨੀਕੀ ਟੈਕਸਟਾਈਲ, ਟਿਕਾਊ ਸਮੱਗਰੀ ਅਤੇ ਫੈਸ਼ਨ ਨਵੀਨਤਾਵਾਂ ਦਾ ਪ੍ਰਦਰਸ਼ਨ ਕਰ ਸਕਣਗੇ।
ਇਸ ਤੋਂ ਇਲਾਵਾ, ਇਹ ਸਾਂਝੇਦਾਰੀ ਭਾਰਤ ਟੈਕਸ ਦੇ ਮਾਧਿਅਮ ਨਾਲ ਪ੍ਰੀਮੀਅਰ ਵਿਜ਼ਨ ਅਤੇ ਉਸ ਦੇ ਗਲੋਬਲ ਨੈੱਟਵਰਕ ਦੀ ਏਕੀਕ੍ਰਿਤ ਟੈਕਸਟਾਈਲ ਮੁੱਲ ਲੜੀ ਤੱਕ ਬਿਹਤਰ ਪਹੁੰਚ ਪ੍ਰਦਾਨ ਕਰੇਗੀ, ਜਿਸ ਨਾਲ ਸੋਰਸਿੰਗ, ਵਪਾਰਕ ਭਾਈਵਾਲੀ ਅਤੇ ਲੰਬੇ ਸਮੇਂ ਦੇ ਸਹਿਯੋਗ ਦੇ ਨਵੇਂ ਮੌਕੇ ਪੈਦਾ ਹੋਣਗੇ। ਪ੍ਰੀਮੀਅਰ ਵਿਜ਼ਨ ਦੇ ਫੈਸ਼ਨ ਡਿਵੀਜ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਫਲੋਰੈਂਸ ਰੂਸਨ ਅਤੇ ਭਾਰਤ ਟੈਕਸਸ ਟ੍ਰੇਡ ਫੈਡਰੇਸ਼ਨ ਦੇ ਪ੍ਰਧਾਨ ਨਰੇਨ ਗੋਇਨਕਾ ਨੇ ਸਮਝੌਤੇ 'ਤੇ ਦਸਤਖ਼ਤ ਕੀਤੇ। ਕੇਂਦਰੀ ਕੱਪੜਾ ਮੰਤਰੀ ਗਿਰੀਰਾਜ ਸਿੰਘ ਦੀ ਮੌਜੂਦਗੀ 'ਚ ਸਮਝੌਤੇ ਪੱਤਰ ਦਾ ਆਦਾਨ-ਪ੍ਰਦਾਨ ਕੀਤਾ ਗਿਆ।
ਗਿਰੀਰਾਜ ਸਿੰਘ ਨੇ ਕਿਹਾ,''ਇਹ ਸਾਂਝੇਦਾਰੀ ਭਾਰਤ ਟੈਕਸ ਨੂੰ ਇਕ ਸੱਚੇ ਗਲੋਬਲ ਮੰਚ ਦੇ ਰੂਪ 'ਚ ਸਥਾਪਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਨਾਲ ਭਾਰਤੀ ਲਘੁ ਅਤੇ ਮੱਧਮ ਉੱਦਮਾਂ, ਪਹਿਲੀ ਵਾਰ ਨਿਰਯਾਤ ਕਰਨ ਵਾਲਿਆਂ ਅਤੇ ਨਿਰਮਾਤਾਵਾਂ ਨੂੰ ਮੁੱਖ ਯੂਰਪੀਅਨ ਖਰੀਦਦਾਰਾਂ ਨਾਲ ਜੁੜਨ 'ਚ ਮਦਦ ਮਿਲੇਗੀ। ਇਸ ਦੇ ਨਾਲ ਹੀ ਭਾਰਤ ਦੀ ਇਕ ਭਰੋਸੇਮੰਦ, ਨਵੀਨਤਾਕਾਰੀ ਅਤੇ ਟਿਕਾਊ ਸਰੋਤ ਵਜੋਂ ਸਮਰੱਥਾਵਾਂ ਦਾ ਪ੍ਰਦਰਸ਼ਨ ਹੋਵੇਗਾ। ਇਹ ਦੇਸ਼ ਦੀ ਵੱਧਦੀ ਭੂਮਿਕਾ ਨੂੰ ਗਲੋਬਲ ਟੈਕਸਟਾਈਲ ਮੁੱਲ ਲੜੀ 'ਚ ਇਕ ਭਰੋਸੇਮੰਦ ਭਾਈਵਾਲ ਵਜੋਂ ਵੀ ਮਜ਼ਬੂਤ ਕਰਦਾ ਹੈ।'' ਪ੍ਰੀਮੀਅਰ ਵਿਜ਼ਨ ਦਾ ਪੀਵੀ ਪੈਰਿਸ ਵਿਸ਼ਵ ਪੱਧਰ 'ਤੇ ਕੱਪੜਾ ਅਤੇ ਫੈਸ਼ਨ ਸੋਰਸਿੰਗ ਪ੍ਰਦਰਸ਼ਨੀਆਂ 'ਚੋਂ ਇਕ ਪ੍ਰਮੁੱਖ ਪ੍ਰਦਰਸ਼ਨੀ ਵਜੋਂ ਮਾਨਤਾ ਪ੍ਰਾਪਤ ਹੈ। ਇਹ ਰੁਝਾਨ ਫੋਰਕਾਸਟਿੰਗ, ਨਵੀਨਤਾ ਅਤੇ ਸ਼ਾਨਦਾਰ ਡਿਜ਼ਾਈਨ ਲਈ ਇਕ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਪਲੇਟਫਾਰਮ ਹੈ।
ਪੈਰਿਸ 'ਚ ਹਰ 2 ਸਾਲ ਬਾਅਦ ਆਯੋਜਿਤ ਹੋਣ ਵਾਲਾ ਇਹ ਸਮਾਗਮ ਗਲੋਬਲ ਫੈਸ਼ਨ ਅਤੇ ਟੈਕਸਟਾਈਲ ਉਦਯੋਗ ਦੇ ਮੋਹਰੀ ਨਿਰਮਾਤਾਵਾਂ, ਬ੍ਰਾਂਡਾਂ, ਡਿਜ਼ਾਈਨਰਾਂ, ਖਰੀਦਦਾਰਾਂ ਅਤੇ ਸੋਰਸਿੰਗ ਪੇਸ਼ੇਵਰਾਂ ਨੂੰ ਇਕ ਮੰਚ 'ਤੇ ਲਿਆਉਂਦਾ ਹੈ। ਇਸ ਤੋਂ ਇਲਾਵਾ, ਇਹ ਭਾਈਵਾਲੀ ਭਾਰਤ ਟੈਕਸ ਅਤੇ ਪ੍ਰੀਮੀਅਰ ਵਿਜ਼ਨ ਪੈਰਿਸ ਵਿਚਕਾਰ ਆਪਸੀ ਭਾਗੀਦਾਰੀ ਨੂੰ ਸੁਵਿਧਾਜਨਕ ਬਣਾਏਗੀ, ਖਰੀਦਦਾਰ-ਵਿਕਰੇਤਾ ਸਬੰਧਾਂ ਨੂੰ ਮਜ਼ਬੂਤ ਕਰੇਗੀ ਅਤੇ ਰੁਝਾਨਾਂ ਅਤੇ ਡਿਜ਼ਾਈਨ ਸੰਬੰਧੀ ਜਾਣਕਾਰੀਆਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਡੋਭਾਲ ਨੇ ਬਿਮਸਟੇਕ ਦੇਸ਼ਾਂ ਨੂੰ ਅੱਤਵਾਦ ਤੇ ਸਾਈਬਰ ਖ਼ਤਰਿਆਂ ਨਾਲ ਇਕੱਠੇ ਮਿਲ ਕੇ ਨਜਿੱਠਣ ਦਾ ਦਿੱਤਾ ਸੱਦਾ
NEXT STORY