ਨੰਗਲ (ਗੁਰਭਾਗ ਸਿੰਘ)- ਨਾਜਾਇਜ਼ ਮਾਈਨਿੰਗ ਮਾਮਲੇ ’ਚ ਲਿਪਤ ਕਿੰਗ ਪਿੰਨ ਰਾਕੇਸ਼ ਕੁਮਾਰ ਚੌਧਰੀ ਤੋਂ ਬਾਅਦ ਹੁਣ ਨੰਗਲ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਈ. ਡੀ. ਦੀ ਜਬਤ ਕੀਤੀ ਜ਼ਮੀਨ ’ਤੇ ਨਾਜਾਇਜ਼ ਮਾਈਨਿੰਗ ਕਰਨ ਦੇ ਕਥਿਤ ਦੋਸ਼ ਵਿਚ ਨਸੀਬ ਚੰਦ ਪਲਾਟਾਂ ਨੂੰ ਗ੍ਰਿਫ਼ਤਾਰ ਕਰਕੇ ਸੀਖਾਂ ਪਿੱਛੇ ਡੱਕ ਦਿੱਤਾ ਹੈ। ਬੀਤੀ 25 ਨਵੰਬਰ ਨੂੰ ਨਸੀਬ ਚੰਦ ਦੀ ਗ੍ਰਿਫ਼ਤਾਰੀ ਤੋਂ ਬਾਅਦ 28 ਨਵੰਬਰ ਨੂੰ ਪੰਜਾਬ ਪੁਲਸ ਵੱਲੋਂ ਮਾਣਯੋਗ ਨੰਗਲ ਅਦਾਲਤ ’ਚ ਉਕਤ ਕਥਿਤ ਦੋਸ਼ੀ ਨੂੰ ਪੁਲਸ ਰਿਮਾਂਡ ਮੰਗਿਆ ਗਿਆ ਸੀ, ਜਿੱਥੋਂ ਅਦਾਲਤ ਵੱਲੋਂ ਉਕਤ ਕਥਿਤ ਦੋਸ਼ੀ ਨੂੰ ਨਿਆਇਕ ਹਿਰਾਸਤ ਵਿਚ ਰੋਪੜ ਜੇਲ੍ਹ ਭੇਜ ਦਿੱਤਾ ਗਿਆ ਹੈ। ਦੂਜੇ ਪਾਸੇ ਆਪਣਾ ਪੱਖ ਰੱਖਦਿਆਂ ਕਥਿਤ ਦੋਸ਼ੀ ਨੇ ਕਿਹਾ ਕਿ ਜੋ ਮਾਣਯੋਗ ਅਦਾਲਤ ਦਾ ਫ਼ੈਸਲਾ ਹੋਵੇਗਾ, ਉਸ ਨੂੰ ਮਨਜੂਰ ਹੋਵੇਗਾ ਪਰ ਮਾਈਨਿੰਗ ਕਰਨ ਵਾਲੇ ਪੁਲਸ ਵੱਲੋਂ ਹਾਲੇ ਤੱਕ ਨਹੀਂ ਫੜ੍ਹੇ ਗਏ। ਉਕਤ ਵਿਅਕਤੀ ਨੂੰ ਅਦਾਲਤ ਤੋਂ ਬਾਹਰ ਲੈ ਕੇ ਜਾਣ ਸਮੇਂ ਪੁਲਸ ਅਧਿਕਾਰੀ ਨੇ ਕਿਹਾ ਕਿ ਬਹੁਤ ਜਲਦ ਹੋਰ ਵਿਅਕਤੀ ਵੀ ਪੁਲਸ ਦੀ ਗ੍ਰਿਫ਼ਤ ਵਿਚ ਹੋਣਗੇ।
ਇਥੇ ਜ਼ਿਕਰਯੋਗ ਹੈ ਕਿ ਖੇੜਾ ਕਲਮੋਟ ਅਤੇ ਨਾਂਨਗਰਾਂ ਪਿੰਡਾਂ ਵਿਚ ਈ. ਡੀ. ਵੱਲੋਂ ਡਰੱਗ ਮਾਮਲੇ ਵਿਚ ਜ਼ਬਤ ਕੀਤੀ ਕਈ ਏਕੜ ਜ਼ਮੀਨ ਵਿਚ ਨਾਜਾਇਜ਼ ਮਾਈਨਿੰਗ ਹੋਣ ਕਾਰਨ ਜਿੱਥੇ ਵਿਰੋਧੀ ਪਾਰਟੀਆਂ ਨੇ ਇਸ ਮਸਲੇ ’ਤੇ ਕਾਫ਼ੀ ਰੋਲਾ ਪਾਇਆ ਸੀ ਉੱਥੇ ਹੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇਸ ਮਾਮਲੇ ’ਤੇ ਪੰਜਾਬ ਪੁਲਸ ਦੇ ਕੰਮ ’ਤੇ ਡਾਹਢੀ ਨਾਰਾਜ਼ਗੀ ਪ੍ਰਗਟ ਕੀਤੀ ਸੀ ਕਿ ਕੇਂਦਰੀ ਏਜੰਸੀ ਦੁਆਰਾ ਅਟੈਚ ਕੀਤੀ ਜ਼ਮੀਨ ਤੇ ਨਾਜਾਇਜ਼ ਮਾਈਨਿਗ ਕਿਵੇਂ ਹੋ ਗਈ? ਜਵਾਬ ਵਿਚ ਪੁਲਸ ਨੇ ਇਸ ਮਾਮਲੇ ਸਬੰਧੀ 27 ਜੁਲਾਈ ਨੂੰ ਹੀ ਐੱਫ਼. ਆਈ. ਆਰ. ਦਰਜ ਕਰਨ ਅਤੇ ਜਾਂਚ ਜਾਰੀ ਹੋਣ ਦੀ ਗੱਲ ਕਹੀ ਗਈ ਜਿਸ ’ਤੇ ਮਾਣਯੋਗ ਕੋਰਟ ਨੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਰੋਪਡ਼ ਪੁਲਸ ਨੂੰ ਚਿਤਾਵਨੀ ਦਿੰਦੇ ਹੋਏ ਇਸ ਕੇਸ ਦੀ ਅਗਲੀ ਸੁਣਵਾਈ 11 ਦਸੰਬਰ ਤੱਕ ਸਬੰਧਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਅਤੇ ਨਾਲ ਹੀ ਟਿੱਪਣੀ ਕੀਤੀ ਸੀ ਕਿ ਜੇਕਰ ਪੁਲਸ ਇਸ ਕੇਸ ਵਿਚ ਸ਼ਾਮਿਲ ਲੋਕਾਂ ਨੂੰ ਨਹੀਂ ਫਡ਼ਦੀ ਤਾਂ ਇਹ ਕੇਸ ਸੀ. ਬੀ. ਆਈ. ਨੂੰ ਦੇ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : CM ਮਾਨ ਅੱਜ ਆਉਣਗੇ ਜਲੰਧਰ, PAP ਵਿਖੇ ਰੱਖੇ ਸੱਭਿਆਚਾਰਕ ਪ੍ਰੋਗਰਾਮ 'ਚ ਕਰਨਗੇ ਸ਼ਿਰਕਤ
ਮਾਣਯੋਗ ਹਾਈਕੋਰਟ ਦੇ ਅਲਟੀਮੇਟਮ ਤੋਂ ਨੰਗਲ ਪੁਲਸ ਨੇ ਹਰਕਤ ਵਿਚ ਆਉਂਦੇ ਹੋਏ ਈ. ਡੀ. ਦੀ ਜ਼ਮੀਨ ’ਤੇ ਹੋਈ ਨਾਜਾਇਜ਼ ਮਾਈਨਿੰਗ ਸਬੰਧੀ ਪਹਿਲੀ ਗ੍ਰਿਫਤਾਰੀ ਕਰ ਲਈ ਸੀ। ਇਸੇ ਮਾਈਨਿੰਗ ਮਾਮਲੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿਚ ਆ ਕੇ ਹਲਕਾ ਵਿਧਾਇਕ ਅਤੇ ਪੰਜਾਬ ਦੇ ਨੌਜਵਾਨ ਸਿੱਖਿਆ ਮੰਤਰੀ ਤੇ ਕਈ ਤਰ੍ਹਾਂ ਦੇ ਤੰਜ ਕਸੇ ਗਏ ਸਨ ਪਰ ਜਿਸ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ, ਉਹ ਵਿਅਕਤੀ ਕੋਈ ਹੋਰ ਨਹੀਂ ਬਲਕਿ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਖਾਸਮਖਾਸ ਦਲਜੀਤ ਸਿੰਘ ਚੀਮਾ (ਸਾਬਕਾ ਮੰਤਰੀ) ਦਾ ਬਹੁਤ ਕਰੀਬੀ ਜਾਣਿਆ ਜਾਣ ਵਾਲਾ ਮਾਈਨਿੰਗ ਕਿੰਗ ਨਸੀਬ ਚੰਦ ਨਿਕਲਿਆ। ਜਿਸਦੀਆਂ ਤਸਵੀਰਾਂ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨਾਲ ਆਮ ਵੇਖੀਆਂ ਜਾ ਸਕਦੀਆਂ ਹਨ। ਇਸ ਤਰਾਂ ਲਗਾਤਾਰ ਦੋ ਵਾਰ ਸੀਨੀਅਰ ਅਕਾਲੀ ਆਗੂ ਦੀ ਫਜੀਅਤ ਹੋਣ ਨਾਲ , ਉਹਨਾਂ ਦੇ ਸਲਾਹਕਾਰਾਂ ਤੇ ਵੀ ਸਵਾਲੀਆ ਨਿਸ਼ਾਨ ਨਜਰ ਆਉਂਦਾ ਹੈ।
ਉਪਰੋਕਤ ਸਭ ਦੇ ਬਾਵਜੂਦ ਪੰਜਾਬ ਦੀ ਆਪ ਸਰਕਾਰ ਨਾਜਾਇਜ਼ ਮਾਈਨਿੰਗ ਰੋਕਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ ਜਿਸ ਦੀ ਮਸਾਲ ਰੋਪੜ ਦੇ ਐੱਸ. ਐੱਸ. ਪੀ. ਵੱਲੋਂ ਪੱਤਰ ਨੰ.88645 ਮਿਤੀ 01/11/23 ਰਾਹੀਂ ਡੀ. ਸੀ. ਰੂਪਨਗਰ ਨੂੰ ਨੰਗਲ ਇਲਾਕੇ ਦੇ 11 ਦੇ ਕਰੈਸ਼ਰਾਂ ਤੇ 33 ਦੇ ਕਰੀਬ ਕੇਸ ਦਰਜ ਕਰ ਕੇ ਇਨ੍ਹਾਂ ਕਰੈਸ਼ਰਾਂ ਨੂੰ ਸੀਲ ਕਰਨ ਦੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖ਼ੁਸ਼ ਕੀਤੇ ਸਰਪੰਚ, ਪੰਚਾਇਤਾਂ ਨੂੰ ਦਿੱਤੇ ਇਹ ਨਿਰਦੇਸ਼
ਨਾਜਾਇਜ਼ ਮਾਈਨਿੰਗ ਮਸਲੇ ’ਤੇ ਨਾਰਕੋ ਅਤੇ ਪੋਲੀ ਗਰਾਫ ਟੈਸਟ ਕਰਾਉਣ ਲਈ ਤਿਆਰ: ਬੈਂਸ
ਇਸ ਮਸਲੇ ’ਤੇ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਵਿਧਾਨ ਸਭਾ ਵਿਚ ਕਿਹਾ ਕਿ ਅਕਾਲੀ ਨੇਤਾ ਦੁਆਰਾ ਉਨ੍ਹਾਂ ’ਤੇ ਨਾਜਾਇਜ਼ ਮਾਈਨਿੰਗ ਦੇ ਕਥਿਤ ਦੋਸ਼ ਲਗਾਉਣਾ ਬੇ-ਬੁਨਿਆਦ ਅਤੇ ਝੂਠੇ ਹਨ, ਜਦਕਿ ਅਸਲੀਅਤ ਇਹ ਹੈ ਕਿ ਈ. ਡੀ. ਦੀ ਜ਼ਬਤ ਕੀਤੀ ਜ਼ਮੀਨ ’ਤੇ ਨਾਜਾਇਜ਼ ਮਾਈਨਿੰਗ ਸਬੰਧੀ ਗ੍ਰਿਫਤਾਰ ਵਿਅਕਤੀ ਅਕਾਲੀ ਦਲ ਦੇ ਸਾਬਕਾ ਮੰਤਰੀ ਦਾ ਨਜ਼ਦੀਕੀ ਹੈ। ਜਿਸ ਦੀਆਂ ਤਸਵੀਰਾਂ ਆਮ ਹੀ ਦੇਖੀਆਂ ਜਾ ਸਕਦੀਆਂ ਹਨ। ਉਹ ਨਾਜਾਇਜ਼ ਮਾਈਨਿੰਗ ਮਸਲੇ ’ਤੇ ਨਾਰਕੋ ਅਤੇ ਪੋਲੀ ਗਰਾਫ ਟੈਸਟ ਕਰਾਉਣ ਲਈ ਤਿਆਰ ਹਨ।
ਇਹ ਵੀ ਪੜ੍ਹੋ : ਸੜਕਾਂ ਤੇ ਪੁਲਾਂ ਦਾ ਕੰਮ ਅਧੂਰਾ ਛੱਡਣ ਵਾਲੇ ਠੇਕੇਦਾਰਾਂ ਖ਼ਿਲਾਫ਼ ਵੱਡੀ ਕਾਰਵਾਈ, ਲੱਗਾ 626 ਲੱਖ ਦਾ ਜੁਰਮਾਨਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਿਨੋ ਦਿਨ ਵਧ ਰਹੇ ਹੱਡੀਆਂ ਦੇ ਰੋਗ, ਜਾਣੋ ਕਾਰਨ, ਲੱਛਣ ਤੇ ਰਾਹਤ ਪਾਉਣ ਦੇ ਆਸਾਨ ਤਰੀਕੇ
NEXT STORY