ਹੁਸ਼ਿਆਰਪੁਰ (ਘੁੰਮਣ)- ਪ੍ਰਵਾਸੀ ਵੱਲੋਂ ਕਤਲ ਕੀਤੇ ਮਾਸੂਮ ਹਰਵੀਰ ਸਿੰਘ ਦੇ ਕਾਤਲ ਨੂੰ ਸਖ਼ਤ ਸਜ਼ਾ ਦੇਣ ਅਤੇ ਪੰਜਾਬ ਦੀ ਧਰਤੀ 'ਤੇ ਪ੍ਰਵਾਸੀਆਂ ਦੀ ਵੱਧ ਰਹੀ ਆਬਾਦੀ ਦੇ ਮੱਦੇਨਜ਼ਰ ਸਖ਼ਤ ਕਾਨੂੰਨ ਬਣਾਉਣ ਲਈ ਸਮੂਹ ਸਿੱਖ, ਕਿਸਾਨ, ਦਲਿਤ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਮਾਸੂਮ ਹਰਵੀਰ ਸਿੰਘ ਦਾ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਸਿੰਘ ਸਭਾ, ਰੇਲਵੇ ਰੋਡ, ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਸੰਗਤ ਨੂੰ ਸੰਬੋਧਨ ਕਰਦਿਆਂ ਹੋਏ ਲੱਖਾ ਸਿੰਘ ਸਿਧਾਣਾ, ਅਮਿਤੋਜ ਸਿੰਘ ਮਾਨ, ਬਾਬਾ ਰਾਜਾ ਰਾਜ ਸਿੰਘ (ਅਰਬਾਂ ਖਰਬਾਂ ਤਰਨਾ ਦਲ), ਭਾਈ ਬਲਦੇਵ ਸਿੰਘ ਬਡਾਲਾ, ਭਾਈ ਸੁਖਜੀਤ ਸਿੰਘ ਖੋਸਾ, ਮਨਜੀਤ ਸਿੰਘ ਕਰਤਾਰਪੁਰ (ਆਵਾਜ਼ ਏ ਕੌਮ), ਪਰਮਜੀਤ ਸਿੰਘ ਮੰਡ (ਦਲ ਖ਼ਾਲਸਾ), ਬਾਬਾ ਗੁਰਦੇਵ ਸਿੰਘ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਤਰਨਾ ਦਲ, ਗੰਗਵੀਰ ਸਿੰਘ ਰਾਠੌਰ, ਮਨਜੀਤ ਸਿੰਘ ਰਾਏ (ਕਿਸਾਨ ਆਗੂ), ਐਡਵੋਕੇਟ ਗੁਰਵਿੰਦਰ ਸਿੰਘ ਸਿੱਧੂ, ਗੁਰਨਾਮ ਸਿੰਘ ਸਿੰਗੜੀਵਾਲਾ ( ਸ਼੍ਰੋ.ਅ.ਦ ਅੰਮ੍ਰਿਤਸਰ), ਤੇਜੀ ਮਾਂਗਟ (ਮਿਸਲ ਸਤਲੁਜ), ਜਥੇਦਾਰ ਅਕਬਰ ਸਿੰਘ ਬੂਰੇ ਜੱਟਾਂ (ਅਜ਼ਾਦ ਕਿਸਾਨ ਕਮੇਟੀ ਲਾਚੋਵਾਲ), ਭੁਪਿੰਦਰ ਸਿੰਘ ਸੱਜਣ (ਪੰਥਕ ਪੱਤਰਕਾਰ), ਬਲਵੀਰ ਸਿੰਘ ਫੁਗਲਾਣਾ (ਜਨਰਲ ਕੈਟਾਗਰੀ ਫਰੰਟ ਦੁਆਬਾ ), ਨੋਬਲਜੀਤ ਸਿੰਘ ਬੁੱਲ੍ਹੋਵਾਲ (ਆਵਾਜ਼ ਏ ਕੌਮ), ਕਰਨੈਲ ਸਿੰਘ ਲਵਲੀ (ਸਿੱਖ ਨੌਜਵਾਨ ਫਰੰਟ), ਰਣਵੀਰ ਸਿੰਘ ਬੈਂਸਤਾਨੀ ਨੇ ਬੋਲਦਿਆਂ ਕਿਹਾ ਕਿ ਪਿਛਲੀ ਦਿਨੀਂ ਜੋ ਪੰਜਾਬ ਦੀ ਧਰਤੀ ''ਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪ੍ਰਵਾਸੀ ਵੱਲੋਂ ਪੰਜ ਸਾਲਾ ਮਾਸੂਮ ਹਰਵੀਰ ਸਿੰਘ ਦਾ ਦਰਿੰਦਗੀ ਨਾਲ ਕਤਲ ਕੀਤਾ ਗਿਆ ਅਤੇ ਇਸ ਘਟਨਾ ਨੇ ਸਮੁੱਚੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ, ਉੱਥੇ ਹੀ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ੜ੍ਹੀ ਹੋਵੇਗੀ ਵੱਡੀ ਮੁਸੀਬਤ! ਦਿੱਤੀ ਜਾ ਰਹੀ ਚਿਤਾਵਨੀ, 8 ਅਕਤੂਬਰ ਤੋਂ...
ਬਹੁਤ ਵੱਡੀ ਸਾਜ਼ਿਸ਼ ਤਹਿਤ ਜੋ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਧਰਤੀ 'ਤੇ ਯੂਪੀ, ਬਿਹਾਰ, ਹਿਮਾਚਲ ਪ੍ਰਦੇਸ਼ ਆਦਿ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਪ੍ਰਵਾਸੀ ਲੋਕ ਪੰਜਾਬ ਦੀ ਧਰਤੀ 'ਤੇ ਆ ਕੇ ਰਹਿ ਰਹੇ ਹਨ, ਜਿਸ ਕਰਕੇ ਪੰਜਾਬ ਦੀ ਵੱਖਰੀ ਹੋਂਦ-ਹਸਤੀ, ਅੱਡਰੀ ਪਛਾਣ, ਸੱਭਿਆਚਾਰ-ਸੰਸਕ੍ਰਿਤੀ, ਨਿਆਰਾਪਨ ਖ਼ਤਰੇ ਵਿਚ ਹੈ। ਉਹ ਪੰਜਾਬ ਜਿਸ ਲਈ ਲੱਖਾਂ ਕੁਰਬਾਨੀਆਂ ਹੋਈਆਂ, ਪੰਜਾਬ ਦੀ ਉਹ ਧਰਤੀ ਜਿਸ ਧਰਤੀ ਲਈ ਸੂਰਬੀਰ-ਯੋਧਿਆਂ ਨੇ ਆਪਣਾ ਖ਼ੂਨ ਡੋਲ੍ਹ ਕੇ ਇਸ ਧਰਤੀ ਦੀ ਰੱਖਿਆ ਕੀਤੀ, ਅੱਜ ਉਸੇ ਪੰਜਾਬ ਦੀ ਧਰਤੀ 'ਤੇ ਕੋਈ ਸਖ਼ਤ ਕਾਨੂੰਨ ਨਾ ਹੋਣ ਕਰਕੇ ਪ੍ਰਵਾਸੀ ਲੋਕਾਂ ਵੱਲੋਂ ਧਾਰਮਿਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਤੌਰ 'ਤੇ ਪੰਜਾਬ ਨੂੰ ਗੰਧਲਾ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੀ ਧਰਤੀ 'ਤੇ ਕਤਲ, ਕੁੱਟਮਾਰ, ਲੁੱਟ-ਖੋਹਾਂ, ਜਬਰ-ਜ਼ਿਨਾਹ, ਬੇਅਦਬੀਆਂ ਆਦਿ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab: ਮੁੰਡੇ ਦੀ ਵਾਇਰਲ ਹੋਈ ਵੀਡੀਓ ਨੇ ਮਿੰਟਾਂ 'ਚ ਪਾ 'ਤੀਆਂ ਪੁਲਸ ਨੂੰ ਭਾਜੜਾਂ ! ਪਿੰਡ ਵਾਸੀ ਵੀ ਰਹਿ ਗਏ ਵੇਖਦੇ
ਬੁਲਾਰਿਆਂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਇਨ੍ਹਾਂ ਗੰਭੀਰ ਸਮੱਸਿਆਵਾਂ ਦਾ ਹੱਲ ਕਰਨ ਲਈ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਇਹ ਕਾਨੂੰਨ ਬਣਾਉਣੇ ਚਾਹੀਦੇ ਹਨ-:
1. ਪੰਜਾਬ ਦੀ ਧਰਤੀ 'ਤੇ ਹਿਮਾਚਲ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਸਿੱਕਮ ਆਦਿ ਸੂਬਿਆਂ ਦੀ ਤਰਜ਼ ''ਤੇ ਪ੍ਰਵਾਸੀ ਲੋਕਾਂ ਦੇ ਜ਼ਮੀਨ, ਘਰ ਆਦਿ ਖ਼ਰੀਦਣ 'ਤੇ ਪਾਬੰਦੀ ਲਗਾਈ ਜਾਵੇ। ਪ੍ਰਵਾਸੀ ਲੋਕਾਂ ਵੱਲੋਂ ਖ਼ਰੀਦੀ ਜਾ ਚੁੱਕੀ ਜ਼ਮੀਨ, ਘਰ ਆਦਿ ਦਾ ਵੀ ਹੱਲ ਕੀਤਾ ਜਾਵੇ।
2. ਪੰਜਾਬ ਵਿੱਚ ਪ੍ਰਵਾਸੀ ਲੋਕਾਂ ਦੇ ਆਧਾਰ ਕਾਰਡ, ਵੋਟਾਂ ਅਤੇ ਵੋਟਰ ਕਾਰਡ ਬਣਨ ''ਤੇ ਰੋਕ ਲੱਗਣੀ ਚਾਹੀਦੀ ਹੈ ਅਤੇ ਬਣਾਏ ਗਏ ਆਧਾਰ ਕਾਰਡ, ਵੋਟਰ ਕਾਰਡ ਆਦਿ ਪਛਾਣ ਪੱਤਰ ਰੱਦ ਕੀਤੇ ਜਾਣ।
3. ਸਰਕਾਰੀ ਨੌਕਰੀਆਂ 'ਤੇ ਪੰਜਾਬ ਦੇ ਮੂਲ ਨਿਵਾਸੀ ( ਜਿਨ੍ਹਾਂ ਦੇ ਪਰਿਵਾਰਕ ਮੈਂਬਰ 1 ਨਵੰਬਰ 1966 ਤੋਂ ਪੰਜਾਬ ਵਿੱਚ ਰਹਿ ਰਹੇ ਹੋਣ) ਹੀ ਕਾਬਜ਼ ਹੋਣ ਅਤੇ ਪ੍ਰਵਾਸੀਆਂ ਨੂੰ ਸਰਕਾਰੀ ਨੌਕਰੀਆਂ ''ਤੇ ਨਿਯੁਕਤ ਕਰਨਾ ਬੰਦ ਕੀਤਾ ਜਾਵੇ।
4. ਆਪਣੇ ਸੂਬਿਆਂ ਵਿਚ ਅਪਰਾਧਾਂ ਨੂੰ ਅੰਜਾਮ ਦੇਣ ਦੇਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਪ੍ਰਵਾਸੀ ਪੰਜਾਬ ਵਿੱਚ ਆ ਕੇ ਰਹਿ ਰਹੇ ਹਨ ਅਤੇ ਪੰਜਾਬ ਦੀ ਧਰਤੀ 'ਤੇ ਵੀ ਸੰਗੀਨ ਅਪਰਾਧਾਂ ਨੂੰ ਅੰਜਾਮ ਦੇ ਰਹੇ ਹਨ, ਅਜਿਹੇ ਲੋਕਾਂ ਦੀ ਨਿਸ਼ਾਨਦੇਹੀ ਕਰਨ ਲਈ ਪੰਜਾਬ ਦੀ ਧਰਤੀ 'ਤੇ ਆਉਣ ਵਾਲੇ ਹਰ ਪ੍ਰਵਾਸੀ ਦੀ PCC ਲਾਜ਼ਮੀ ਕੀਤੀ ਜਾਵੇ ਅਤੇ ਅਜਿਹੇ ਅਪਰਾਧੀ ਲੋਕਾਂ ਨੂੰ ਪੰਜਾਬ ਦੀ ਧਰਤੀ ਤੋਂ ਤੁਰੰਤ ਬਾਹਰ ਕੱਢਿਆ ਜਾਵੇ।
5. ਪ੍ਰਵਾਸੀ ਲੋਕਾਂ ਨੂੰ ਕਿਰਾਏਦਾਰ ਵਜੋਂ ਘਰ, ਕਮਰੇ ਆਦਿ ਕਿਰਾਏ 'ਤੇ ਦੇਣ ਵਾਲੇ ਪੰਜਾਬੀ ਲੋਕਾਂ ਨੂੰ ਕਾਨੂੰਨੀ ਤੌਰ 'ਤੇ Rent deed ਬਣਾਉਣ ਆਦਿ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ।
6. ਪ੍ਰਵਾਸੀ ਲੋਕ ਨਜਾਇਜ਼ ਕਬਜ਼ੇ ਕਰਕੇ ਝੁੱਗੀਆਂ, ਘਰ ਆਦਿ ਬਣਾ ਕੇ ਰਹਿ ਰਹੇ ਹਨ ਅਤੇ ਰੇਹੜੀਆਂ, ਖੋਖੇ ਆਦਿ 'ਤੇ ਕਾਰੋਬਾਰ ਕਰ ਰਹੇ ਹਨ, ਜੋ ਕਿ ਹਟਾਏ ਜਾਣੇ ਚਾਹੀਦੇ ਹਨ।
7. ਪੰਜਾਬ ਦੀਆਂ ਫੈਕਟਰੀਆਂ, ਇੰਡਸਟਰੀਆਂ ਆਦਿ ਵਿੱਚ ਕੰਮ ਕਰਨ ਵਾਲੇ 75% ਲੋਕ ਪੰਜਾਬ ਦੇ ਮੂਲ ਨਿਵਾਸੀ ਹੋਣੇ ਚਾਹੀਦੇ ਹਨ ਕਿਉਂਕਿ ਬਹੁਤ ਸਾਰੀਆਂ ਫੈਕਟਰੀਆਂ ਵਿਚ ਵੀ ਪ੍ਰਵਾਸੀਆਂ ਦਾ ਹੀ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਇਕ ਮੰਗ ਇਹ ਵੀ ਹੈ ਕਿ ਇਕੱਲੇ ਪੰਜਾਬ ਤੋਂ ਹੀ ਨਹੀਂ ਸਗੋਂ ਵਿਸ਼ਵ ਭਰ ਤੋਂ ਇਹ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਕਿ ਮਾਸੂਮ ਹਰਵੀਰ ਸਿੰਘ ਦੇ ਕਾਤਲ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
ਇਹ ਵੀ ਪੜ੍ਹੋ: ਜਲੰਧਰ 'ਚ ਸਪੋਰਟਸ ਕਾਰੋਬਾਰੀ ਪੰਟਰ ਨੇ ਕੰਗਾਲ ਕੀਤੇ ਪੰਜਾਬ ਦੇ ਨਾਮੀ ਬੁੱਕੀ, ਪੂਰਾ ਮਾਮਲਾ ਕਰੇਗਾ ਹੈਰਾਨ
ਪੰਜਾਬ ਸਰਕਾਰ ਸਾਡੀਆਂ ਇਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਵਿਚਾਰੇਗੀ ਅਤੇ ਜਲਦ ਹੀ ਨਵੇਂ ਕਾਨੂੰਨ ਹੋਂਦ ਵਿੱਚ ਲਿਆਂਦੇ ਜਾਣ। ਇਸ ਮੌਕੇ ਮਾਸੂਮ ਹਰਵੀਰ ਸਿੰਘ ਦੇ ਮਾਤਾ-ਪਿਤਾ, ਪਰਿਵਾਰਕ ਮੈਂਬਰ, ਬਾਬਾ ਗੁਰਪ੍ਰੀਤ ਸਿੰਘ ਚੀਮਾ, ਹਰਜਿੰਦਰ ਸਿੰਘ ਜਿੰਦਾ, ਗੌਰਵ ਰਾਣਾ (ਸਾਂਝਾ ਮੋਰਚਾ), ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ, ਸੁਖਦੇਵ ਸਿੰਘ ਫਗਵਾੜਾ, ਗੁਰਦੀਪ ਸਿੰਘ ਖੁਣ-ਖੁਣ, ਬਾਬਾ ਬੂਟਾ ਸਿੰਘ ਮਸਾਣੀਆਂ, ਅਨਮੋਲਦੀਪ ਸਿੰਘ, ਪ੍ਰਭਦੀਪ ਸਿੰਘ ਪ੍ਰਭ, ਗੁਰਨਾਮ ਸਿੰਘ ਮੂਨਕਾਂ, ਜਗਜੀਤ ਸਿੰਘ ਯੰਗ ਖ਼ਾਲਸਾ ਗਰੁੱਪ, ਅਮਰਜੀਤ ਸਿੰਘ ਹੁਸ਼ਿਆਰਪੁਰ, ਸਰਬਜੋਤ ਸਿੰਘ ਹਰਿਆਣਾ, ਅਸ਼ੋਕ ਸੱਲ੍ਹਣ, ਕਰਨੈਲ ਸਿੰਘ ਘੋੜੇਬਾਹਾ, ਸੁਖਵਿੰਦਰ ਸਿੰਘ ਹੁਸ਼ਿਆਰਪੁਰ, ਜਸਵੀਰ ਸਿੰਘ ਸੀਕਰੀ, ਹਰਪ੍ਰੀਤ ਸਿੰਘ ਲਾਲੀ, ਸਿਮਰਨਜੀਤ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਹੁਣ ਪੰਜਾਬ 'ਚ ਪ੍ਰਵਾਸੀਆਂ ਨੂੰ ਤਿਉਹਾਰ ਮਨਾਉਣ ਲਈ ਨਹੀਂ ਦਿੱਤੀ ਜਾਵੇਗੀ ਜਗ੍ਹਾ! 10 ਪੰਚਾਇਤਾਂ ਦੇ ਵੱਡੇ ਫ਼ੈਸਲੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੈਲੀਕਾਮ ਦੀ ਦੁਕਾਨ 'ਚ ਲੱਗੀ ਅੱਗ, ਲੱਖਾਂ ਰੁਪਏ ਦਾ ਸਾਮਾਨ ਸੜ ਕੇ ਹੋਇਆ ਸਵਾਹ
NEXT STORY