ਜਲੰਧਰ(ਸੁਨੀਲ)— ਅਮ੍ਰਿਤਸਰ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਕਾਂਗਰਸ ਵਲੋਂ ਸ਼ਰਧਾਂਜਲੀ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ। ਕਾਂਗਰਸ ਭਵਨ ਵਿਚ ਸਾਂਸਦ ਚੌਧਰੀ ਸੰਤੋਖ ਸਿੰਘ, ਮੰਤਰੀ ਅਵਤਾਰ ਹੇਨਰੀ, ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਦੀ ਨਿਗਰਾਨੀ ਵਿਚ ਕਾਂਗਰਸੀਆਂ ਨੇ 2 ਮਿੰਟ ਮੌਨ ਰੱਖ ਕੇ ਮਾਰੇ ਗਏ ਲੋਕਾਂ ਨੂੰ ਸ਼ਰਧਾ ਫੁਲ ਅਰਪਿਤ ਕੀਤੇ। ਇਸ ਦੌਰਾਨ ਚੌਧਰੀ ਸੰਤੋਖ ਸਿੰਘ ਨੇ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਘਟਨਾ ਲਈ ਰੇਲ ਪ੍ਰਸ਼ਾਸਨ ਜ਼ਿੰਮੇਦਾਰ ਹੈ। ਜਿਨ੍ਹਾਂ ਨੂੰ ਚਾਹੀਦਾ ਹੈ ਸੀ ਕਿ ਉਹ ਉਸ ਸਮੇਂ ਟਰੇਨਾਂ ਦੀ ਗਤੀ ਹੌਲੀ ਰਖਵਾਉਂਦਾ। ਇਸ ਤੋਂ ਇਲਾਵਾ ਜੋ ਵੀ ਇਸ ਘਟਨਾ ਲਈ ਜ਼ਿੰਮੇਦਾਰ ਹੋਵੇਗਾ, ਉਸ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਵਤਾਰ ਹੇਨਰੀ ਨੇ ਵੀ ਘਟਨਾ 'ਤੇ ਦੁੱਖ ਜ਼ਾਹਿਰ ਕੀਤਾ ਅਤੇ ਪਰਿਵਾਰ ਵਾਲਿਆਂ ਨਾਲ ਸੰਵੇਦਨਾ ਜ਼ਾਹਿਰ ਕੀਤੀ।
ਅੰਮ੍ਰਿਤਸਰ ਰੇਲ ਹਾਦਸਾ : ਪੇਕੇ ਘਰ ਗਈ ਸੀ ਦੁਸਹਿਰਾ ਦੇਖਣ ਨਹੀਂ ਪਤਾ ਸੀ ਇੰਝ ਮਿਲੇਗੀ ਮੌਤ
NEXT STORY