ਹੁਸ਼ਿਆਰਪੁਰ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਪੰਜਾਬ ਟਰਾਂਸਪੋਰਟ ਅਥਾਰਟੀ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਾਂਝੇ ਯਤਨਾਂ ਨਾਲ ਹੁਸ਼ਿਆਰਪੁਰ ’ਚ ਖੋਲ੍ਹੇ ਗਏ ਹੁਸ਼ਿਆਰਪੁਰ ਇੰਸਟੀਚਿਊਟ ਆਫ ਆਟੋਮੇਟਿਵ ਐਂਡ ਡਰਾਈਵਿੰਗ ਸਕਿੱਲ ਪ੍ਰਤੀ ਨਾ ਸਿਰਫ ਹੁਸ਼ਿਆਰਪੁਰ ਬਲਕਿ ਹੋਰ ਜ਼ਿਲਿ੍ਹਆਂ ਦੇ ਲੋਕਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਦੱਸ ਦਿਨਾਂ ਵਿੱਚ ਹੀ 3400 ਲੋਕਾਂ ਵਲੋਂ ਰਿਫਰੈਸ਼ਰ ਕੋਰਸ ਲਈ ਆਨਲਾਈਨ ਅਰਜ਼ੀਆਂ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਮਰਸ਼ੀਅਲ ਵਾਹਨ ਚਲਾਉਣ ਵਾਲੇ ਡਰਾਈਵਰਾਂ ਨੂੰ ਨਵੇਂ ਲਾਈਸੈਂਸ ਬਣਵਾਉਣ ਅਤੇ ਰਿਨੀਊ ਕਰਵਾਉਣ ਸਮੇਂ ਕਰਵਾਏ ਜਾਣ ਵਾਲੇ ਰਿਫਰੈਸ਼ਰ ਕੋਰਸ ਲਈ ਪਹਿਲਾਂ ਸ੍ਰੀ ਮੁਕਤਸਰ ਜਾਣਾ ਪੈਂਦਾ ਸੀ ਕਿਉਂਕਿ ਪਹਿਲਾ ਇਹ ਕੋਰਸ ਸਿਰਫ ਉਥੇ ਹੀ ਇਕ ਸੰਸਥਾ ਦੇ ਕੋਲ ਮੌਜੂਦ ਸੀ, ਜਿਥੇ ਜਾ ਕੇ ਡਰਾਈਵਰਾਂ ਨੂੰ ਦੋ ਦਿਨ ਦਾ ਰਿਫਰੈਸ਼ਰ ਕੋਰਸ ਕਰਨਾ ਪੈਂਦਾ ਸੀ ਪਰ ਹੁਣ ਹੁਸ਼ਿਆਰਪੁਰ ’ਚ ਇਹ ਕੋਰਸ ਸ਼ੁਰੂ ਹੋਣ ਨਾਲ ਹੁਸ਼ਿਆਰਪੁਰ ਦੇ ਆਸ-ਪਾਸ ਦੇ ਜ਼ਿਲਿ੍ਹਆਂ ਦੇ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਬਾਜਾਰ ਵਕੀਲਾਂ ਵਿੱਚ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦੇ ਕੰਪਲੈਕਸ ਵਿੱਚ ਇਹ ਸੰਸਥਾ ਖੋਲ੍ਹੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਇੰਸਟੀਚਿਊਟ ਤੋਂ ਤਿੰਨ ਬੈਚਾਂ ਵਿੱਚ ਕਰੀਬ 200 ਉਮੀਦਵਾਰ ਸਫਲਤਾਪੂਰਵਕ ਇਹ ਰਿਫਰੈਸ਼ਰ ਕੋਰਸ ਕਰ ਚੁੱਕੇ ਹਨ। ਪਹਿਲਾਂ ਇੰਸਟੀਚਿਊਟ ਵਿੱਚ 35 ਉਮੀਦਵਾਰਾਂ ਦੀ ਇਕ ਕਲਾਸ ਲਗਾਈ ਜਾਂਦੀ ਸੀ, ਜਿਸ ਨੂੰ ਹੁਣ ਵਧਾ ਕੇ 100 ਤੱਕ ਕਰ ਦਿੱਤਾ ਗਿਆ ਹੈ ਤਾਂ ਜੋ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਇਸਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਲਾਸਿਜ਼ ਦੀ ਸੰਖਿਆ ਹੋਰ ਵੀ ਜ਼ਿਆਦਾ ਵਧਾਈ ਜਾਵੇਗੀ। ਅਪਨੀਤ ਰਿਆਤ ਨੇ ਦੱਸਿਆ ਕਿ ਹੁਣ ਤੱਕ ਹੁਸ਼ਿਆਰਪੁਰ ਤੋਂ ਇਲਾਵਾ ਗੁਰਦਾਸਪੁਰ, ਅੰਮÇ੍ਰਤਸਰ, ਤਰਨਤਾਰਨ, ਜਲੰਧਰ, ਨਵਾਂਸ਼ਹਿਰ, ਰੂਪਨਗਰ ਅਤੇ ਹੋਰ ਜ਼ਿਲਿ੍ਹਆਂ ਦੇ ਲੋਕ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਮਾਰਟ ਕਲਾਸਿਜ਼ ਤਕਨੀਕ ਨਾਲ ਆਡੀਓ ਅਤੇ ਵਿਊਅਲ ਰਾਹÄ ਉਮੀਦਵਾਰਾਂ ਨੂੰ ਪੜ੍ਹਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਫੀਸ ਅਤੇ ਰਜਿਸਟ੍ਰੇਸ਼ਨ ਆਦਿ ਸਾਰੀ ਪ੍ਰਕ੍ਰਿਆ ਵੀ ਆਨਲਾਈਨ ਹੀ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਕੋਰਸ ਲਈ ਕੋਈ ਵੀ ਮੁਫ਼ਤ ਆਨਲਾਈਨ ਅਪਲਾਈ ਕਰ ਸਕਦਾ ਹੈ ਪਰ ਉਨ੍ਹਾਂ ਦੇ ਧਿਆਲ ਵਿੱਚ ਆਇਆ ਹੈ ਕਿ ਕੁਝ ਸਾਈਬਰ ਕੈਫੇ ਅਤੇ ਹੋਰ ਲੋਕ ਆਲਲਾਈਨ ਅਪਲਾਈ ਦੇ ਨਾਮ ’ਤੇ ਲੋਕਾਂ ਤੋਂ ਕਾਫੀ ਪੈਸੇ ਵਸੂਲ ਰਹੇ ਹਨ ਜੋ ਕਿ ਸਰਾਸਰ ਗਲਤ ਹੈ। ਇਸ ਸਬੰਧ ਵਿੱਚ ਉਲ੍ਹਾਂ ਜੋ ਸ਼ਿਕਾਇਤਾਂ ਮਿਲੀਆਂ ਹਨ, ਉਨ੍ਹਾਂ ਸ਼ਿਕਾਇਤਾਂ ਨੂੰ ਉਨ੍ਹਾਂ ਐਸ.ਐਸ.ਪੀ. ਨੂੰ ਸਬੰਧਤ ਕਾਰਵਾਈ ਲਈ ਭੇਜ ਦਿੱਤਾ ਹੈ। ਉਨ੍ਹਾਂ ਇਕ ਬਾਰ ਫਿਰ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੁੱਦ ਆਨਲਾਈਨ ਅਪਲਾਈ ਕਰਨ ਜੋ ਕਿ ਮੁਫ਼ਤ ਹੈ ਅਤੇ ਉਹ ਕਿਸੇ ਦੇ ਝਾਂਸੇ ਵਿੱਚ ਨਾ ਆਉਣ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦੇ ਖੁੱਲ੍ਹਣ ਨਾਲ ਜ਼ਿਲ੍ਹੇ ਤੋਂ ਇਲਾਵਾ ਆਸ-ਪਾਸ ਦੇ ਸਥਾਨਾਂ ਦੇ ਲੋਕਾਂ ਨੂੰ ਕਾਫੀ ਲਾਭ ਪਹੁੰਚਿਆ ਹੈ।
ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ-ਕਮ-ਪ੍ਰਿੰਸੀਪਲ ਹੁਸ਼ਿਆਰਪੁਰ ਇੰਸਟੀਚਿਊਟ ਆਫ ਆਟੋਮੇਟਿਵ ਐਂਡ ਡਰਾਈਵਿੰਗ ਸਕਿੱਲ ਸੋਸਾਇਟੀ ਨਰੇਸ਼ ਗੁਪਤਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਯੋਗ ਅਗਵਾਹੀ ਵਿੱਚ ਚਲਾਏ ਜਾ ਰਹੇ ਇਸ ਇੰਸਟੀਚਿਊਟ ਨਾਲ ਲੋਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ। ਇਹ ਪ੍ਰਕ੍ਰਿਆ ਪੂਰੀ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਸਿਸਟਮ ਜਨਰੇਟਿਵ ਐਸ.ਐਮ.ਐਸ ਰਾਹÄ ਕਲਾਸ ਅਟੈਂਡ ਕਰਨ ਲਈ ਮੈਸੇਜ ਚਲਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਲਾਸ ਅਟੈਂਡ ਕਰਨ ਲਈ ਉਸਦੇ ਮੋਬਾਇਲ ’ਤੇ ਹੀ ਮਿਤੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਉਮੀਦਵਾਰ ਆਪਣੀ ਦੋ ਦਿਨ ਦੀ ਕਲਾਸ ਲਗਾ ਕੇ ਆਪਣਾ ਰਿਫਰੈਸ਼ਰ ਕੋਰਸ ਦਾ ਸਰਟੀਫਿਕੇਅ ਪ੍ਰਾਪਤ ਕਰ ਸਕਦਾ ਹੈ।
ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY