ਜਲੰਧਰ (ਮ੍ਰਿਦੁਲ)–ਨਕੋਦਰ ਰੋਡ ’ਤੇ ਸਥਿਤ ਲਵਲੀ ਪਲਾਈਵੁੱਡ ਐਂਡ ਸੈਨੀਟੇਸ਼ਨ ਦੇ ਬਾਹਰ ਬੀਤੇ ਦਿਨ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਅਚਾਨਕ ਲਵਲੀ ਪਲਾਈਵੁੱਡ ਦੇ ਫੀਲਡ ਆਫਿਸਰ ਨੂੰ ਨਾਲ ਲੱਗਦੇ ਮਨੀ ਐਂਟਰਪ੍ਰਾਈਜ਼ਿਜ਼ ਦੇ ਮਾਲਕ ਨਾਲ ਐਕਟਿਵਾ ਲਗਾਉਣ ਨੂੰ ਲੈ ਕੇ ਵਿਵਾਦ ਦੌਰਾਨ ਕੁੱਟਮਾਰ ਕਰਕੇ ਸਿਰ ’ਤੇ ਰਾਡ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ। ਗੁੱਸੇ ਵਿਚ ਆਏ ਲਵਲੀ ਗਰੁੱਪ ਦੇ ਮੁਲਾਜ਼ਮਾਂ ਵੱਲੋਂ ਰਾਡ ਨਾਲ ਵਾਰ ਕਰਨ ਵਾਲੇ ਵਿਅਕਤੀ ਨੂੰ ਵੀ ਘੇਰ ਕੇ ਕੁੱਟਮਾਰ ਕਰਨ ਦੇ ਦੋਸ਼ ਲੱਗ ਰਹੇ ਹਨ।
ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਮਨੀ ਐਂਟਰਪ੍ਰਾਈਜ਼ਿਜ਼ ਦੇ ਮਾਲਕ ਵੱਲੋਂ ਆਪਣੇ ਸਾਥੀਆਂ ਨੂੰ ਬੁਲਾ ਕੇ ਲਵਲੀ ਗਰੁੱਪ ਦੇ ਹੋਰ ਮੁਲਾਜ਼ਮਾਂ ਨੂੰ ਪਲਾਈਵੁੱਡ ਅਤੇ ਸੈਨੀਟੇਸ਼ਨ ਦੇ ਸ਼ੋਅਰੂਮ ਤੋਂ ਕਿਡਨੈਪ ਕੀਤਾ ਗਿਆ ਅਤੇ ਕੁੱਟਮਾਰ ਵੀ ਕੀਤੀ ਗਈ। ਮਾਮਲੇ ਨੂੰ ਲੈ ਕੇ ਪੁਲਸ ਨੇ ਰਿਚੀ ਟ੍ਰੈਵਲ ਦੇ ਮਾਲਕ ਸਤਪਾਲ ਮੁਲਤਾਨੀ ਦੇ ਬੇਟੇ ਰਿਚੀ ਅਤੇ ਉਸਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅਸਲ ਵਿਚ ਹੋਇਆ ਇੰਝ ਕਿ ਸਵੇਰੇ 10 ਵਜੇ ਲਵਲੀ ਪਲਾਈਵੁੱਡ ਐਂਡ ਸੈਨੀਟੇਸ਼ਨ ਦੇ ਫੀਲਡ ਆਫਿਸਰ ਰਾਜੇਸ਼ ਤਿਵਾੜੀ ਰੋਜ਼ਾਨਾ ਵਾਂਗ ਆਪਣੀ ਐਕਟਿਵਾ ’ਤੇ ਦਫ਼ਤਰ ਆਏ। ਲਵਲੀ ਪਲਾਈਵੁੱਡ ਸ਼ੋਅਰੂਮ ਦੇ ਨਾਲ ਸਥਿਤ ਗੋਦਾਮ ਦੇ ਬਾਹਰ ਉਨ੍ਹਾਂ ਨੇ ਆਪਣੀ ਐਕਟਿਵਾ ਖੜ੍ਹੀ ਕਰ ਦਿੱਤੀ। ਉਨ੍ਹਾਂ ਦੇ ਨਾਲ ਹੀ ਮਨੀ ਐਂਟਰਪ੍ਰਾਈਜ਼ਿਜ਼ ਸੂਰਤ ਸਿੰਘ ਦੀ ਦੁਕਾਨ ਹੈ। ਐਕਟਿਵਾ ਉਨ੍ਹਾਂ ਦੀ ਦੁਕਾਨ ਦੇ ਬਾਹਰ ਲਗਾਉਣ ਨੂੰ ਲੈ ਕੇ ਸੂਰਤ ਸਿੰਘ ਵੱਲੋਂ ਵਿਰੋਧ ਕੀਤਾ ਗਿਆ ਤਾਂ ਵੇਖਦੇ ਹੀ ਵੇਖਦੇ ਗੱਲ ਵਧਦੇ ਹੋਏ ਕੁੱਟਮਾਰ ਤਕ ਪਹੁੰਚ ਗਈ। ਸੂਰਤ ਸਿੰਘ ਨੇ ਅੰਦਰੋਂ ਰਾਡ ਲਿਆ ਕੇ ਰਾਜੀਵ ਤਿਵਾੜੀ ਦੇ ਸਿਰ ਵਿਚ ਮਾਰੀ ਅਤੇ ਰਾਜੀਵ ਤਿਵਾੜੀ ਗੰਭੀਰ ਜ਼ਖ਼ਮੀ ਹੋ ਗਿਆ। ਇਸ ਝਗੜੇ ਦੌਰਾਨ ਲਵਲੀ ਗਰੁੱਪ ਦਾ ਇਕ ਹੋਰ ਮੁਲਾਜ਼ਮ ਪ੍ਰਿਥੀ ਚੰਦ ਉਨ੍ਹਾਂ ਨੂੰ ਛੁਡਾਉਣ ਲਈ ਪਹੁੰਚਿਆ। ਮੁਲਜ਼ਮ ਸੂਰਤ ਸਿੰਘ ਦੇ ਹੱਕ ਵਿਚ ਆਏ ਇਕ ਵਕੀਲ ਨੇ ਲਵਲੀ ਗਰੁੱਪ ਦੇ ਮੁਲਾਜ਼ਮ ਪ੍ਰਿਥੀ ਚੰਦ ਨੂੰ ਦੇਖ ਲੈਣ ਦੀ ਧਮਕੀ ਦਿੱਤੀ।
ਇਹ ਵੀ ਪੜ੍ਹੋ- ਔਰਤ ਨੇ ਤਾਂਤਰਿਕ 'ਤੇ ਕੀਤਾ ਅੰਨ੍ਹਾ ਵਿਸ਼ਵਾਸ, ਫਿਰ ਹੋਇਆ ਉਹ ਜੋ ਸੋਚਿਆ ਨਾ ਸੀ
ਗੋਦਾਮ ਦੇ ਨਾਲ ਹੀ ਪੀੜਤ ਰਾਜੀਵ ਤਿਵਾੜੀ ਅਤੇ ਹੋਰ ਲਵਲੀ ਗਰੁੱਪ ਦੇ ਮੁਲਾਜ਼ਮਾਂ ਦਾ ਕੁਆਰਟਰ ਹੈ। ਉਨ੍ਹਾਂ ਸਾਰਿਆਂ ਨੇ ਇਕੱਠੇ ਹੋ ਕੇ ਮਨੀ ਐਂਟਰਪ੍ਰਾਈਜ਼ਿਜ਼ ਦੇ ਮਾਲਕ ’ਤੇ ਹਮਲਾ ਕਰ ਦਿੱਤਾ, ਹਾਲਾਂਕਿ ਪੁਲਸ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜਿਸ ਸਮੇਂ ਸੂਰਤ ਸਿੰਘ ’ਤੇ ਹਮਲਾ ਹੋਇਆ, ਉਸ ਸਮੇਂ ਦੀ ਕੋਈ ਸੀ. ਸੀ. ਟੀ. ਵੀ. ਫੁਟੇਜ ਨਹੀਂ ਹੈ। ਦੂਜੇ ਪਾਸੇ ਜਿਵੇਂ ਹੀ ਸੂਰਤ ਸਿੰਘ ਵੱਲੋਂ ਆਪਣੇ ਰਿਸ਼ਤੇਦਾਰ ਅਤੇ ਸ਼ਹਿਰ ਦੀ ਨਾਮੀ ਇਮੀਗ੍ਰੇਸ਼ਨ ਕੰਪਨੀ ਰਿਚੀ ਟ੍ਰੈਵਲ ਦੇ ਮਾਲਕ ਸਤਪਾਲ ਮੁਲਤਾਨੀ ਨੂੰ ਫੋਨ ਕੀਤਾ ਗਿਆ ਤਾਂ ਉਸ ਦਾ ਬੇਟਾ ਰਿਚੀ ਆਪਣੇ ਸਾਥੀਆਂ ਅਤੇ ਪ੍ਰਾਈਵੇਟ ਬਾਊਂਸਰ ਅਤੇ ਪਿਤਾ ਦੇ ਗੰਨਮੈਨ ਨਾਲ ਮੌਕੇ ’ਤੇ ਪਹੁੰਚਿਆ। ਰਿਚੀ ਟ੍ਰੈਵਲ ਦੇ ਮਾਲਕ ਦਾ ਬੇਟਾ ਰਿਚੀ ਜਿਵੇਂ ਹੀ ਆਪਣੇ ਸਾਥੀਆਂ ਨਾਲ ਲਵਲੀ ਪਲਾਈਵੁੱਡ ਸ਼ੋਅਰੂਮ ਅੰਦਰ ਵੜਿਆ ਤਾਂ ਉਸ ਨੇ ਝਗੜੇ ਦੌਰਾਨ ਸੂਰਤ ਸਿੰਘ ਅਤੇ ਰਾਜੀਵ ਤਿਵਾੜੀ ਨੂੰ ਛੁਡਾਉਣ ਵਾਲੇ ਪ੍ਰਿਥੀ ਚੰਦ ਨੂੰ ਸ਼ੋਅਰੂਮ ਅੰਦਰੋਂ ਚੁੱਕ ਕੇ ਗੱਡੀ ਵਿਚ ਬਿਠਾ ਕੇ ਕੁੱਟਿਆ ਅਤੇ ਕੁੱਟਣ ਤੋਂ ਬਾਅਦ ਉਸਨੂੰ ਥਾਣਾ ਨੰਬਰ 6 ਦੀ ਪੁਲਸ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਖੇਡਦੇ-ਖੇਡਦੇ ਬੱਚੀ ਨਾਲ ਵਾਪਰੀ ਅਣਹੋਣੀ, ਹਾਲ ਵੇਖ ਧਾਹਾਂ ਮਾਰ ਰੋਈ ਮਾਂ
ਲਵਲੀ ਗਰੁੱਪ ਦੇ ਮੁਲਾਜ਼ਮ ’ਤੇ ਹਮਲੇ ਤੋਂ ਬਾਅਦ ਪੁਲਸ ਅਧਿਕਾਰੀਆਂ ਦੇ ਹੱਥ-ਪੈਰ ਫੁੱਲੇ
ਉਥੇ ਹੀ ਦੱਸ ਦੇਈਏ ਕਿ ਲਵਲੀ ਪਲਾਈਵੁੱਡ ਐਂਡ ਸੈਨੀਟੇਸ਼ਨ ਲਵਲੀ ਗਰੁੱਪ ਦੇ ਚੇਅਰਮੈਨ ਮਿੱਤਲ ਫੈਮਿਲੀ ਦੇ ਭਾਣਜਿਆਂ ਦੇ ਨਾਂ ’ਤੇ ਰਜਿਸਟਰਡ ਹੈ, ਇਸ ਲਈ ਜਿਵੇਂ ਹੀ ਲਵਲੀ ਗਰੁੱਪ ਦੇ ਮੁਲਾਜ਼ਮ ’ਤੇ ਖੂਨੀ ਹਮਲਾ ਹੋਇਆ ਤਾਂ ਸਿੱਧਾ ਰਾਜ ਸਭਾ ਮੈਂਬਰ ਅਤੇ ਲਵਲੀ ਯੂਨੀਵਰਸਿਟੀ ਦੇ ਚੇਅਰਮੈਨ ਅਸ਼ੋਕ ਮਿੱਤਲ ਨੇ ਚੰਡੀਗੜ੍ਹ ਸਥਿਤ ਅਧਿਕਾਰੀਆਂ ਨੂੰ ਸੂਚਿਤ ਕਰ ਕੇ ਸ਼ੋਅਰੂਮ ਅੰਦਰੋਂ ਮਿਲੀ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਐੱਫ. ਆਈ. ਆਰ. ਦਰਜ ਕਰਵਾ ਦਿੱਤੀ। ਪੁਲਸ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਵਿਚ ਧਾਰਾ 452 ਅਤੇ ਕਿਡਨੈਪ ਦੀਆਂ ਧਾਰਾਵਾਂ ਜੋੜੀਆਂ ਗਈਆਂ ਹਨ, ਜਿਨ੍ਹਾਂ ਵਿਚ ਰਿਚੀ ਟ੍ਰੈਵਲ ਦੇ ਮਾਲਕ ਸਤਪਾਲ ਮੁਲਤਾਨੀ ਦੇ ਬੇਟੇ ਰਿਚੀ ਸਮੇਤ ਉਸਦੇ ਨਾਲ ਆਏ ਉਸਦੇ ਦੋਸਤਾਂ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਠੰਡ ਦੀ ਦਸਤਕ, ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ, ਜਾਣੋ ਅਗਲੇ ਦਿਨਾਂ ਦਾ ਹਾਲ
ਥਾਣਾ ਮਾਡਲ ਟਾਊਨ ਹੋਇਆ ਛਾਉਣੀ ’ਚ ਤਬਦੀਲ
ਜਿਵੇਂ ਹੀ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਪਤਾ ਲੱਗਾ ਕਿ ਵਿਵਾਦ ਲਵਲੀ ਗਰੁੱਪ ਨਾਲ ਜੁੜਿਆ ਹੋਇਆ ਹੈ ਤਾਂ ਤੁਰੰਤ ਹੀ ਉਨ੍ਹਾਂ ਨੇ ਸ਼ਹਿਰ ਦੇ ਚਾਰੇ ਡੀ. ਐੱਸ. ਪੀ., 3 ਏ. ਸੀ. ਪੀ. ਅਤੇ ਥਾਣਾ ਪੁਲਸ ਸਮੇਤ ਸੀ. ਆਈ. ਏ. ਸਟਾਫ ਦੇ ਮੁਲਾਜ਼ਮਾਂ ਦੀ ਦੋਸ਼ੀਆਂ ਨੂੰ ਫੜਨ ਲਈ ਡਿਊਟੀ ਲਗਾ ਦਿੱਤੀ, ਜਿਸ ਤੋਂ ਬਾਅਦ ਪੂਰੇ ਪੁਲਸ ਤੰਤਰ ਵਿਚ ਹੜਕੰਪ ਮਚ ਗਿਆ। ਦੇਰ ਰਾਤ ਥਾਣੇ ਦੇ ਬਾਹਰ ਰਿਚੀ ਨੂੰ ਬਚਾਉਣ ਲਈ ਲੋਕਾਂ ਦਾ ਜਮਾਵੜਾ ਲੱਗਾ ਰਿਹਾ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਬੰਦ ਰਹਿਣਗੀਆਂ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਔਰਤ ਨੇ ਤਾਂਤਰਿਕ 'ਤੇ ਕੀਤਾ ਅੰਨ੍ਹਾ ਵਿਸ਼ਵਾਸ, ਫਿਰ ਹੋਇਆ ਉਹ ਜੋ ਸੋਚਿਆ ਨਾ ਸੀ
NEXT STORY