ਜਲੰਧਰ (ਵਰੁਣ)— ਗਾਲ੍ਹਾਂ ਕੱਢਣ ਦੀ ਸ਼ਿਕਾਇਤ ਕਰਨ ਗਈ ਬੁਟੀਕ ਚਲਾਉਣ ਵਾਲੀ ਅਤੇ ਉਸ ਦੇ ਰਿਸ਼ਤੇਦਾਰਾਂ 'ਤੇ ਦੋ ਲੜਕਿਆਂ ਨੇ ਦਾਤਰ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਮਹਿਲਾ ਦੇ ਕੱਪੜੇ ਵੀ ਪਾੜ ਦਿੱਤੇ ਗਏ। ਪੁਲਸ ਨੇ ਬੂਟਾ ਮੰਡੀ ਦੇ ਹੀ ਰਹਿਣ ਵਾਲੇ ਸਟੀਫਨ ਪੁੱਤਰ ਹਰਭਜਨ ਅਤੇ ਉਸ ਦੇ ਸਾਥੀ ਗੌਰਵ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਾਕੇਸ਼ ਪੁੱਤਰ ਗੁਰਮੇਲ ਨਿਵਾਸੀ ਮੇਹਟੀਆਣਾ, ਹੁਸ਼ਿਆਰਪੁਰ ਨੇ ਦੱਸਿਆ ਕਿ ਉਹ ਮਰਚੈਂਟ ਨੇਵੀ 'ਚ ਜੌਬ ਕਰਦਾ ਹੈ। ਛੁੱਟੀਆਂ ਬਿਤਾਉਣ ਲਈ ਉਹ ਬੂਟਾ ਮੰਡੀ 'ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਕੋਲ ਆਇਆ ਹੋਇਆ ਸੀ। ਦੋਸ਼ ਹੈ ਕਿ ਇਲਾਕੇ ਦੇ ਹੀ ਸਟੀਫਨ ਅਤੇ ਗੌਰਵ ਨੇ ਉਸ ਦੀ ਰਿਸ਼ਤੇਦਾਰ ਦੇ ਬੁਟੀਕ ਦੇ ਬਾਹਰ ਖੜ੍ਹੇ ਹੋ ਕੇ ਪਹਿਲਾਂ ਤਾਂ ਗਾਲ੍ਹਾਂ ਕੱਢੀਆਂ ਅਤੇ ਬਾਅਦ 'ਚ ਇੱਟਾਂ ਵੀ ਮਾਰੀਆਂ। ਕਿਸੇ ਤਰ੍ਹਾਂ ਉਨ੍ਹਾਂ ਦਾ ਬਚਾਅ ਹੋ ਗਿਆ।
ਉਹ ਸਾਰੇ ਜਦੋਂ ਸਟੀਫਨ ਦੇ ਘਰ ਸ਼ਿਕਾਇਤ ਕਰਨ ਗਏ ਤਾਂ ਸਟੀਫਨ ਅਤੇ ਗੌਰਵ ਨੇ ਉਨ੍ਹਾਂ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ ਅਤੇ ਬੁਟੀਕ ਚਲਾਉਣ ਵਾਲੀ ਦੇ ਕੱਪੜੇ ਵੀ ਪਾੜ ਦਿੱਤੇ। ਖੂਨ ਨਾਲ ਲਥਪਥ ਜ਼ਖਮੀ ਹੋਈ ਔਰਤ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਕਿਸੇ ਤਰ੍ਹਾਂ ਉਥੋਂ ਭੱਜ ਗਏ ਅਤੇ ਪੁਲਸ 'ਚ ਸ਼ਿਕਾਇਤ ਕੀਤੀ। ਪੁਲਸ ਨੇ ਮੈਡੀਕਲ ਰਿਪੋਰਟ ਅਤੇ ਜਾਂਚ ਦੇ ਆਧਾਰ 'ਤੇ ਸਟੀਫਨ ਅਤੇ ਗੌਰਵ ਵਿਰੁੱਧ ਧਾਰਾ 354ਬੀ, 323, 324, 34 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਹੈ।
ਤਿੰਨ ਸਾਲ ਪਹਿਲਾਂ ਵਾਪਰੇ ਬਿੱਲਾ ਕਤਲ ਕਾਂਡ ਦੇ ਕੇਸ 'ਚ ਆਇਆ ਨਵਾਂ ਮੋੜ, ਪਤਨੀ ਨੂੰ ਮਿਲੀਆਂ ਧਮਕੀਆਂ
NEXT STORY