ਜਲੰਧਰ (ਪੁਨੀਤ)–ਨਵ-ਨਿਯੁਕਤ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਪਰ ਕਈ ਆਟੋ ਚਾਲਕਾਂ ਵੱਲੋਂ ਅਜੇ ਵੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸਕੂਲੀ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕਈ ਆਟੋ ਚਾਲਕ ਵਿਭਾਗੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਟੋਜ਼ ਵਿਚ ਬੱਚਿਆਂ ਨੂੰ ਬਿਠਾ ਰਹੇ ਹਨ, ਜਦਕਿ ਕਈਆਂ ਵੱਲੋਂ ਨਿਯਮਾਂ ਦੀ ਵੱਡੇ ਪੱਧਰ ’ਤੇ ਉਲੰਘਣਾ ਕੀਤੀ ਜਾ ਰਹੀ ਹੈ, ਜੋ ਕਿ ਸਕੂਲੀ ਬੱਚਿਆਂ ਲਈ ਖ਼ਤਰੇ ਦੀ ਘੰਟੀ ਸਾਬਤ ਹੋ ਰਿਹਾ ਹੈ।
ਨਵੇਂ ਪੁਲਸ ਕਮਿਸ਼ਨਰ ਵੱਲੋਂ ਕੀਤੀ ਗਈ ਸਖ਼ਤੀ ਦੇ ਬਾਵਜੂਦ ਇਸ ਤਰ੍ਹਾਂ ਦੀ ਮਨਮਰਜ਼ੀ ਵੇਖ ਕੇ ਅਜਿਹਾ ਜਾਪਦਾ ਹੈ ਕਿ ਲਾਪਰਵਾਹੀ ਅਪਣਾਉਣ ਵਾਲੇ ਪੁਲਸ ਦੀ ਕਾਰਵਾਈ ਤੋਂ ਬਾਅਦ ਹੀ ਨਿਯਮਾਂ ਦੀ ਪਾਲਣਾ ਕਰਨੀ ਸ਼ੁਰੂ ਕਰਨਗੇ। ਆਮ ਤੌਰ ’ਤੇ ਜਦੋਂ ਕੋਈ ਹਾਦਸਾ ਹੁੰਦਾ ਹੈ ਤਾਂ ਪ੍ਰਸ਼ਾਸਨ ਨਿਯਮਾਂ ਲਾਗੂ ਕਰਵਾਉਣ ਪ੍ਰਤੀ ਸਖ਼ਤੀ ਅਪਣਾਉਂਦਾ ਹੈ ਪਰ ਨਵੇਂ ਪੁਲਸ ਕਮਿਸ਼ਨਰ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਸਮਾਂ ਰਹਿੰਦੇ ਸਖ਼ਤੀ ਅਪਣਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਜਲੰਧਰ 'ਚ ਬਣੇਗਾ ਆਧੁਨਿਕ ਫੂਡ ਸਟਰੀਟ ਹੱਬ, ਮਿਲਣਗੀਆਂ ਇਹ ਵਿਸ਼ੇਸ਼ ਸਹੂਲਤਾਂ
ਪ੍ਰਸ਼ਾਸਨ ਨੂੰ ਇਸ ਪ੍ਰਤੀ ਗੰਭੀਰਤਾ ਦਿਖਾਉਣ ਦੀ ਲੋੜ ਹੈ। ਦੂਜੇ ਪਾਸੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਦੀ ਸੁਰੱਖਿਆ ਵੱਲ ਧਿਆਨ ਦੇਣ, ਨਹੀਂ ਤਾਂ ਪਛਤਾਉਣਾ ਪੈ ਸਕਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸ਼ਹਿਰ ਵਿਚ ਦੌੜ ਰਹੇ ਕਈ ਆਟੋਜ਼ ਨਿਯਮਾਂ ਦੀਆਂ ਵੱਡੇ ਪੱਧਰ ’ਤੇ ਧੱਜੀਆਂ ਉਡਾ ਰਹੇ ਹਨ। ਆਟੋ ਚਾਲਕ ਨਿਯਮਾਂ ਦੇ ਉਲਟ ਜਾ ਕੇ ਪੈਸਾ ਕਮਾਉਣ ਦੀ ਹੋੜ ਵਿਚ ਜ਼ਿਆਦਾ ਗਿਣਤੀ ਵਿਚ ਬੱਚੇ ਬਿਠਾ ਰਹੇ ਹਨ, ਜੋ ਕਿ ਕਦੀ ਵੀ ਹਾਦਸੇ ਦਾ ਕਾਰਨ ਬਣ ਸਕਦਾ ਹੈ। ਕੁਝ ਸਮਾਂ ਪਹਿਲਾਂ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਸ ਵੱਲੋਂ ਜ਼ਿਆਦਾ ਗਿਣਤੀ ਵਿਚ ਬੱਚੇ ਬਿਠਾਉਣ ਵਾਲੇ ਆਟੋ ਚਾਲਕਾਂ ਦੇ ਚਲਾਨ ਕੱਟਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤੋਂ ਬਾਅਦ ਹਾਲਾਤ ਸੁਧਰੇ ਸਨ ਪਰ ਹੁਣ ਫਿਰ ਤੋਂ ਸ਼ਰੇਆਮ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ। ਆਮ ਤੌਰ ’ਤੇ ਬੱਚਿਆਂ ਦੀ ਛੁੱਟੀ ਦੇ ਸਮੇਂ ਵੱਖ-ਵੱਖ ਚੌਕਾਂ ਅਤੇ ਚੌਰਾਹਿਆਂ ਵਿਚ ਪੁਲਸ ਮੁਲਾਜ਼ਮ ਖੜ੍ਹੇ ਨਜ਼ਰ ਆਉਂਦੇ ਹਨ ਪਰ ਫਿਲਹਾਲ ਆਟੋ ਚਾਲਕਾਂ ’ਤੇ ਕੋਈ ਵੱਡੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ।
ਵੇਖਣ ਵਿਚ ਆ ਰਿਹਾ ਹੈ ਕਿ ਕਈ ਆਟੋਜ਼ ਵਿਚ ਬੱਚਿਆਂ ਨੂੰ ਬੇਤਰਤੀਬ ਢੰਗ ਨਾਲ ਬਿਠਾਇਆ ਹੁੰਦਾ ਹੈ। ਹਾਲਤ ਇਹ ਹੁੰਦੀ ਹੈ ਕਿ ਜ਼ੋਰ ਨਾਲ ਝਟਕਾ ਲੱਗਣ ’ਤੇ ਬੱਚੇ ਡਿੱਗ ਸਕਦੇ ਹਨ। ਉਕਤ ਤਸਵੀਰ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਬੱਚੇ ਇਕ-ਦੂਜੇ ਦਾ ਸਹਾਰਾ ਲੈ ਕੇ ਪਿਛੇ ਬੈਠੇ ਹੋਏ ਹਨ। ਇਸ ਤਰ੍ਹਾਂ ਨਾਲ ਬੈਠਣਾ ਹਾਦਸੇ ਦਾ ਕਾਰਨ ਬਣ ਸਕਦਾ ਹੈ। ਜ਼ਿਆਦਾ ਗਿਣਤੀ ਵਿਚ ਬੱਚੇ ਬਿਠਾਏ ਜਾਣ ਨੂੰ ਲੈ ਕੇ ਸਕੂਲ ਪ੍ਰਸ਼ਾਸਨ ਅਤੇ ਮਾਪਿਆਂ ਨੂੰ ਧਿਆਨ ਦੇਣ ਦੀ ਲੋੜ ਹੈ। ਹਾਦਸੇ ਤੋਂ ਬਾਅਦ ਨੋਟਿਸ ਲੈਣ ਵਾਲੇ ਸਕੂਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਮਹੱਤਵਪੂਰਨ ਗੱਲਾਂ ’ਤੇ ਧਿਆਨ ਦੇਣ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ ਨਵੇਂ ਵੈਰੀਐਂਟ ਨੇ ਪਸਾਰੇ ਪੈਰ, ਹੁਸ਼ਿਆਰਪੁਰ ਦੀ ਇਕ ਮਹਿਲਾ ਦੀ ਮੌਤ, ਅਲਰਟ ਜਾਰੀ
ਵੱਖ-ਵੱਖ ਰਸਤਿਆਂ ’ਚ ਮਿਲ ਰਹੀ ਜਾਮ ਤੋਂ ਨਿਜਾਤ
ਟ੍ਰੈਫਿਕ ਪੁਲਸ ਵੱਲੋਂ ਕੁਝ ਸਮਾਂ ਪਹਿਲਾਂ ਸ਼੍ਰੀ ਰਾਮ ਚੌਕ ਤੋਂ ਲੈ ਕੇ ਬਸਤੀ ਅੱਡਾ ਚੌਕ ਤਕ ਆਟੋਜ਼ ਦੀ ਐਂਟਰੀ ’ਤੇ ਰੋਕ ਲਗਾਉਣ ਦਾ ਜਿਹੜਾ ਕਦਮ ਚੁੱਕਿਆ ਗਿਆ ਹੈ, ਉਸ ਨਾਲ ਜਾਮ ਤੋਂ ਵੱਡੇ ਪੱਧਰ ’ਤੇ ਨਿਜਾਤ ਮਿਲੀ ਹੈ। ਲੋਕਾਂ ਨੇ ਵੀ ਪੁਲਸ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਕਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਮਾਸੂਮ ਸਕੂਲੀ ਬੱਚਿਆਂ ਨੂੰ ਆਟੋ ਵਿਚ ਬਿਠਾਉਣ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਟ੍ਰੈਫਿਕ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸਖ਼ਤ ਨਿਯਮ ਬਣਾਉਣਾ ਚਾਹੀਦਾ ਹੈ ਤਾਂ ਕਿ ਕੋਈ ਹਾਦਸਾ ਨਾ ਹੋਵੇ।
ਇਹ ਵੀ ਪੜ੍ਹੋ : ਲੋਕਾਂ ਨੂੰ ਮਿਲ ਰਹੀ ਮੁਫ਼ਤ ਬਿਜਲੀ ਨੂੰ ਲੈ ਕੇ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦਾ ਵੱਡਾ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਹਿਮ ਖ਼ਬਰ: ਜਲੰਧਰ 'ਚ ਬਣੇਗਾ ਆਧੁਨਿਕ ਫੂਡ ਸਟਰੀਟ ਹੱਬ, ਮਿਲਣਗੀਆਂ ਇਹ ਵਿਸ਼ੇਸ਼ ਸਹੂਲਤਾਂ
NEXT STORY