ਇੰਟਰਨੈਸ਼ਨਲ ਡੈਸਕ- 27 ਸਾਲਾ ਇਜ਼ਰਾਈਲੀ ਇਨਫਲੂੰਸਰ ਮੈਰੀ ਪ੍ਰੈਗਲਿਨ ਨੇ ਹਵਾ 'ਚ ਉੱਡਦੇ ਹੋਏ ਅਜਿਹਾ ਕਾਰਨਾਮਾ ਕੀਤਾ, ਜਿਸ ਦੀ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਅੱਗ ਲਗਾ ਦਿੱਤੀ ਹੈ। ਦਰਅਸਲ ਬਿਨਾਂ ਕੱਪੜਿਆਂ ਦੇ ਮੈਰੀ ਨੇ ਸਕਾਈਡਾਈਵਿੰਗ ਕਰਦੇ ਹੋਏ ਖੁੱਲ੍ਹੇ ਅਸਮਾਨ 'ਚ ਉਡਾਣ ਭਰੀ। ਮੈਰੀ ਨੇ ਬਿਨਾਂ ਕੱਪੜਿਆਂ ਦੇ ਸਕਾਈਡਾਈਵਿੰਗ ਦੇ ਆਪਣੇ ਅਨੁਭਵ ਬਾਰੇ ਦੱਸਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ਦੀ ਇਸ ਜੇਲ੍ਹ 'ਚ ਬੰਦ ਹੈ ਲਾਰੈਂਸ ਦਾ ਭਰਾ ਅਨਮੋਲ

ਮੈਰੀ ਨੇ ਖੁਲਾਸਾ ਕੀਤਾ ਕਿ ਉਸ ਨੇ ਸਭ ਤੋਂ ਦਲੇਰਾਨਾ ਸਟੰਟ ਆਪਣੇ ਜਨਮਦਿਨ 'ਤੇ ਕੀਤਾ ਸੀ, ਜਿਸ ਵਿੱਚ ਉਸਨੇ ਬਹੁਤ ਘੱਟ ਕੱਪੜਿਆਂ ਵਿੱਚ ਅਸਮਾਨ ਤੋਂ ਛਾਲ ਮਾਰੀ ਸੀ। ਇਹ ਅਦਭੁਤ ਤੌਰ 'ਤੇ ਆਜ਼ਾਦੀ ਦਾ ਅਨੁਭਵ ਸੀ। ਇੱਕ ਅਜਿਹਾ ਪਲ ਜਦੋਂ ਮੈਂ ਮਹਿਸੂਸ ਕੀਤਾ ਕਿ ਮੈਂ ਆਪਣੇ ਆਪ ਨੂੰ ਸਾਰੀਆਂ ਸੀਮਾਵਾਂ ਤੋਂ ਆਜ਼ਾਦ ਕਰ ਰਹੀ ਹਾਂ। ਪੂਰਨ ਆਜ਼ਾਦੀ - ਸਿਰਫ਼ ਮੈਂ, ਹਵਾ ਅਤੇ ਧਰਤੀ। ਚਮੜੀ 'ਤੇ ਹਵਾ ਨੂੰ ਮਹਿਸੂਸ ਕਰਨਾ ਅਸਾਧਾਰਨ ਸੀ। ਇਸ ਸਟੰਟ ਨੇ ਮੇਰੇ ਲਈ ਜ਼ਿੰਦਗੀ ਦੇ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ। ਮੈਰੀ ਦਾ ਸੁਪਨਾ 100 ਤੋਂ ਵੱਧ ਜੰਪਾਂ ਨੂੰ ਪੂਰਾ ਕਰਨਾ ਅਤੇ ਸਕਾਈਡਾਈਵਿੰਗ ਇੰਸਟ੍ਰਕਟਰ ਬਣਨ ਲਈ ਲੋੜੀਂਦੇ ਪ੍ਰਮਾਣ ਪੱਤਰ ਪ੍ਰਾਪਤ ਕਰਨਾ ਹੈ।
ਇਹ ਵੀ ਪੜ੍ਹੋ: ਇਮਰਾਨ ਦੀ ਰਿਹਾਈ ਦੀ ਸੰਭਾਵਨਾ ਖਤਮ, ਇਕ ਮਾਮਲੇ 'ਚ ਜ਼ਮਾਨਤ ਮਿਲਦੇ ਹੀ ਦੂਜੇ Case 'ਚ ਮੁੜ ਗ੍ਰਿਫਤਾਰ

ਇਜ਼ਰਾਈਲੀ ਮੀਡੀਆ ਆਉਟਲੇਟ ਵਾਈਨੇਟ ਦੀ ਰਿਪੋਰਟ ਦੇ ਅਨੁਸਾਰ, ਮੈਰੀ ਨੇ ਕਿਹਾ ਕਿ 'ਹਵਾ ਵਿੱਚ ਉੱਡਣਾ ਅਤੇ ਹੇਠਾਂ ਅਦਭੁਤ ਦ੍ਰਿਸ਼ ਦੇਖਣਾ ਇੱਕ ਬਹੁਤ ਸ਼ਕਤੀਸ਼ਾਲੀ ਅਹਿਸਾਸ ਹੈ। ਇਹ ਕਿਸੇ ਹੋਰ ਚੀਜ਼ ਤੋਂ ਵੱਖ ਹੈ। ਮੈਰੀ ਮੁਤਾਬਕ ਹਰ ਛਾਲ ਉਸ ਨੂੰ ਆਪਣੇ ਡਰ ਦਾ ਸਾਹਮਣਾ ਕਰਨ ਅਤੇ ਆਪਣੇ ਬਾਰੇ ਨਵੀਆਂ ਚੀਜ਼ਾਂ ਖੋਜਣ ਲਈ ਚੁਣੌਤੀ ਦਿੰਦੀ ਹੈ। ਆਪਣੀ ਪਹਿਲੀ ਸਕਾਈਡਾਈਵਿੰਗ ਨੂੰ ਯਾਦ ਕਰਦੇ ਹੋਏ, ਮੈਰੀ ਨੇ ਕਿਹਾ ਕਿ ਕੋਰਸ ਦੇ ਪਹਿਲੇ ਦਿਨ ਜਦੋਂ ਉਸ ਨੇ ਜਹਾਜ਼ ਤੋਂ ਛਾਲ ਮਾਰੀ ਤਾਂ ਸਭ ਕੁਝ ਬਦਲ ਗਿਆ। ਮੇਰੀ ਜ਼ਿੰਦਗੀ ਉਦੋਂ ਤੋਂ ਪਹਿਲਾਂ ਵਰਗੀ ਨਹੀਂ ਰਹੀ। ਹੁਣ ਇਹ ਮੇਰਾ ਜਨੂੰਨ ਹੈ।
ਇਹ ਵੀ ਪੜ੍ਹੋ: ਭਾਰਤ ਨੇ ਨਿੱਝਰ ਮਾਮਲੇ 'ਤੇ ਕੈਨੇਡੀਅਨ ਮੀਡੀਆ ਦੀ ਖ਼ਬਰ ਨੂੰ ਦੱਸਿਆ 'ਬਦਨਾਮ ਕਰਨ ਵਾਲੀ ਮੁਹਿੰਮ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
7ਵੀਂ ਵਾਰ ਫਟਿਆ ਜਵਾਲਾਮੁਖੀ, ਤਿੰਨ ਕਿਲੋਮੀਟਰ ਲੰਬੀ ਪੈ ਗਈ ਦਰਾਰ
NEXT STORY