ਕਪੂਰਥਲਾ (ਮੱਲ੍ਹੀ)— ਕਾਂਗਰਸ ਪਾਰਟੀ (ਦਿਹਾਤੀ) ਕਪੂਰਥਲਾ ਦੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਸੈਦੋਵਾਲ ਨੇ ਨਜ਼ਦੀਕੀ ਪਿੰਡ ਕਾਦੂਪੁਰ ਦੇ ਇਕ ਕਾਂਗਰਸੀ ਆਗੂ, ਜਿਸ ਨੇ ਬੀਤੇ ਦਿਨੀਂ ਇਕ ਔਰਤ ਨਾਲ ਅਭੱਦਰ ਵਿਵਹਾਰ ਕੀਤਾ ਸੀ, ਸਬੰਧੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸਖਤ ਸਟੈਂਡ ਲੈਂਦਿਆ ਉਸ ਨੂੰ ਤੁਰੰਤ ਪਾਰਟੀ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਗ੍ਰਿਵਸਿੰਸ ਕਮੇਟੀ ਕਾਂਗਰਸ ਪੰਜਾਬ ਦੇ ਚੇਅਰਮੈਨ ਐੱਸ. ਐੱਮ. ਐੱਸ. ਸੰਧੂ ਨੇ ਉਕਤ ਸਖਤ ਫੈਸਲਾ ਲਿਆ ਹੈ ਤੇ ਨਾਲ ਹੀ ਘਟਨਾ ਦੀ ਨਿੰਦਾ ਕਰਦਿਆਂ ਹਰੇਕ ਪਾਰਟੀ ਵਰਕਰ ਨੂੰ ਤਾੜਨਾ ਕੀਤੀ ਹੈ ਕਿ ਮਹਿਲਾ ਨਾਲ ਅਭੱਦਰ ਵਿਵਹਾਰ ਕਰਨ ਵਾਲੇ ਦੀ ਪਾਰਟੀ 'ਚ ਕੋਈ ਥਾਂ ਨਹੀਂ ਹੋਵੇਗੀ।
ਬਲਾਕ ਪ੍ਰਧਾਨ ਸੈਦੋਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ 'ਚ ਮਹਿਲਾ ਵਰਗ ਦਾ ਪੂਰਨ ਸਤਿਕਾਰ ਹੈ ਤੇ ਜੋ ਮਹਿਲਾਵਾਂ ਦਾ ਮਾਣ ਸਤਿਕਾਰ ਨਹੀਂ ਕਰਨਗੇ, ਨੂੰ ਪਾਰਟੀ ਬਿਲਕੁਲ ਵੀ ਮੂੰਹ ਨਹੀਂ ਲਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਦੇ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕਰਦਿਆਂ ਉਕਤ ਕਾਂਗਰਸੀ ਲੀਡਰ ਨਾਲ ਪਾਰਟੀ ਦਾ ਹੁਣ ਕੋਈ ਨਾਤਾ ਨਹੀਂ ਹੋਵੇਗਾ।
ਹਰਸਿਮਰਤ ਬਾਦਲ ਤੇ ਸੋਮ ਪ੍ਰਕਾਸ਼ ਦੇ ਕੇਂਦਰੀ ਮੰਤਰੀ ਬਣਨ ਨਾਲ ਪੰਜਾਬ ਦਾ ਮਾਣ ਵਧਿਆ : ਗੜ੍ਹਦੀਵਾਲਾ
NEXT STORY