ਟਾਂਡਾ ਉੜਮੁੜ (ਪੰਡਿਤ)— ਪਿੰਡ ਦੇਹਰੀਵਾਲ ਵਿਖੇ ਰੰਜਿਸ਼ ਕਾਰਨ ਘਰ 'ਚ ਜ਼ਬਰਦਸਤੀ ਦਾਖਲ ਹੋ ਕੇ ਇਕ ਨੌਜਵਾਨ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਟਾਂਡਾ ਪੁਲਸ ਨੇ ਪਿੰਡ ਦੇ ਹੀ ਦੋ ਸੱਕੇ ਭਰਾਵਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਕੁੱਟਮਾਰ ਦਾ ਸ਼ਿਕਾਰ ਹੋਏ ਰਾਜਨ ਪੁੱਤਰ ਮਨੋਹਰ ਸਿੰਘ ਨਿਵਾਸੀ ਪੰਡੋਰੀ ਖਜੂਰ ਦੇ ਬਿਆਨ ਦੇ ਆਧਾਰ 'ਤੇ ਗਗਨਦੀਪ ਸਿੰਘ ਪੀਤਾ ਅਤੇ ਰਛਪਾਲ ਸਿੰਘ ਕਾਕਾ ਦੋਵੇਂ ਪੁੱਤਰ ਮਹਿੰਦਰ ਸਿੰਘ ਨਿਵਾਸੀ ਦੇਹਰੀਵਾਲ ਦੇ ਖਿਲਾਫ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਰਾਜਨ ਨੇ ਦੱਸਿਆ ਕਿ ਉਹ ਪੇਂਟ ਦਾ ਕੰਮ ਕਰਦਾ ਹੈ ਅਤੇ ਪਿਛਲੇ 7 ਸਾਲ ਤੋਂ ਆਪਣੀ ਮਾਸੀ ਸੁਖਜਿੰਦਰ ਕੌਰ ਪਤਨੀ ਰਣਜੀਤ ਸਿੰਘ ਦੇ ਘਰ ਪਿੰਡ ਦੇਹਰੀਵਾਲ ਵਿਖੇ ਰਹਿ ਰਿਹਾ ਹੈ। ਉਕਤ ਮੁਲਜ਼ਮਾਂ ਨੇ ਰੰਜਿਸ਼ ਨੂੰ ਲੈ ਕੇ 28 ਅਕਤੂਬਰ ਦੀ ਦੁਪਹਰ ਨੂੰ ਉਸ ਦੇ ਘਰ 'ਚ ਜ਼ਬਰਦਸਤੀ ਦਾਖਲ ਹੋ ਕੇ ਉਸ ਨਾਲ ਆਪਣੇ ਦਸਤੀ ਹਥਿਆਰਾਂ ਨਾਲ ਕੁੱਟਮਾਰ ਕੀਤੀ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਕੀਤੀ ਹੈ।
ਲੈਦਰ ਟੈਨਰੀਜ਼ ਸੰਚਾਲਕ ਹਾਈ ਕੋਰਟ ਦੇ ਹੁਕਮਾਂ ਖਿਲਾਫ ਜਾਣਗੇ ਸੁਪਰੀਮ ਕੋਰਟ
NEXT STORY