ਰੂਪਨਗਰ (ਵਿਜੇ ਸ਼ਰਮਾ)— ਮੋਰਿੰਡਾ ਪੁਲਸ ਨੇ ਚਰਨਜੀਤ ਕੌਰ ਪਤਨੀ ਜਗਤਾਰ ਸਿੰਘ ਵਾਸੀ ਮਡ਼ੌਲੀ ਕਲਾਂ ਦੀ ਸ਼ਿਕਾਇਤ ’ਤੇ ਹਰਜੀਤ ਸਿੰਘ, ਸੁਮਨਪ੍ਰੀਤ ਕੌਰ ਵਾਸੀ ਮਡ਼ੌਲੀ ਖੁਰਦ ਅਤੇ ਹਰਮਨ ਸਿੰਘ ਵਾਸੀ ਬਦੇਸ਼ਾਂ, ਜ਼ਿਲਾ ਫਤਿਹਗਡ਼੍ਹ ਸਾਹਿਬ ਵਿਰੁੱਧ ਕੁੱਟਮਾਰ ਕਰਨ ਦਾ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਥਾਣਾ ਮੁਖੀ ਸੁਨੀਲ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਚਰਨਜੀਤ ਕੌਰ ਅਤੇ ਹਰਜੀਤ ਸਿੰਘ, ਸੁਮਨਪ੍ਰੀਤ ਕੌਰ ਅਤੇ ਹਰਮਨ ਸਿੰਘ ਆਪਸ ਵਿਚ ਰਿਸ਼ਤੇਦਾਰ ਹਨ। ਚਰਨਜੀਤ ਕੌਰ ਆਪਣੀ ਹੀ ਰਿਸ਼ਤੇਦਾਰੀ ’ਚੋਂ ਕਿਸੇ ਲਡ਼ਕੀ ਦਾ ਰਿਸ਼ਤਾ ਕਰਵਾ ਰਹੀ ਸੀ। ਜਿਸ ’ਤੇ ਉਸਦੇ ਕਰੀਬੀ ਰਿਸ਼ਤੇਦਾਰ ਹਰਜੀਤ ਸਿੰਘ ਵਿਚਾਲੇ ਕੁੱਝ ਕਿਹਾ-ਸੁਣੀ ਹੋ ਗਈ ਅਤੇ ਗੱਲ ਕੁੱਟ-ਮਾਰ ਤੱਕ ਪਹੁੰਚ ਗਈ।
ਪੁਲਸ ਅਨੁਸਾਰ ਇਨ੍ਹਾਂ ਤਿੰਨਾਂ ਨੇ ਮਿਲ ਕੇ ਚਰਨਜੀਤ ਕੌਰ ਦੀ ਕੁੱਟਮਾਰ ਕੀਤੀ, ਜਿਸ ਨਾਲ ਉਹ ਜ਼ਖਮੀ ਹੋ ਗਈ। ਜ਼ਖਮੀ ਹੋਈ ਚਰਨਜੀਤ ਕੌਰ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਲਿਆਂਦਾ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਰੂਪਨਗਰ ਰੈਫਰ ਕਰ ਦਿੱਤਾ। ਮੋਰਿੰਡਾ ਪੁਲਸ ਵੱਲੋਂ ਹਰਜੀਤ ਸਿੰਘ, ਸੁਮਨਪ੍ਰੀਤ ਕੌਰ ਅਤੇ ਹਰਮਨ ਸਿੰਘ ਵਿਰੁੱਧ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
2 ਕਾਰਾਂ ਦੀ ਟੱਕਰ ਤੋਂ ਬਾਅਦ ਹੰਗਾਮਾ, ਹਰਜਾਨਾ ਭਰਨ 'ਤੇ ਨਹੀਂ ਕੀਤੀ ਪੁਲਸ 'ਚ ਸ਼ਿਕਾਇਤ
NEXT STORY