ਜਲੰਧਰ (ਵਰੁਣ)— ਅਰਬਨ ਅਸਟੇਟ ਫੇਜ਼-1 'ਚ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਹੰਗਾਮਾ ਹੋ ਗਿਆ। ਹਾਦਸੇ 'ਚ ਇਕ ਗੱਡੀ ਫਰੰਟ ਤੋਂ ਕਾਫੀ ਨੁਕਸਾਨੀ ਗਈ ਪਰ ਦੂਜੀ ਕਾਰ ਦੇ ਚਾਲਕ ਵੱਲੋਂ ਹਰਜਾਨਾ ਦੇਣ ਤੋਂ ਬਾਅਦ ਪੁਲਸ 'ਚ ਸ਼ਿਕਾਇਤ ਨਹੀਂ ਦਿੱਤੀ ਗਈ। ਸੋਢਲ ਰੋਡ ਵਾਸੀ ਜਗਰੂਪ ਸਿੰਘ ਨੇ ਦੱਸਿਆ ਕਿ ਉਹ ਆਪਣੀ ਗੱਡੀ 'ਚ ਪਰਿਵਾਰ ਸਣੇ ਅਰਬਨ ਅਸਟੇਟ ਫੇਜ਼ 1 'ਚੋਂ ਲੰਘ ਰਿਹਾ ਸੀ ਕਿ ਸਾਈਡ ਤੋਂ ਆਈ ਇਕ ਸਵਿਫਟ ਡਿਜ਼ਾਇਰ ਗੱਡੀ ਨੇ ਉਸ ਦੀ ਆਈ-20 ਕਾਰ 'ਚ ਟੱਕਰ ਮਾਰ ਿਦੱਤੀ, ਜਿਸ ਨਾਲ ਉਸ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮੌਕੇ 'ਤੇ ਹੰਗਾਮਾ ਹੋਇਆ ਪਰ ਸਵਿਫਟ ਕਾਰ ਚਾਲਕ ਨੇ ਆਪਣੀ ਗਲਤੀ ਮੰਨਦਿਆਂ ਆਈ-20 ਗੱਡੀ ਦੇ ਚਾਲਕ ਨੂੰ ਹਰਜਾਨਾ ਦੇ ਕੇ ਮਾਮਲਾ ਸ਼ਾਂਤ ਕੀਤਾ। ਥਾਣਾ ਨੰਬਰ 7 ਦੇ ਇੰਚਾਰਜ ਨਵੀਨਪਾਲ ਦਾ ਕਹਿਣਾ ਹੈ ਕਿ ਇਸ ਸਬੰਧੀ ਕੰਟਰੋਲ ਰੂਮ ਜਾਂ ਫਿਰ ਪੁਲਸ ਥਾਣੇ ਵਿਚ ਕੋਈ ਸ਼ਿਕਾਇਤ ਨਹੀਂ ਆਈ।
CRPF ਦੇ ਅਧਿਕਾਰੀਆਂ ਨੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਸੁਣੀਆਂ
NEXT STORY