ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਦੀ ਮਕਸੂਦਾਂ ਮੰਡੀ ਅਤੇ ਸੋਢਲ ਮੰਦਿਰ ਰੋਡ 'ਤੇ ਕਾਲੀ ਮਾਤਾ ਮੰਦਿਰ ਨੇੜੇ ਸਥਿਤ ਸਬਜ਼ੀ ਮੰਡੀ 'ਚ ਸ਼ਰੇਆਮ ਸੱਟੇਬਾਜ਼ੀ ਦੀ ਖੇਡ ਚੱਲ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਰੇਆਮ ਚੱਲ ਰਹੀ ਇਸ ਸੱਟੇਬਾਜ਼ੀ ਤੋਂ ਪੁਲਸ ਬੇ-ਖ਼ਬਰ ਹੈ। ਮੰਡੀ 'ਚ ਸ਼ਰੇਆਮ ਸੱਟੇਬਾਜ਼ੀ ਖੇਡੇ ਜਾਣ ਦੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ 'ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਸਬਜ਼ੀ ਮੰਡੀ 'ਚ ਨੌਜਵਾਨ ਸੱਟਾ ਖੇਡ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਅਮਨ ਨਾਮ ਦਾ ਵਿਅਕਤੀ 6 ਤੋਂ 7 ਨੌਜਵਾਨਾਂ ਨਾਲ ਮਿਲ ਕੇ ਮੰਡੀ 'ਚ ਸੱਟੇਬਾਜ਼ੀ ਕਰਵਾਉਂਦਾ ਹੈ।
ਇਹ ਵੀ ਪੜ੍ਹੋ: ਪੰਜਾਬ: ਖ਼ਾਲੀ ਪਲਾਟਾਂ ਦੇ ਮਾਲਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋਏ ਨਵੇਂ ਹੁਕਮ, 2 ਦਸਬੰਰ ਤੱਕ ਕਰੋ ਇਹ ਕੰਮ

ਸੂਤਰਾਂ ਮੁਤਾਬਕ ਹਾਲ ਹੀ 'ਚ ਸੱਟੇਬਾਜ਼ੀ ਤੋਂ 76 ਹਜ਼ਾਰ ਰੁਪਏ ਜਿੱਤ ਕੇ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸ਼ਹਿਰ ਦੀ ਮਸ਼ਹੂਰ ਫਗਵਾੜਾ ਗੇਟ ਮਾਰਕੀਟ 'ਚ ਪੁਲਸ ਨੇ ਛਾਪਾ ਮਾਰ ਕੇ ਮੋਨੂੰ ਸੱਟੇਬਾਜ਼ ਨੂੰ ਦਰਜਨ ਭਰ ਨੌਜਵਾਨਾਂ ਸਮੇਤ ਕਾਬੂ ਕੀਤਾ ਸੀ। ਬੀਤੇ ਦਿਨ ਮੋਨੂੰ ਅਤੇ ਉਸ ਦੇ ਸਾਥੀਆਂ ਨੂੰ ਪੁਲਸ ਮੈਡੀਕਲ ਕਰਵਾਉਣ ਲਈ ਲੈ ਕੇ ਆਈ ਸੀ, ਜਿੱਥੇ ਮੈਡੀਕਲ ਮਗਰੋਂ ਪੁਲਸ ਵੱਲੋਂ ਸੱਟੇਬਾਜ਼ਾਂ ਦੀ ਮਹਿਮਾਨ ਨਵਾਜ਼ੀ ਕੀਤੀ ਜਾ ਰਹੀ ਸੀ। ਇਸ ਦੀ ਤਸਵੀਰ ਵੀ ਕਾਫ਼ੀ ਵਾਇਰਲ ਹੋਈ ਸੀ, ਜਿਸ 'ਚ ਪੁਲਸ ਮੁਲਾਜ਼ਮ ਮੁਲਜ਼ਮਾਂ ਨੂੰ ਚਾਹ ਪਿਆ ਰਹੇ ਸਨ ਅਤੇ ਖ਼ੁਦ ਵੀ ਚਾਹ ਦੀਆਂ ਚੁਸਕੀਆਂ ਲੈ ਰਹੇ ਸਨ।
ਇਹ ਵੀ ਪੜ੍ਹੋ: ਤਾਜਪੋਸ਼ੀ ਸਮਾਗਮ ਦੌਰਾਨ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡੋਪ ਟੈਸਟ ਰਿਪੋਰਟ ਪਾਜ਼ੇਟਿਵ ਆਉਣ 'ਤੇ 2 ਖ਼ਿਲਾਫ਼ ਕੇਸ ਦਰਜ
NEXT STORY