ਬਲਾਚੌਰ/ਪੋਜੇਵਾਲ (ਕਟਾਰੀਆ)- ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸਕ ਧਰਮ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾ ਰਹੀ ਸ਼ਰਧਾਲੂਆਂ ਨਾਲ ਭਰੀ ਮਿੰਨੀ ਬੱਸ ਗੜ੍ਹੀ-ਮਾਨਸੋਵਾਲ ਦੀ ਖੱਡ ਵਿੱਚ ਪਲਟ ਗਈ। ਬੱਸ ਵਿੱਚ 30 ਸ਼ਰਧਾਲੂ ਸਵਾਰ ਸਨ ਜਿਨ੍ਹਾਂ 'ਚੋਂ ਜ਼ਿਆਜਾਤਰ ਬੱਚੇ ਅਤੇ ਔਰਤਾਂ ਸਨ। ਇਸ ਦੁਰਘਟਨਾ 'ਚ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ, ਪਰ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ।
ਮਿਲੀ ਜਾਣਕਾਰੀ ਮੁਤਾਵਿਕ ਬੀ.ਬੀ.ਐੱਸ. ਸਕੂਲ ਲੀਲਾਂ ਮੇਘ ਸਿੰਘ (ਲੁਧਿਆਣਾ) ਦੀ ਬੱਸ ਨੰਬਰ ਪੀਬੀ-13-ਬੀਬੀ-7462, ਜਿਸ ਨੂੰ ਡਰਾਈਵਰ ਪਰਮਿੰਦਰ ਸਿੰਘ ਪੁੱਤਰ ਬੰਤ ਸਿੰਘ ਨਿਵਾਸੀ ਕੋਕਰੀ ਬੁੱਟਰ ਥਾਣਾ ਮਹਿਮਾ ਜਿਲ੍ਹਾ ਮੋਗਾ ਚਲਾ ਰਿਹਾ ਸੀ। ਇਹ ਬੱਸ ਪਿੰਡ ਰਸੂਲਪੁਰ ਥਾਣਾ ਜਗਰਾਓਂ (ਲੁਧਿਆਣਾ) ਦੀ ਸੰਗਤ ਲੈ ਕੇ ਸ਼੍ਰੀ ਖੁਰਾਲਗੜ੍ਹ ਸਾਹਿਬ ਜਾ ਰਹੀ ਸੀ।
ਇਹ ਵੀ ਪੜ੍ਹੋ- ਬਹਿਬਲ ਕਲਾਂ ਇਨਸਾਫ਼ ਮੋਰਚੇ ਦੇ ਸੁਖਰਾਜ ਸਿੰਘ ਨਾਲ ਵਾਪਰਿਆ ਹਾਦਸਾ, ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲ਼ੀ
ਜਦ ਬੱਸ ਗੜ੍ਹੀ-ਮਾਨਸੋਵਾਲ ਤੋਂ ਖੁਰਾਲਗੜ੍ਹ ਵੱਲ ਜਾ ਰਹੀ ਸੀ ਤਾਂ ਗੜ੍ਹੀ ਦੇ ਪਿੰਡ ਨੇੜੇ ਹੀ ਖੱਡ 'ਚ ਉਤਰ ਗਈਤੇ ਬੇਕਾਬੂ ਹੋ ਕੇ ਪਲਟ ਗਈ। ਘਟਨਾ ਦਾ ਪਤਾ ਲੱਗਦੇ ਹੀ ਗੁਰੂ ਘਰ ਦੀ ਐਂਬੂਲੈਂਸ ਤੇ ਹੋਰ ਗੱਡੀਆਂ ਜਲਦੀ ਮੌਕੇ 'ਤੇ ਪਹੁੰਚ ਗਈਆਂ ਅਤੇ ਜ਼ਖ਼ਮੀਆਂ ਨੂੰ ਤੁਰੰਤ ਗੜ੍ਹਸ਼ੰਕਰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਕਰੀਬ ਹਰ ਸਾਲ ਇਸ ਤੰਗ ਸੜਕ 'ਤੇ ਡੂੰਘੀ ਉਤਰਾਈ ਕਾਰਨ ਪਹਿਲਾਂ ਵੀ 3 ਬੱਸਾਂ, ਟਰਾਲੀਆ ਤੇ ਟੈਂਪੂ ਪਲਟ ਚੁੱਕੇ ਹਨ, ਜਿਨ੍ਹਾਂ ਵਿਚ ਕਈ ਆਪਣੀ ਜਾਨ ਗੁਆ ਚੁੱਕੇ ਹਨ ਤੇ ਕਰੀਬ 40 ਸ਼ਰਧਾਲੂਆਂ ਦੇ ਜ਼ਖ਼ਮੀ ਹੋਏ ਹਨ।
ਹਾਦਸੇ 'ਚ ਜ਼ਖ਼ਮੀ ਹੋਏ ਸ਼ਰਧਾਲੂਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਕਈ ਜ਼ਖ਼ਮੀਆਂ ਨੂੰ ਰੈਫਰ ਕਰ ਦਿੱਤਾ ਗਿਆ ਹੈ, ਜਿਨਾਂ ਵਿੱਚ ਮਨਜੀਤ ਕੌਰ ਪਤਨੀ ਹਰਦੇਵ ਸਿੰਘ, ਬਿੰਦਰ ਸਿੰਘ, ਜਗੀਰ ਕੌਰ, ਜਗਦੀਸ਼ ਸਿੰਘ ਪੁੱਤਰ ਹਰਮੇਲ ਸਿੰਘ, ਅਵਿਨਾਸ਼ ਸਿੰਘ, ਹਰਦੀਪ ਸਿੰਘ, ਕਰਨਵੀਰ ਸਿੰਘ, ਮਹਿੰਦਰ ਸਿੰਘ, ਬੂਟਾ ਸਿੰਘ ਪੁੱਤਰ ਜੋਗਾ ਸਿੰਘ, ਦੇਸ ਰਾਜ ਪੁੱਤਰ ਦਰਸ਼ਣ ਰਾਮ, ਕਸ਼ਮੀਰ ਕੌਰ ਪਤਨੀ ਦੇਸ ਰਾਜ, ਗਿਆਨ ਸਿੰਘ ,ਬਚਿੱਤਰ ਸਿੰਘ ਅਤੇ ਕੇਵਲ ਸਿੰਘ ਸ਼ਾਮਲ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੁਕੇਰੀਆਂ 'ਚ ਡੋਲੀ ਵਾਲੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਉੱਡੇ ਪਰੱਖਚੇ, ਮਚਿਆ ਚੀਕ-ਚਿਹਾੜਾ
NEXT STORY