ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਮੁੱਖ ਕਾਨੂੰਨ 'ਤੇ ਤਿੱਖਾ ਹਮਲਾ ਕਰਦਿਆਂ ਅਰਬਪਤੀ ਐਲਨ ਮਸਕ ਨੇ ਇਕ ਨਵੀਂ ਰਾਜਨੀਤਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਸ਼੍ਰੀ ਮਸਕ ਨੇ ਦੱਸਿਆ ਕਿ 'ਪਾਗਲਪਣ ਭਰੇ ਬਿੱਲ' 'ਚ 5 ਲੱਖ ਕਰੋੜ ਡਾਲਰ ਦੀ ਕਰਜ਼ ਸੀਮਾ 'ਚ ਵਾਧੇ ਨਾਲ ਆਮ ਅਮਰੀਕੀਆਂ ਲਈ ਨੁਕਸਾਨ ਹੋਵੇਗਾ। ਐਲਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਲਿਖਿਆ,"ਇਸ ਬਿੱਲ ਦੇ ਪਾਗਲਪਣ ਭਰੇ ਖਰਚੇ ਤੋਂ ਇਹ ਸਪੱਸ਼ਟ ਹੈ ਕਿ ਜੋ ਕਰਜ਼ ਸੀਮਾ ਨੂੰ ਰਿਕਾਰਡ 5 ਟ੍ਰਿਲੀਅਨ ਡਾਲਰ (5 ਲੱਖ ਕਰੋੜ ਡਾਲਰ) ਤੱਕ ਵਧਾਉਂਦਾ ਹੈ ਕਿ ਅਸੀਂ ਇਕ ਪਾਰਟੀ ਵਾਲੇ ਦੇਸ਼ 'ਚ ਰਹਿੰਦੇ ਹਾਂ- ਪੋਕੀ ਪਿਗ ਪਾਰਟੀ! ਇਕ ਨਵੀਂ ਰਾਜਨੀਤੀ ਪਾਰਟੀ ਬਣਾਉਣ ਦਾ ਸਮਾਂ ਆ ਗਿਆ ਹੈ ਜੋ ਅਸਲ 'ਚ ਲੋਕਾਂ ਦੀ ਪਰਵਾਹ ਕਰਦੀ ਹੈ।''

ਅਮਰੀਕੀ ਰਾਸ਼ਟਰਪਤੀ ਦੇ ਪ੍ਰਮੁੱਖ ਖਰਚ ਬਿੱਲ- 'ਵਨ ਬਿਗ ਬਿਊਟੀਫੁਲ ਬਿੱਲ' ਦੀ ਆਲੋਚਨਾ ਅਜਿਹੇ ਸਮੇਂ ਹੋਈ ਹੈ, ਜਦੋਂ ਇਕ ਹਫ਼ਤੇ ਦੀ ਗੱਲਬਾਤ ਅਤੇ ਦੇਰੀ ਤੋਂ ਬਾਅਦ ਸੀਨੇਟ 'ਚ ਘਰੇਲੂ ਨੀਤੀ ਬਿੱਲ ਦਾ ਮੈਰਾਥਨ ਵੋਟਿੰਗ ਸੈਸ਼ਨ ਚੱਲ ਰਿਹਾ ਹੈ। ਸੀਨੇਟ ਦੇ ਨੇਤਾ ਜਾਨ ਥੂਨ ਨੇ ਦੱਸਿਆ ਕਿ ਉਮੀਦ ਹੈ ਜਲਦ ਪਤਾ ਲੱਗ ਜਾਵੇਗਾ ਕਿ ਕੀ ਰਿਪਬਲਿਕਨ ਕੋਲ ਬਿੱਲ ਨੂੰ ਪਾਸ ਕਰਨ ਲਈ ਲੋੜੀਂਦੇ ਵੋਟ ਹਨ ਜਾਂ ਨਹੀਂ। ਉਨ੍ਹਾਂ ਕਿਹਾ,''ਇਸ 'ਚ ਥੋੜ੍ਹਾ ਸਮਾਂ ਲੱਗ ਸਕਦਾ ਹੈ।''
ਇਹ ਵੀ ਪੜ੍ਹੋ : ਵੱਡੀ ਖ਼ਬਰ ; ਭਾਰੀ ਬਾਰਿਸ਼ ਮਗਰੋਂ ਪ੍ਰਸ਼ਾਸਨ ਨੇ ਸਕੂਲ-ਕਾਲਜ ਬੰਦ ਕਰਨ ਦੇ ਦਿੱਤੇ ਹੁਕਮ
ਸ਼੍ਰੀ ਮਸਕ ਨੇ ਰਿਪਬਲਿਕਨ ਵਿਰੋਧੀ ਬਿਆਨਬਾਜ਼ੀ ਨੂੰ ਵਧਾ ਦਿੱਤਾ ਹੈ, ਬਿੱਲ ਦੇ 'ਪਾਗਲਪਣ ਖਰਚ' ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਇਹ ਰਿਪਬਲਿਕਨ ਪਾਰਟੀ ਨੂੰ ਡੈਮੋਕ੍ਰੇਟ ਤੋਂ ਵੱਖ ਨਹੀਂ ਦਿਖਾਉਂਦਾ ਹੈ। ਸ਼੍ਰੀ ਮਸਕ ਨੇ ਐਕਸ 'ਤੇ ਪੋਸਟ ਕੀਤਾ,''ਜੋ ਕੋਈ ਵੀ ਖਰਚ ਘੱਟ ਕਰਨ ਦੇ ਵਾਅਦੇ 'ਤੇ ਮੁਹਿੰਮ ਚਲਾਉਂਦਾ ਹੈ ਪਰ ਇਤਿਹਾਸ 'ਚ ਸਭ ਤੋਂ ਵੱਡੀ ਕਰਜ਼ ਹੱਦ ਵਾਧੇ 'ਤੇ ਵੋਟ ਕਰਨਾ ਜਾਰੀ ਰੱਖਦਾ ਹੈ, ਉਸ ਦਾ ਚਿਹਰਾ ਅਗਲੇ ਸਾਲ ਪਹਿਲੀ ਚੋਣ 'ਚ ਇਸ ਪੋਸਟਰ 'ਤੇ ਦਿਖਾਈ ਦੇਵੇਗਾ ਅਤੇ ਅੱਗੇ ਚਿਤਾਵਨੀ ਦਿੱਤੀ ਕਿ ਇਹ ਪਾਗਲਪਣ ਵਾਲਾ ਖਰਚ ਬਿੱਲ ਪਾਸ ਹੋ ਜਾਂਦਾ ਹੈ ਤਾਂ ਅਗਲੇ ਦਿਨ ਅਮਰੀਕਾ ਪਾਰਟੀ ਦਾ ਗਠਨ ਕੀਤਾ ਜਾਵੇਗਾ। ਸਾਡੇ ਦੇਸ਼ ਨੂੰ ਡੈਮੋਕ੍ਰੇਟ-ਰਿਪਬਲਿਕਨ ਯੂਨੀਪਾਰਟੀ ਦੇ ਵਿਕਲਪ ਦੀ ਲੋੜ ਹੈ ਤਾਂ ਕਿ ਲੋਕਾਂ ਕੋਲ ਅਸਲ 'ਚ ਇਕ ਆਵਾਜ਼ ਹੋਵੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ ਅਤੇ UK 'ਚ ਵੱਡੀ ਗਿਣਤੀ 'ਚ ਕਾਮਿਆਂ ਦੀ ਲੋੜ, ਛੇਤੀ ਕਰੋ ਅਪਲਾਈ
NEXT STORY