ਜਲੰਧਰ (ਸੋਨੂੰ)- ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਅੱਜ ਬਲੈਕ ਆਊਟ ਵਰਗਾ ਮਾਹੌਲ ਵੇਖਿਆ ਗਿਆ। ਸਵੇਰੇ ਲਗਭਗ 6 ਵਜੇ ਨੇੜੇ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾਣ ਵਾਲੀ ਜਨਸ਼ਤਾਬਦੀ ਐਕਸਪ੍ਰੈਸ ਦੌਰਾਨ ਸਿਟੀ ਰੇਲਵੇ ਸਟੇਸ਼ਨ 'ਤੇ ਪੂਰੀ ਤਰ੍ਹਾਂ ਹਨ੍ਹੇਰਾ ਛਾਇਆ ਹੋਇਆ ਸੀ। ਮੀਂਹ ਦੇ ਸਮੇਂ ਦੌਰਾਨ ਯਾਤਰੀਆਂ ਨੂੰ ਹਨ੍ਹੇਰੇ ਵਿੱਚ ਬਹੁਤ ਮੁਸ਼ਕਿਲ ਨਾਲ ਟਰੇਨ ਵਿਚ ਜਾਣਾ ਪਿਆ। ਇਸ ਸਾਰੀ ਘਟਨਾ ਦੌਰਾਨ ਜਨਤਾ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਥੇ ਹੀ ਇਸ ਘਟਨਾ ਨੇ ਰੇਲਵੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ, ਜੋ ਜਨਤਾ ਨੂੰ ਹਮੇਸ਼ਾ ਸਹੂਲਤਾਂ ਦੇਣ ਦਾ ਦਾਅਵਾ ਕਰਦੀ ਹੈ। ਅਜਿਹੀ ਸਥਿਤੀ ਵਿਚ ਪੁਣੇ ਸਿਟੀ ਸਟੇਸ਼ਨ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ।
ਇਹ ਵੀ ਪੜ੍ਹੋ : ਹੱਸਦਾ-ਖੇਡਦਾ ਉਜੜਿਆ ਪਰਿਵਾਰ, ਬਲਾਚੌਰ ਵਿਖੇ ਮਾਪਿਆਂ ਦੇ 4 ਸਾਲਾ ਇਕਲੌਤੇ ਪੁੱਤ ਦੀ ਛੱਤ ਤੋਂ ਡਿੱਗਣ ਕਾਰਨ ਮੌਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਲੰਧਰ ਦੀ ਧੀ ਨੇ ਵਧਾਇਆ ਮਾਣ, ਇਟਾਲੀਅਨ ਨੇਵੀ 'ਚ ਭਰਤੀ ਹੋਈ ਮਨਰੂਪ ਕੌਰ
NEXT STORY