ਜਲੰਧਰ (ਜ.ਬ.)- ਥਾਣਾ 7 ਦੀ ਪੁਲਸ ਨੇ ਮਿੱਠਾਪੁਰ ਚੌਕ ਨੇੜੇ ਨਾਕਾਬੰਦੀ ਦਰਾਨ ਪੋਲੋ ਗੱਡੀ ’ਚ ਸਵਾਰ ਨੌਜਵਾਨ ਨੂੰ ਦੇਸੀ ਪਿਸਤੌਲ ਨਾਲ ਗ੍ਰਿਫ਼ਤਾਰ ਕੀਤਾ ਹੈ। ਪਿਸਤੌਲ ’ਚ ਇਕ ਗੋਲੀ ਅਤੇ ਨੌਜਵਾਨ ਤੋਂ ਲਾਈਟਰ ਪਿਸਟਲ ਵੀ ਮਿਲਿਆ ਹੈ। ਮੁਲਜ਼ਮ ਵਿਰੁੱਧ ਪੁਲਸ ਨੇ ਕੇਸ ਦਰਜ ਕਰ ਕੇ ਉਸ ਨੂੰ ਰਿਮਾਂਡ ’ਤੇ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿੱਥੋਂ ਦੇਸੀ ਪਿਸਤੌਲ ਖਰੀਦ ਕੇ ਲਿਆਇਆ ਸੀ। ਫੜੇ ਗਏ ਮੁਲਜ਼ਮ ਦੀ ਪਛਾਣ ਦਿਵਿਮ ਬੱਬਰ ਉਰਫ ਗੰਜਾ ਪੁੱਤਰ ਸਤਿੰਦਰ ਕੁਮਾਰਨ ਨਿਵਾਸੀ ਰਾਮਲੀਲਾ ਪਾਰਕ ਸੋਢਲ ਨਗਰ ਦੇ ਰੂਪ ’ਚ ਹੋਈ ਹੈ।
ਏ. ਡੀ. ਸੀ. ਪੀ. ਅਦਿਤਿਆ ਨੇ ਦੱਸਿਆ ਕਿ ਥਾਣਾ 8 ਦੇ ਮੁਖੀ ਪਰਮਿੰਦਰ ਸਿੰਘ ਦੀ ਅਗਵਾਈ ’ਚ ਉਨ੍ਹਾਂ ਦੀ ਟੀਮ ਨੇ ਮਿੱਠਾਪੁਰ ਚੌਂਕ ’ਤੇ ਨਾਕਾਬੰਦੀ ਦੌਰਾਨ ਪੋਲੋ ਗੱਡੀ ਨੂੰ ਰੋਕਿਆ ਸੀ। ਕਾਰ ਚਲਾ ਰਹੇ ਨੌਜਵਾਨ ਕੋਲੋਂ ਕਾਰ ਸਬੰਧੀ ਦਸਤਾਵੇਜ਼ ਮੰਗੇ ਗਏ ਤਾਂ ਉਸ ਨੇ ਦੱਸਿਆ ਕਿ ਗੱਡੀ ਉਸ ਦੇ ਦੋਸਤ ਹਨ। ਪੁਲਸ ਨੇ ਸ਼ੱਕ ਪੈਣ ’ਤੇ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਦੇਸੀ ਪਿਸਤੌਲ, ਲਾਈਟਰ ਪਿਸਟਲ ਤੇ ਦੇਸੀ ਪਿਸਤੌਲ ਨਾਲ ਗੋਲੀ ਬਰਾਮਦ ਹੋਈ।
ਫਿਲਹਾਲ ਜਾਂਚ ’ਚ ਇਹ ਪਤਾ ਹੈ ਕਿ ਉਸ ਨੇ ਦਬਦਬਾ ਬਣਾਉਣ ਲਈ ਦੇਸੀ ਪਿਸਤੌਲ ਤੇ ਲਾਈਟਰ ਪਿਸਟਲ ਰੱਖਿਆ ਹੋਇਆ ਸੀ। ਉਸ ਨੂੰ ਅਦਾਲਤ ’ਚ ਪੇਸ਼ ਕਰਕੇ 6 ਜੂਨ ਤੱਕ ਦਾ ਉਸ ਦਾ ਰਿਮਾਂਡ ਮਿਲਿਆ ਹੈ। ਐੱਸ. ਐੱਚ. ਓ. ਪਰਮਿੰਦਰ ਸਿੰਘ ਨੇ ਕਿਹਾ ਕਿ ਦੋਸ਼ੀ ਫਿਲਹਾਲ ਕੁਝ ਨਹੀਂ ਦੱਸ ਰਿਹਾ ਪਰ ਉਸ ਦੇ ਨਾਲ ਸਖਤੀ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਮਗਰੋਂ ਬੇਸੁੱਧ ਹੋ ਕੇ ਐਕਟਿਵਾ 'ਤੇ ਡਿੱਗਿਆ ਨੌਜਵਾਨ, ਵੀਡੀਓ ਹੋਈ ਵਾਇਰਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਬੁਲੰਦਪੁਰ ਵਿਖੇ ਲਾਪਤਾ ਹੋਇਆ ਬੱਚਾ 4 ਘੰਟਿਆਂ ’ਚ ਬਰਾਮਦ ਕਰਕੇ ਮਾਤਾ-ਪਿਤਾ ਨੂੰ ਸੌਂਪਿਆ
NEXT STORY