ਕਰਤਾਰਪੁਰ (ਸਾਹਨੀ)- ਕਰਤਾਰਪੁਰ-ਜਲੰਧਰ ਸਰਵਿਸ ਲਾਈਨ 'ਤੇ ਸਥਿਤ ਸੈੰਟ ਫਰ੍ਰਾਸਿੰਸ ਸਕੂਲ ਦੇ ਕੋਲ ਸੀਮੇਂਟ ਦੇ ਡੰਮ ਦੇ ਬਾਹਰ ਖੜ੍ਹਾ ਟਿੱਪਰ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਦੇ ਵੱਜਣ ਨਾਲ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ। ਮੌਕੇ 'ਤੇ ਟਿੱਪਰ ਦਾ ਡਾਲਾ ਖੁੱਲ੍ਹਾ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਕਹਿਰ ਦੀ ਗਰਮੀ ਵਿਚਾਲੇ IMD ਨੇ ਕਰ 'ਤੀ ਵੱਡੀ ਭਵਿੱਖਬਾਣੀ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਤਾਜ਼ਾ ਅਪਡੇਟ
ਹਾਦਸੇ ਵਾਲੀ ਥਾਂ 'ਤੇ ਘੁੱਪ ਹਨ੍ਹੇਰਾ ਸੀ ਅਤੇ ਆਸਪਾਸ ਕੋਈ ਲਾਈਟ ਨਹੀਂ ਸੀ ਜੱਗ ਰਹੀ। ਮ੍ਰਿਤਕ ਪਾਵਰਕਾਮ ਕਰਤਾਰਪੁਰ ਵਿੱਚ ਬਤੌਰ ਸੀ. ਐੱਚ. ਵੀ. ਕੰਮ ਕਰਦਾ ਸੀ ਅਤੇ ਜੀ. ਟੀ. ਰੋਡ ਚੀਮਾ ਰੋਡ 'ਤੇ ਬਿਜਲੀ ਦੀ ਲਾਈਟ ਠੀਕ ਕਰਕੇ ਘਰ ਪਰਤ ਰਿਹਾ ਸੀ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮੁਕਤਸਰ ਵਜੋਂ ਹੋਈ ਹੈ ਸੀ, ਜੋਕਿ ਨੌਕਰੀ ਕਰਕੇ ਪਿੰਡ ਨੁੱਸੀ ਵਿੱਚ ਕਿਰਾਏ ਦੇ ਮਕਾਨ ਵਿੱਚ ਪਰਿਵਾਰ ਸਮੇਤ ਰਹਿੰਦਾ ਸੀ। ਇਸ ਸੰਬਧੀ ਮ੍ਰਿਤਕ ਦੇ ਪਿਤਾ ਗੁਰਚਰਨ ਸਿੰਘ ਦੇ ਬਿਆਨਾ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ: ਵਾਹਨ ਮਾਲਕਾਂ ਲਈ ਨਵੇਂ ਹੁਕਮ ਜਾਰੀ! ਮਿਲਿਆ 3 ਦਿਨਾਂ ਦਾ ਅਲਟੀਮੇਟਮ, ਜਲਦੀ ਕਰ ਲਓ ਇਹ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੁਲਸ ਨੇ ਪਬਲਿਕ ਦੇ ਗੁੰਮ ਹੋਏ ਲੱਖਾਂ ਰੁਪਏ ਦੇ 138 ਮੋਬਾਇਲ ਫੋਨ ਬਰਾਮਦ ਕਰਕੇ ਅਸਲ ਮਾਲਕਾਂ ਨੂੰ ਸੌਂਪੇ
NEXT STORY