ਮੇਹਟੀਆਣਾ (ਸੰਜੀਵ)- ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਹੇੜੀਆਂ ਤੋਂ ਰਾਜਪੁਰ ਭਾਈਆਂ ਜਾਣ ਵਾਲੀ ਸੜਕ ’ਤੇ ਬੀਤੀ ਰਾਤ ਇਕ 28 ਸਾਲਾ ਨੌਜਵਾਨ ਦੀ ਸਿਰ ਵਿਚ ਡੂੰਘੀ ਸੱਟ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਰਵਿੰਦਰ ਸਿੰਘ ਪੁੱਤਰ ਗੁਰਦਾਵਰ ਸਿੰਘ ਵਾਸੀ ਪਿੰਡ ਪੰਡੋਰੀ ਕਦ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੀਤੀ ਸ਼ਾਮ ਨੂੰ ਪਿੰਡ ਰਾਜਪੁਰ ਭਾਈਆਂ ਵੱਲ ਗਿਆ ਸੀ। ਰਾਤ ਕਰੀਬ 8 ਵਜੇ ਕਿਸੇ ਨੇ ਉਸ ਦੇ ਘਰ ਫੋਨ ਕਰਕੇ ਇਤਲਾਹ ਦਿੱਤੀ ਕਿ ਹਰਵਿੰਦਰ ਸਿੰਘ ਜ਼ਖ਼ਮੀ ਹਾਲਤ ਵਿਚ ਹੇੜੀਆਂ ਤੋਂ ਰਾਜਪੁਰ ਭਾਈਆਂ ਨੂੰ ਜਾਣ ਵਾਲੀ ਸੜਕ ਦੇ ਕਿਨਾਰੇ ਪਿਆ ਹੈ, ਜਿਸ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਗਿਆ। ਇਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ:ਸੁਖਪਾਲ ਖਹਿਰਾ ਦੇ ਨਿਸ਼ਾਨੇ 'ਤੇ 'ਆਪ', ਪੰਚਾਇਤ ਮੰਤਰੀ ਧਾਲੀਵਾਲ 'ਤੇ ਲਾਇਆ ਵੱਡਾ ਇਲਜ਼ਾਮ
ਮ੍ਰਿਤਕ ਦੇ ਪਿਤਾ ਮੁਤਾਬਕ ਕੋਈ ਅਣਪਛਾਤਾ ਵਾਹਨ ਉਸ ਨੂੰ ਫੇਟ ਮਾਰ ਕੇ ਫਰਾਰ ਹੋ ਗਿਆ ਹੋਵੇਗਾ, ਜਿਸ ਕਾਰਨ ਉਸ ਦੇ ਸੱਟ ਵੱਜੀ ਹੋਵੇਗੀ। ਥਾਣਾ ਮੇਹਟੀਆਣਾ ਦੀ ਪੁਲਸ ਨੇ ਮ੍ਰਿਤਕ ਦੇ ਪਿਤਾ ਗੁਰਦਾਵਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਰੂਪਨਗਰ ਦੀ ਜੇਲ੍ਹ 'ਚ ਬੰਦ ਹਵਾਲਾਤੀ ਦੀ ਸ਼ੱਕੀ ਹਾਲਾਤ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਿਜਲੀ ਸੰਕਟ: 14 ਘੰਟੇ ਦੇ ਕੱਟਾਂ ਖ਼ਿਲਾਫ਼ ਸ਼ਕਤੀ ਸਦਨ ਦਾ ਘਿਰਾਓ ਕਰ ਸਰਕਾਰ ਵਿਰੋਧੀ ਕੀਤਾ ਪ੍ਰਦਰਸ਼ਨ
NEXT STORY