ਜਲੰਧਰ (ਸ਼ੋਰੀ)–ਬੀਤੀ ਰਾਤ ਪੱਕਾ ਬਾਗ ’ਚ 8 ਸਾਲਾ ਬੱਚੇ ਅਬੂ ਪੁੱਤਰ ਸਫਰਾਜ ਅਹਿਮਦ ਦੇ ਅਗਵਾ ਕਰਨ ਦਾ ਮਾਮਲਾ ਪੁਲਸ ਨੇ ਟ੍ਰੇਸ ਕਰ ਲਿਆ ਹੈ। 24 ਘੰਟਿਆਂ ਦੇ ਅੰਦਰ ਹੀ ਪੁਲਸ ਨੇ ਇਹ ਕੇਸ ਹੱਲ ਕਰ ਦਿੱਤਾ। ਹਾਲਾਂਕਿ ਅਬੂ ਬਨਾਰਸ ਜੀ.ਆਰ.ਪੀ. ਪੁਲਸ ਦੇ ਹਵਾਲੇ ਹੈ। ਜਾਣਕਾਰੀ ਦੇ ਮੁਤਾਬਕ ਅਬੂ ਨੂੰ ਇਲਾਕੇ ਦਾ ਰਹਿਣ ਵਾਲਾ ਇਰਫਾਨ ਬਹਿਲਾ-ਫੁਸਲਾ ਕੇ ਲੈ ਗਿਆ ਸੀ। ਪੁਲਸ ਨੇ ਇਰਫਾਨ ਦੀ ਮੋਬਾਇਲ ਲੋਕੇਸ਼ਨ ਲਗਾਤਾਰ ਟ੍ਰੇਸ ਕੀਤੀ ਅਤੇ ਪਤਾ ਲੱਗਾ ਕਿ ਇਰਫਾਨ ਜਲੰਧਰ ਕੈਂਟ ਸਟੇਸ਼ਨ ਤੋਂ ਟ੍ਰੇਨ ’ਚ ਸਵਾਰ ਹੋ ਗਿਆ ਅਤੇ ਉਸ ਦੇ ਨਾਲ ਬੱਚਾ ਅਬੂ ਵੀ ਸੀ। ਪੁਲਸ ਨੇ ਤੁਰੰਤ ਬਨਾਰਸ ਰੇਲਵੇ ਸਟੇਸ਼ਨ ਦੇ ਜੀ.ਆਰ.ਪੀ. ਪੁਲਸ ਦੇ ਨਾਲ ਫੋਨ ’ਤੇ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਗੱਡੀ ਤੋਂ ਉਹ ਬਨਾਰਸ ਰੇਲਵੇ ਸਟੇਸ਼ਨ ਵਲ ਆ ਰਿਹਾ ਹੈ।
ਬਨਾਰਸ ਪੁਲਸ ਨੇ ਸਟੇਸ਼ਨ ’ਤੇ ਹੀ ਇਰਫਾਨ ਨੂੰ ਕਾਬੂ ਕੀਤਾ ਅਤੇ ਅਬੂ ਨੂੰ ਆਪਣੀ ਕਸਟਡੀ ’ਚ ਲੈ ਲਿਆ। ਥਾਣਾ 4 ਦੇ ਐੱਸ. ਐੱਚ.ਓ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਏ.ਐੱਸ.ਆਈ. ਰਣਜੀਤ ਸਿੰਘ ਪੁਲਸ ਪਾਰਟੀ ਦੇ ਨਾਲ ਬਨਾਰਸ ਲਈ ਰਵਾਨਾ ਹੋ ਗਿਆ ਹੈ। ਹਾਲਾਂਕਿ ਪੁਲਸ ਨੇ ਦੋਸ਼ੀ ਇਰਫਾਨ ਦੇ ਵਿਰੁੱਧ ਪਹਿਲਾਂ ਤੋਂ ਹੀ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
‘ਮਨੁੱਖਤਾ ਦੀ ਸੁਰੱਖਿਆ ਲਈ ਚੁਗਿਰਦੇ ਦੀ ਰਾਖੀ ਜ਼ਰੂਰੀ , ਆਓ ਰਲ-ਮਿਲ ਕੇ ਧਰਤੀ ਨੂੰ ਬਚਾਈਏ’
NEXT STORY