ਰੂਪਨਗਰ (ਵਿਜੇ ਸ਼ਰਮਾ)-ਸਥਾਨਕ ਫੂਲ ਚੱਕਰ ਮਹੱਲਾ ਦਾ ਇੱਕ 28 ਸਾਲਾ ਨੌਜਵਾਨ ਜੋ ਕਿ 7 ਅਪ੍ਰੈਲ ਨੂੰ ਆਪਣੇ ਘਰੋਂ ਡਿਊਟੀ ਲਈ ਗਿਆ ਪਰੰਤੂ ਅੱਜ ਤੱਕ ਉਸਦਾ ਕੋਈ ਪਤਾ ਨਹੀ ਚੱਲਿਆ ਜਿਸ ਕਾਰਨ ਪਰਿਵਾਰ ਭਾਰੀ ਚਿੰਤਾ ਦੇ ਮਹੌਲ ’ਚ ਹਨ। ਇਸ ਦੇ ਸਬੰਧ ’ਚ ਬਿਹਾਰੀ ਲਾਲ ਮਹੱਲਾ ਫੂਲ ਚੱਕਰ ਬਜਾਰ ਮਕਾਨ ਨੰ. 2592 ਰੂਪਨਗਰ ਨੇ ਦੱਸਿਆ ਕਿ ਉਸਦਾ ਬੇਟਾ ਪ੍ਰਦੀਪ ਕੁਮਾਰ ਜਿਸ ਦੀ ਉਮਰ 28 ਸਾਲ ਹੈ 7 ਅਪ੍ਰੈਲ ਨੂੰ ਸਵੇਰੇ 8 ਵਜੇ ਸੇਂਟਰੇਂਟ ਫਰਮਾਸਿਉਟੀਕਲ ਲਿਮ. ਟੌਂਸਾ (ਨਵਾਂਸ਼ਹਿਰ) ਲਈ ਡਿਊਟੀ ਲਈ ਗਿਆ ਪਰ ਉਸ ਦਾ ਅੱਜ ਤੱਕ ਕੋਈ ਸੁਰਾਗ ਨਹੀ ਪਤਾ ਲੱਗਾ ਜਿਸਦੇ ਕਾਰਨ ਉਨਾਂ ਦਾ ਪਰਿਵਾਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੈ।
ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ
ਉਨਾਂ ਦੱਸਿਆ ਕਿ ਅਸੀਂ ਜਦੋਂ ਸੇਂਟਰੇਂਟ ਫਰਮਾਸਿਟੀਕਲ ਟੌਂਸਾ ’ਚ ਪ੍ਰਦੀਪ ਕੁਮਾਰ ਦੇ ਬਾਰੇ ਪਤਾ ਕੀਤਾ ਤਾਂ ਉਨਾਂ ਦੱਸਿਆ ਕਿ ਪ੍ਰਦੀਪ ਡਿਊਟੀ ਤੇ ਨਹੀ ਪੁੱਜਾ। ਬਿਹਾਰੀ ਲਾਲ ਨੇ ਦੱਸਿਆ ਕਿ ਇਸਦੇ ਸਬੰਧ ’ਚ ਸਿਟੀ ਥਾਣਾ ਰੂਪਨਗਰ ’ਚ ਸੂਚਨਾ ਦੇ ਦਿੱਤੀ ਗਈ ਹੈ। ਉਨਾਂ ਪੁਲਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਉਸਦੇ ਪੁੱਤਰ ਦਾ ਜਲਦ ਤੋਂ ਜਲਦ ਪਤਾ ਲਗਾਇਆ ਜਾਵੇ।
ਇਹ ਵੀ ਪੜ੍ਹੋ : ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼
ਰੋਪੜ ਵਿਚ ਵਾਪਰਿਆ ਭਿਆਨਕ ਸੜਕ ਹਾਦਸਾ, ਤਿੰਨ ਲੋਕਾਂ ਦੀ ਮੌਤ (ਵੀਡੀਓ)
NEXT STORY