ਹੁਸ਼ਿਆਰਪੁਰ (ਰਾਕੇਸ਼)-ਸਥਾਨਕ ਬੱਸ ਸਟੈਂਡ ਤੋਂ ਚੋਰੀ ਹੋਈ ਬੱਸ ਨੂੰ ਪੁਲਸ ਨੇ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮਾਡਲ ਟਾਊਨ ਥਾਣੇ ਵਿੱਚ 23 ਦਸੰਬਰ ਨੂੰ ਦਰਜ ਹੋਏ ਮਾਮਲੇ ਦਾ ਨੋਟਿਸ ਲੈਂਦਿਆਂ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਡੀ. ਐੱਸ. ਪੀ. ਸਿਟੀ ਪਲਵਿੰਦਰ ਸਿੰਘ ਅਤੇ ਮੁੱਖ ਥਾਣਾ ਅਫ਼ਸਰ ਮਾਡਲ ਟਾਊਨ ਇੰਸਪੈਕਟਰ ਕਰਨੈਲ ਸਿੰਘ 'ਤੇ ਆਧਾਰਿਤ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ।
ਇਸ ਟੀਮ ਨੇ ਬਹੁਤ ਹੀ ਵਿਗਿਆਨਕ ਅਤੇ ਤਕਨੀਕੀ ਢੰਗ ਨਾਲ ਜਾਂਚ ਕਰਦੇ ਹੋਏ ਪਿੰਡ ਜੰਡਿਆਲਾ ਮੰਜਕੀ, ਜ਼ਿਲ੍ਹਾ ਜਲੰਧਰ ਵਿਖੇ ਇਕ ਸੁੰਨਸਾਨ ਜਗ੍ਹਾ 'ਤੇ ਇਕ ਝੌਂਪੜੀ ਦੇ ਵਿਹੜੇ ਵਿੱਚ ਲੁਕਾ ਕੇ ਰੱਖੀ ਬੱਸ ਬਰਾਮਦ ਕੀਤੀ। ਡੀ. ਐੱਸ. ਪੀ. ਸਿਟੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਜਲਦੀ ਹੀ ਇਸ ਮਾਮਲੇ 'ਚ ਸ਼ਾਮਲ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਕਰੀਬ 12 ਵਜੇ ਹੁਸ਼ਿਆਰਪੁਰ ਦੇ ਬੱਸ ਅੱਡੇ ਤੋਂ ਕਰਤਾਰ ਪ੍ਰਾਈਵੇਟ ਬੱਸ ਸਰਵਿੱਸ ਕੰਪਨੀ ਦੀ ਇਕ ਬੱਸ ਨੂੰ ਚੋਰਾਂ ਵੱਲੋ ਨਿਸ਼ਾਨਾ ਬਣਾਇਆ ਗਿਆ ਸੀ। ਡਰਾਈਵਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਉਹ ਸ਼ਾਮ ਨੂੰ ਰੋਜ਼ਾਨਾ ਦੀ ਤਰ੍ਹਾਂ ਬੱਸ ਸਟੈਂਡ 'ਤੇ ਬੱਸ ਲਗਾ ਕੇ ਚਲੇ ਗਏ ਅਤੇ ਜਦੋ ਸਵੇਰੇ ਆਪਣੀ ਬੱਸ ਲੈਣ ਲਈ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਨੂੰ ਬੱਸ ਸਟੈਂਡ 'ਤੇ ਬੱਸ ਖੜ੍ਹੀ ਵਿਖਾਈ ਨਹੀਂ ਮਿਲਦੀ। ਜਿਸ ਤੋਂ ਬਾਅਦ ਡਰਾਈਵਰ ਅਤੇ ਕਡੰਕਟਰ ਇੱਧਰ-ਉੱਧਰ ਬੱਸ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਹਨ ਪਰ ਬੱਸ ਨਹੀਂ ਮਿਲਦੀ, ਜਿਸ ਤੋਂ ਬਾਅਦ ਉਹ ਪੁਲਸ ਪ੍ਰਸ਼ਾਸਨ ਤੋਂ ਸਿਕਾਇਤ ਦਰਜ ਕਰਵਾਉਂਦੇ ਹਨ।
ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ 'ਚ ਵੱਡੀ ਵਾਰਦਾਤ, 4500 ਰੁਪਏ ਪਿੱਛੇ ਕੀਤਾ ਵਿਅਕਤੀ ਦਾ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੋਰਾਂ ਦੇ ਬੁਲੰਦ ਹੌਂਸਲੇ, ਮੰਡੀ ਫੈਂਟਨਗੰਜ 'ਚ ਚੋਰਾਂ ਨੇ ਦੁਕਾਨ ਨੂੰ ਬਣਾਇਆ ਨਿਸ਼ਾਨਾ
NEXT STORY