ਜਲੰਧਰ (ਮਾਹੀ)- ਡੈਮਫੁਲ ਹੋਣ ਤੋਂ ਬਾਅਦ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਜਿੱਥੇ ਪੰਜਾਬ ਦੇ ਪਿੰਡਾਂ ਚੋਂ ਨਿਕਲਦੀਆਂ ਨਹਿਰਾਂ ਪਾਣੀ ਛੱਡਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉੱਥੇ ਹੀ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਜਿਹੜੇ-ਜਿਹੜੇ ਪਿੰਡਾਂ ਵਿੱਚੋਂ ਬਿਸਤ ਦੋਆਬ ਨਹਿਰ ਨਿਕਲ ਰਹੀ ਹੈ। ਉਸ ਦੇ ਕਿਨਾਰੇ ਟੁੱਟਣ ਦਾ ਡਰ ਨਹਿਰ ਵਿਭਾਗ ਨੂੰ ਸਤਾਉਣ ਲੱਗ ਗਿਆ ਹੈ। ਕਿਉਂਕਿ ਕਾਫ਼ੀ ਤੇਜੀ ਨਾਲ ਪਾਣੀ ਨਹਿਰਾਂ ਵਿੱਚ ਛੱਡਿਆ ਗਿਆ ਹੈ।
ਨਹਿਰਾਂ ਓਵਰਫਲੋ ਹੋਣਗੀਆਂ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਤਬਾਹੀ ਵੀ ਜ਼ਰੂਰ ਮਚਾਉਣਗੀਆਂ ਕਿਉਂਕਿ ਕਈ ਅਜਿਹੇ ਪਿੰਡ ਨੇ, ਜਿਨ੍ਹਾਂ ਦੀਆਂ ਨਹਿਰਾਂ ਪੱਕਿਆਂ ਨਹੀਂ ਹਨ ਅਤੇ ਉਨ੍ਹਾਂ ਪਿੰਡਾਂ ਦੀਆਂ ਫ਼ਸਲਾਂ ਵੀ ਡੁੱਬ ਸਕਦੀਆਂ ਹਨ। ਇਸ ਦੇ ਨਾਲ ਹੀ ਕਾਲੀਆਂ ਕਾਲੋਨੀ ਅਤੇ ਭਗਤ ਸਿੰਘ ਕਾਲੋਨੀ ਕੋਲੋਂ ਨਿਕਲਦੀ ਨਹਿਰ ਦੇ ਕਿਨਾਰੇ ਕਈ ਜਗ੍ਹਾ ਤੋਂ ਟੁੱਟ ਸਕਦੇ ਹਨ, ਜਿਸ ਨੂੰ ਲੈ ਕੇ ਨਹਿਰੀ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਹੋਏ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰੈੱਡ ਅਤੇ ਓਰੇਂਜ ਅਲਰਟ ਜਾਰੀ
ਜਿਸ ਜਗ੍ਹਾ ਤੋਂ ਨਹਿਰ ਟੁਟ ਸਕਦੀ ਹੈ, ਉਥੇ ਬੋਰੀਆਂ ਭਰਵਾ ਕੇ ਰਖਵਾਈਆਂ ਜਾ ਰਹੀਆਂ ਹਨ। ਆਲੇ-ਦੁਆਲੇ ਦੇ ਪਿੰਡਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਦੇ ਘਰਾਂ ਨੂੰ ਵੀ ਖਾਲੀ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਪ੍ਰਸ਼ਾਸਨ ਦੇ ਨਾਲ-ਨਾਲ ਤਿੰਨ ਵਾਰਡਾਂ ਦੇ ਕੌਸਲਰ ਸਹਿਵਾਨ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਪ੍ਰਾਈਵੇਟ ਲਿ ਆ ਕੇ ਮਿੱਟੀ ਦੀਆ ਬੋਰੀਆਂ ਭਰ ਕੇ ਬੰਨ੍ਹ ਬਣਾਇਆ ਜਾ ਰਹੇ ਹਨ। ਤਾਂ ਜੋ ਨਹਿਰ ਵਿਚ ਆਉਣ ਵਾਲੇ ਜ਼ਿਆਦਾ ਪਾਣੀ ਤੋਂ ਬਚਿਆ ਜਾ ਸਕੇ। ਪ੍ਰਸ਼ਾਸਨ ਵੱਲੋਂ ਇਸ ਜਗ੍ਹਾ 'ਤੇ ਬੰਨ੍ਹ ਬਣਾਉਣ ਲਈ ਵਧੇਰੇ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦੇ ਹਾਲਾਤ, ਫਿਲੌਰ ਦੀ ਪੁਲਸ ਅਕੈਡਮੀ 'ਚ ਵੜਿਆ ਪਾਣੀ, ਡੁੱਬੀਆਂ ਗੱਡੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਵੱਡੀ ਖ਼ਬਰ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਰੈੱਡ ਅਤੇ ਓਰੇਂਜ ਅਲਰਟ ਜਾਰੀ
NEXT STORY