ਹੁਸ਼ਿਆਰਪੁਰ (ਰਾਕੇਸ਼)- ਹੁਸ਼ਿਆਰਪੁਰ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਰਕਾਰੀ ਕਾਲਜ ਚੌਂਕ 'ਤੇ ਬੀਤੀ ਦੇਰ ਸ਼ਾਮ ਸ਼ੋਅਰੂਮ ਵਿਚ ਦਾਖ਼ਲ ਹੋ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹੁਣ ਪੁਲਸ ਨੂੰ ਕੇਸ ਵਿਚ ਸੀ. ਸੀ. ਟੀ. ਵੀ. ਫੁਟੇਜ਼ ਮਿਲੀਆਂ ਹਨ। ਇਸ ਵਿਚ ਦਿੱਸ ਰਿਹਾ ਹੈ ਕਿ ਦੋਸ਼ੀ ਨੇ ਸਿਰਫ਼ 22 ਸੈਕਿੰਡ ਵਿਚ 18 ਵਾਰ ਕਰਕੇ ਰਾਹੁਲ ਉਰਫ਼ ਬਾਬਾ ਦਾ ਕਤਲ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਮਾਡਲ ਟਾਊਨ ਦੀ ਫੁਲਸ ਨੇ 5 ਲੋਕ ਹੈਰੀ ਵਾਸੀ ਬਲਬੀਰ ਕਾਲੋਨੀ, ਲਵਿਸ਼ ਵਾਸੀ ਘੰਟਾ ਘਰ, ਐਲਿਸ਼ ਵਾਸੀ ਕੱਚੇ ਕੁਆਰਟਰ, ਹਨੀ ਉਰਫ਼ ਬਿੱਲਾ ਵਾਸੀ ਘੰਟਾ ਘਰ ਅਤੇ ਗੁੱਲੀ ਵਾਸੀ ਮੁਹੱਲਾ ਕਮਾਲਪੁਰ 'ਤੇ ਧਾਰਾ 302, 452, 148, 149 ਆਈ.ਪੀ.ਸੀ. ਦੇ ਤਹਿਤ ਕੇਸ ਦਰਜ ਕੀਤਾ ਹੈ। ਕੰਮ ਤੋਂ ਘਰ ਪਰਤ ਰਹੇ ਇਕ ਨੌਜਵਾਨ ਰਾਹੁਲ ’ਤੇ ਕੁਝ ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਬਬਲੀ ਵਾਸੀ ਬਲਬੀਰ ਕਾਲੋਨੀ ਥਾਣਾ ਮਾਡਲ ਟਾਊਨ ਨੇ ਪਲੁਸ ਨੂੰ ਲਿਖਾਈ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਇਕਲੌਤਾ ਬੇਟਾ ਰਾਹੁਲ ਉਰਫ਼ ਬਾਬਾ (27) ਰੇਲਵੇ ਸਟੇਸ਼ਨ ’ਤੇ ਕੰਮ ਕਰਦਾ ਸੀ। ਐਤਵਾਰ ਦੀ ਰਾਤ ਲਗਭਗ 8 ਵਜੇ ਉਹ ਆਪਣੇ ਬੇਟੇ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਉਸ ਦੀ ਦੋਸਤ ਕਿਰਨ ਨੂੰ ਕੱਪੜੇ ਦੇ ਸ਼ੋਅਰੂਮ ਨੇੜੇ ਸਰਕਾਰੀ ਕਾਲਜ ਤੋਂ ਲੈਣ ਆਏ ਸਨ। ਉਹ ਸਰਕਾਰੀ ਕਾਲਜ ਚੌਕ ’ਤੇ ਉੱਤਰ ਗਈ। ਉਸ ਨੂੰ ਕੱਪੜੇ ਦੇ ਸ਼ੋਅਰੂਮ ਦੇ ਬਾਹਰ ਇਕ ਲੜਕਾ ਖੜ੍ਹਾ ਵਿਖਾਈ ਦੇ ਰਿਹਾ ਸੀ। ਉਸ ਨੇ ਵੇਖਿਆ ਕਿ ਸਰਕਾਰੀ ਕਾਲਜ ਵੱਲੋਂ ਕੁਝ ਲੋਕਾਂ ਨੇ ਉਸ ਦੇ ਬੇਟੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਬੇਟਾ ਜਾਨ ਬਚਾਉਣ ਲਈ ਇਕ ਸ਼ੋਅਰੂਮ ’ਚ ਵੜ ਗਿਆ। ਇਥੇ 5 ਦੇ ਲਗਭਗ ਹਮਲਾਵਰ ਵੀ ਹਥਿਆਰਾਂ ਸਮੇਤ ਉਸ ਦੇ ਪਿੱਛੇ ਵੜ ਗਏ ਅਤੇ ਉਸ ’ਤੇ ਹਮਲਾ ਕਰਦੇ ਰਹੇ। ਉਸ ਨੂੰ ਮ੍ਰਿਤਕ ਸਮਝ ਕੇ ਮੌਕੇ ’ਤੇ ਫਰਾਰ ਹੋ ਗਏ। ਮੌਕੇ ’ਤੇ ਮਨਦੀਪ ਕੁਮਾਰ, ਮਨੀਸ਼ ਪੁਰੀ ਅਤੇ ਕਿਰਨ ਸ਼ੋਅਰੂਮ ਦੇ ਅੰਦਰ ਹਾਜ਼ਰ ਸੀ, ਜਿਨ੍ਹਾਂ ਨੇ ਡਰ ਦੇ ਕਾਰਨ ਸ਼ੋਅਰੂਮ ਦੇ ਅੰਦਰ ਇਕ ਸਾਈਡ ਖੜ੍ਹੇ ਹੋ ਕੇ ਸਾਰੀ ਘਟਨਾ ਨੂੰ ਵੇਖਿਆ।
ਇਹ ਵੀ ਪੜ੍ਹੋ- ਇਸ ਵਾਰ ਮਾਝੇ ’ਚ ਨਵਾਂ ਇਤਿਹਾਸ ਲਿਖੇਗੀ ਆਮ ਆਦਮੀ ਪਾਰਟੀ: ਭਗਵੰਤ ਮਾਨ
ਬਾਅਦ ’ਚ ਸਾਰਿਆਂ ਨੇ ਉਸ ਦੇ ਲੜਕੇ ਰਾਹੁਲ ਗਿੱਲ ਨੂੰ ਸਵਾਰੀ ਦਾ ਪ੍ਰਬੰਧ ਕਰਕੇ ਮਾਰਡਨ ਹਸਪਤਾਲ ਹੁਸ਼ਿਆਰਪੁਰ ਦਾਖ਼ਲ ਕਰਵਾਇਆ, ਜਿੱਥੇ ਵੱਧ ਸੱਟਾਂ ਲੱਗਣ ਕਾਰਨ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ। ਡੀ. ਐੱਮ. ਸੀ. ਲੁਧਿਆਣਾ ਵਾਲਿਆਂ ਨੇ ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਕਾਰਨ ਰੰਜਿਸ਼ ਸੀ ਕਿ ਉਸ ਦਾ ਲੜਕਾ ਵਿਆਹੁਤਾ ਹੈ ਅਤੇ ਉਸ ਦੀ 6 ਸਾਲ ਦੀ ਬੱਚੀ ਵੀ ਹੈ। ਕਿਰਨ ਰਾਹੁਲ ਦੇ ਨਾਲ ਰਿਲੇਸ਼ਨਸ਼ਿਪ ’ਚ ਰਹਿੰਦੀ ਹੈ। ਇਸ ਕਾਰਨ ਕਿਰਨ ਦੇ ਭਰਾ ਹੈਰੀ, ਲਵਿਸ਼, ਹਨੀ, ਐਲਿਸ਼ ਅਤੇ ਗੁੱਲੀ ਨੇ ਉਸ ਦੇ ਲੜਕੇ ’ਤੇ ਹਮਲਾ ਕੀਤਾ। ਪੁਲਸ ਨੇ ਉਕਤ 5 ਦੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਐੱਸ. ਐੱਚ. ਓ. ਰਾਮ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਬਲਬੀਰ ਕਾਲੋਨੀ ਦੇ ਮ੍ਰਿਤਕ ਰਾਹੁਲ ਉਰਫ਼ ਬਾਬਾ (27) ਦੀ ਮ੍ਰਿਤਕ ਦੇਹ ਦਾ 5 ਮੈਂਬਰੀ ਬੋਰਡ ਦੀ ਮੌਜੂਦਗੀ ਵਿਚ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ।
ਏ.ਐੱਸ.ਆਈ. ਤਜਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਰਾਹੁਲ ਉਰਫ਼ ਬਾਬਾ ਮੁੱਖ ਦੋਸ਼ੀ ਹੈਰੀ ਦਾ ਕਰੀਬੀ ਦੋਸਤ ਸੀ। ਦੋਹਾਂ ਦਾ ਇਕ-ਦੂਜੇ ਦੇ ਘਰ ਵਿਚ ਆਉਣਾ-ਜਾਣਾ ਸੀ। ਰਾਹੁਲ ਨੇ ਹੈਰੀ ਦੀ ਭੈਣ ਕਿਰਨ ਦੇ ਨਾਲ ਦੋਸਤੀ ਤੋਂ ਬਾਅਦ ਰਿਲੇਸ਼ਨਸ਼ਿਪ ਕਰ ਲਈ ਸੀ ਅਤੇ ਵੱਖ ਰਹਿਣ ਲੱਗੇ ਸਨ। ਇਸ ਨਾਲ ਦੋਸਤੀ ਵਿਚ ਦਰਾਰ ਆ ਗਈ। ਹੈਰੀ ਰਾਹੁਲ ਤੋਂ ਖ਼ਫ਼ਾ ਸੀ।
ਉਹ ਰਾਹੁਲ ਨੂੰ ਜਾਨ ਤੋਂ ਮਾਰਨ ਦੀ ਤਾਕ ਵਿਚ ਸੀ ਅਤੇ ਸੋਮਵਾਰ ਨੂੰ ਰਾਹੁਲ ਉਨ੍ਹਾਂ ਦੇ ਧੱਕੇ ਚੜ੍ਹ ਗਿਆ। ਹੈਰੀ ਨੇ ਆਪਣੇ ਨਾਲ ਚਾਰ ਸਾਥੀਆਂ ਨੂੰ ਲੈ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸ਼ੋਅਰੂਮ ਵਿਚ ਮੌਜੂਦ ਮਨਦੀਪ ਕੁਮਾਰ ਨੇ ਦੱਸਿਆ ਕਿ ਰਾਹੁਲ ਨੂੰ ਮਾਰਦੇ ਸਮੇਂ ਹੈਰੀ ਕਹਿ ਰਿਹਾ ਸੀ ਕਿ ਰਾਹੁਲ ਨੂੰ ਯਾਰੀ ਵਿਚ ਗੱਦਾਰੀ ਕਰਨ ਦਾ ਸਬਕ ਸਿਖਾਇਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ ’ਚ 80 ਫ਼ੀਸਦੀ ਪੁਲਸ ਫੋਰਸ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਹੋਣਗੀਆਂ ਤਾਇਨਾਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਕਾਲੀ ਦਲ 'ਚੋਂ ਮੁਅੱਤਲ ਹੋਏ ਰਵੀਕਰਨ ਸਿੰਘ ਕਾਹਲੋਂ ਨੇ ਫੜਿਆ ਭਾਜਪਾ ਦਾ ਪੱਲਾ
NEXT STORY