ਜਲੰਧਰ (ਸੋਨੂੰ)— ਜਲੰਧਰ ਦੇ ਗਾਜ਼ੀ ਗੁੱਲਾ ਇਲਾਕੇ 'ਚ ਕਾਲੋਨੀ ਦਾ ਗੇਟ ਤੋੜ ਕੇ ਟਰੈਕ 'ਤੇ ਕਾਰ ਜਾ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਪ੍ਰਵਾਸੀ ਨੌਜਵਾਨ ਇਸ ਕਾਰ ਨੂੰ ਚਲਾ ਰਿਹਾ ਸੀ। ਕਾਰ ਦੀ ਰੇਸ ਜ਼ਿਆਦਾ ਹੋਣ ਕਾਰਨ ਇਹ ਕਾਰ ਚਾਲਕ ਕਾਲੋਨੀ ਦਾ ਗੇਟ ਤੋੜ ਕੇ ਰੇਲਵੇ ਟਰੈਕ 'ਤੇ ਕਾਰ ਲੈ ਕੇ ਪਹੁੰਚ ਗਿਆ।
ਇਹ ਵੀ ਪੜ੍ਹੋ: 'ਬਾਬੇ ਨਾਨਕ' ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ 'ਚ ਲੱਗੀਆਂ ਰੌਣਕਾਂ, ਕੱਢਿਆ ਗਿਆ ਨਗਰ ਕੀਰਤਨ
ਮਿਲੀ ਜਾਣਕਾਰੀ ਮੁਤਾਬਕ ਕਮਲੇਸ਼ ਨਾਂ ਦਾ ਪ੍ਰਵਾਸੀ ਨੌਜਵਾਨ ਦੇਰ ਰਾਤ ਆਪਣੇ ਸਾਥੀ ਦੇ ਨਾਲ ਵ੍ਹਾਈਟ ਰੰਗ ਦੀ ਕਾਰ ਚਲਾ ਰਿਹਾ ਸੀ ਕਿ ਜਲੰਧਰ ਦੇ ਗਾਜ਼ੀ ਗੁੱਲਾ ਦੀ ਕਾਲੋਨੀ ਦਾ ਗੇਟ ਤੋੜਨ ਤੋਂ ਬਾਅਦ ਕਾਰ ਨੂੰ ਸਿੱਧਾ ਰੇਲਵੇ ਟਰੈਕ ਦੇ ਵਿਚੋਂ ਦੀ ਕਾਰ ਨੂੰ ਲੈ ਗਿਆ, ਜਿੱਥੇ ਕਾਰ ਬੰਦ ਹੋ ਗਈ। ਇਸੇ ਕਾਰਨ ਰੇਲਵੇ 'ਚ ਪਾਵਰਕਾਮ ਸੇਵਾ ਬੰਦ ਕਰ ਦਿੱਤੀ ਗਈ ਅਤੇ ਘੰਟਾ ਰੇਲ ਸੇਵਾ ਵੀ ਪ੍ਰਭਾਵਿਤ ਰਹੀ। ਇਕ ਘੰਟੇ ਤੋਂ ਬਾਅਦ ਕਾਰ ਨੂੰ ਰੇਲਵੇ ਟਰੈਕ ਤੋਂ ਹਟਾਇਆ ਗਿਆ, ਜਿਸ ਤੋਂ ਬਾਅਦ ਰੇਲ ਸੇਵਾ ਫਿਰ ਤੋਂ ਚਾਲੂ ਕੀਤੀ ਗਈ।
ਇਹ ਵੀ ਪੜ੍ਹੋ:ਸ਼ੂਟਿੰਗ ਕਰਦੇ ਸਮੇਂ ਪੁਲਸ ਦੀ AK-47 'ਚੋਂ ਨਿਕਲੀ ਗੋਲੀ ਡੇਢ ਕਿੱਲੋਮੀਟਰ ਦੂਰ ਕਿਸਾਨ ਦੀ ਛਾਤੀ ਤੋਂ ਹੋਈ ਆਰ-ਪਾਰ
ਪੁਲਸ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਦੇ ਅਧਿਕਾਰੀਆਂ ਦੇ ਆਦੇਸ਼ਾਂ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਨੀ-ਮਾਲੀ ਕੋਈ ਨੁਕਸਾਨ ਨਹੀਂ ਹੋਇਆ ਹੈ ਪਰ ਰੇਲਵੇ ਦੀ ਪਾਵਰ ਡਿਟੈਕਸ਼ਨ ਹੋਈ ਹੈ ਅਤੇ ਬਾਅਦ 'ਚ ਵੇਖਿਆ ਜਾਵੇਗਾ ਕਿ ਉਨ੍ਹਾਂ ਦਾ ਕਿੰਨਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ: ਰਿਸ਼ਤੇਦਾਰ ਦੇ ਅੰਤਿਮ ਸੰਸਕਾਰ 'ਤੇ ਜਾ ਰਹੇ ਪਰਿਵਾਰ ਨਾਲ ਵਾਪਰੀ ਅਣਹੋਣੀ, 2 ਦੀ ਮੌਤ
ਕਿਸਾਨਾਂ 'ਤੇ ਮਾਮਲਾ ਦਰਜ ਕਰਨ ਨੂੰ ਲੈ ਕੇ ਲੋਹਾ-ਲਾਖਾ ਹੋਏ ਨਵਜੋਤ ਸਿੱਧੂ, ਟਵਿੱਟਰ 'ਤੇ ਚੁੱਕੇ ਸਵਾਲ
NEXT STORY