ਨੈਸ਼ਨਲ ਡੈਸਕ- ਔਰਤ ਵਲੋਂ ਕਾਰ ਸਿੱਧੀ ਰੇਲਵੇ ਟਰੈਕ 'ਤੇ ਚਲਾਉਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦੀ ਇਸ ਹਰਕਤ ਨਾਲ ਭਾਜੜਾਂ ਪੈ ਗਈ। ਇਹ ਘਟਨਾ ਦੇਖਣ ਵਾਲਿਆਂ ਦੇ ਹੋਸ਼ ਉੱਡ ਗਏ। ਲੋਕਾਂ ਨੇ ਤੁਰੰਤ ਹੁਸ਼ਿਆਰੀ ਦਿਖਾਈ ਅਤੇ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਵੱਡਾ ਹਾਦਸਾ ; ਨਦੀ 'ਚ ਜਾ ਡਿੱਗੀ ਸਵਾਰੀਆਂ ਨਾਲ ਭਰੀ ਬੱਸ
ਵਾਇਰ ਵੀਡੀਓ 'ਚ ਇਕ ਔਰਤ ਆਪਣੀ ਗੱਡੀ ਨੂੰ ਰੇਲਵੇ ਟਰੈਕ 'ਤੇ ਤੇਜ਼ੀ ਨਾਲ ਦੌੜਾ ਰਹੀ ਹੈ। ਜਾਣਕਾਰੀ ਅਨੁਸਾਰ ਰੇਲਵੇ ਟਰੈਕ 'ਤੇ ਮੌਜੂਦ ਲੋਕਾਂ ਨੇ ਔਰਤ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਔਰਤ ਨੇ ਕਿਸੇ ਦੀ ਨਹੀਂ ਸੁਣੀ ਅਤੇ ਆਪਣੀ ਇਸ ਹਰਕਤ ਨਾਲ ਰੇਲਵੇ ਕਰਮਚਾਰੀਆਂ ਨੂੰ ਹੈਰਾਨੀ 'ਚ ਪਾ ਦਿੱਤਾ। ਰੇਲਵੇ ਟਰੈਕ 'ਤੇ ਗੱਡੀ ਦੌੜਾਉਣ ਕਾਰਨ ਬੈਂਗਲੁਰੂ-ਹੈਦਰਾਬਾਦ ਟਰੇਨ ਨੂੰ ਵਿਚ ਟਰੈਕ 'ਤੇ ਹੀ ਰੋਕਣਾ ਪਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਖ਼ਰੀ ਸਫ਼ਰ... ! ਹਾਈਵੇਅ 'ਤੋਂ ਪਲਟੀਆਂ ਖਾਂਦੀ ਹੇਠਾਂ ਆ ਡਿੱਗੀ ਸਵਾਰੀਆਂ ਨਾਲ ਭਰੀ ਡਬਲ ਡੈੱਕਰ ਬੱਸ
NEXT STORY