ਕਪੂਰਥਲਾ (ਭੂਸ਼ਣ, ਮਹਾਜਨ, ਮਲਹੋਤਰਾ)-ਵਿਅਕਤੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ’ਚ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਅਤੇ ਸੱਸ ਸਮੇਤ 5 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਫਿਲਹਾਲ ਮਾਮਲੇ ’ਚ ਨਾਮਜ਼ਦ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੁਰਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਧਾਲੀਵਾਲ ਦੋਨਾ, ਥਾਣਾ ਸਦਰ ਕਪੂਰਥਲਾ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਮੇਰੇ ਲੜਕੇ ਅਜੈ ਕੁਮਾਰ ਦਾ ਵਿਆਹ ਲਗਭਗ 12 ਸਾਲ ਪਹਿਲਾਂ ਸੰਦੀਪ ਕੌਰ ਉਰਫ਼ ਮਨਦੀਪ ਕੌਰ ਪੁੱਤਰੀ ਦੇਬਾ ਵਾਸੀ ਭੁਲਾਣਾ ਥਾਣਾ ਸਦਰ ਕਪੂਰਥਲਾ ਨਾਲ ਹੋਈ ਸੀ। ਉਸ ਦੇ ਬੇਟੇ ਦੇ 2 ਬੱਚੇ ਹਨ। ਮੇਰਾ ਬੇਟਾ ਆਪਣੇ ਤੇ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਦੁਬਈ ਚਲਾ ਗਿਆ ਸੀ।
ਇਹ ਵੀ ਪੜ੍ਹੋ: UP ਦੇ ਗੈਂਗਸਟਰ ਨੇ ਜਲੰਧਰ 'ਚ ਲੁੱਟੇ 25 ਲੱਖ ਰੁਪਏ ਦੇ ਗਹਿਣੇ, ਹੋਏ ਵੱਡੇ ਖ਼ੁਲਾਸੇ
ਜਿੱਥੇ ਉਹ ਕਾਫ਼ੀ ਸਮਾਂ ਕੰਮ ਕਰਦਾ ਰਿਹਾ ਅਤੇ ਸਖ਼ਤ ਮਿਹਨਤ ਕਰਨ ਤੋਂ ਬਾਅਦ ਉਸ ਨੇ ਆਪਣੀ ਪਤਨੀ ਸੰਦੀਪ ਕੌਰ ਉਰਫ਼ ਮਨਦੀਪ ਕੌਰ ਨੂੰ ਪੈਸੇ ਭੇਜੇ ਪਰ ਸੰਦੀਪ ਕੌਰ ਉਰਫ਼ ਮਨਦੀਪ ਕੌਰ ਮੇਰੇ ਪੁੱਤਰ ਵੱਲੋਂ ਵਿਦੇਸ਼ ਤੋਂ ਭੇਜੇ ਗਏ ਪੈਸਿਆਂ ਨਾਲ ਐਸ਼ ਕਰਦੀ ਰਹੀ ਤੇ ਉਸਦੇ ਨਾਜਾਇਜ਼ ਸਬੰਧ ਸੁਖਵਿੰਦਰ ਸਿੰਘ ਉਰਫ਼ ਨਿੱਕਾ ਪੁੱਤਰ ਮਲਕੀਅਤ ਸਿੰਘ ਉਰਫ਼ ਬਿੱਟੂ ਵਾਸੀ ਧਾਲੀਵਾਲ ਦੋਨਾ, ਕਪੂਰਥਲਾ ਨਾਲ ਸਨ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਹਾਦਸਾ! ਸਕੂਲ ਬੱਸ ਦੇ ਹੇਠਾਂ ਆਈ ਮਾਸੂਮ, ਤੜਫ਼-ਤੜਫ਼ ਕੇ ਨਿਕਲੀ ਜਾਨ
ਸੁਰਿੰਦਰ ਕੌਰ ਨੇ ਕਿਹਾ ਕਿ ਜਦੋਂ ਮੇਰਾ ਪੁੱਤਰ ਵਾਪਸ ਆਇਆ ਤਾਂ ਉਸਨੇ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸਦੀ ਪਤਨੀ ਜਾਨੀ ਮਾਲੀ ਨੁਕਸਾਨ ਕਰਨ ਦੀਆਂ ਧਮਕੀਆਂ ਦੇ ਕੇ ਆਪਣੇ ਫ੍ਰੈਂਡ ਸੁਖਵਿੰਦਰ ਸਿੰਘ ਉਰਫ਼ ਨਿੱਕਾ ਪੁੱਤਰ ਮਲਕੀਅਤ ਸਿੰਘ ਉਰਫ਼ ਬਿੱਟੂ ਵਾਸੀ ਧਾਲੀਵਾਲ ਦੋਨਾ ਕਪੂਰਥਲਾ ਨਾਲ ਰਹਿਣ ਲੱਗ ਪਈ।
ਉਸ ਦੇ ਬੇਟੇ ਨੇ ਆਪਣੀ ਪਤਨੀ ਮਨਦੀਪ ਕੌਰ ਨੂੰ ਘਰ ਲਿਆਉਣ ਲਈ ਸੁਖਵਿੰਦਰ ਸਿੰਘ ਉਰਫ਼ ਨਿੱਕਾ ਪੁੱਤਰ ਮਲਕੀਅਤ ਸਿੰਘ ਅਤੇ ਉਸ ਦੀ ਮਾਤਾ ਦੀਸ਼ੂ ਵਾਸੀ ਧਾਲੀਵਾਲ ਦੋਨਾ ਕੋਲ ਜਾ ਕੇ ਕਈ ਵਾਰ ਬੇਨਤੀ ਕੀਤੀ ਕਿ ਉਹ ਸੰਦੀਪ ਕੌਰ ਉਰਫ਼ ਮਨਦੀਪ ਕੌਰ ਅਤੇ ਸੁਖਵਿੰਦਰ ਸਿੰਘ ਨੂੰ ਸਮਝਾਉਣ ਤਾਂ ਜੋ ਮੇਰਾ ਘਰ ਬਰਬਾਦ ਨਾ ਹੋਵੇ ਪਰ ਸੁਖਵਿੰਦਰ ਸਿੰਘ ਦੇ ਮਾਪਿਆਂ ਨੇ ਵੀ ਆਪਣੇ ਪੁੱਤਰ ਦਾ ਸਾਥ ਦਿੱਤਾ ਅਤੇ ਇਸ ਦੇ ਉਲਟ ਮਨਦੀਪ ਕੌਰ, ਉਸ ਦੇ ਪ੍ਰੇਮੀ ਸੁਖਵਿੰਦਰ ਸਿੰਘ ਉਰਫ਼ ਨਿੱਕਾ, ਸੁਖਵਿੰਦਰ ਸਿੰਘ ਦੇ ਮਾਪਿਆਂ ਅਤੇ ਸੁਖਵਿੰਦਰ ਸਿੰਘ ਦੇ ਮਾਮੇ ਦੇ ਬੇਟੇ ਜਿੰਦਰ ਵਾਸੀ ਨੀਵੀਆਂ ਮੱਲ੍ਹੀਆਂ ਥਾਣਾ ਸਦਰ ਨਕੋਦਰ ਜ਼ਿਲਾ ਜਲੰਧਰ ਮੇਰੇ ਲੜਕੇ ਅਜੈ ਕੁਮਾਰ ਨੂੰ ਧਮਕੀਆਂ ਦਿੰਦੇ ਰਹੇ।
ਇਹ ਵੀ ਪੜ੍ਹੋ: ਪੰਜਾਬ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ! ਸਮਾਜਸੇਵੀ ਨੂੰ ਰਸਤੇ 'ਚ ਘੇਰ ਕਰ 'ਤਾ ਵੱਡਾ ਕਾਂਡ
ਇਸ ਤੋਂ ਤੰਗ ਆ ਕੇ ਮੇਰੇ ਲੜਕੇ ਅਜੈ ਕੁਮਾਰ ਨੇ ਬੀਤੀ ਰਾਤ ਪਿੰਡ ਧਾਲੀਵਾਲ ਦੋਨਾਂ ਦੇ ਸ਼ਮਸ਼ਾਨਘਾਟ ਦੇ ਮੁੱਖ ਗੇਟ ਨਾਲ ਕੱਪੜਾ ਬੰਨ੍ਹ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸੁਰਿੰਦਰ ਕੌਰ ਦੀ ਸ਼ਿਕਾਇਤ ’ਤੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਸੰਦੀਪ ਕੌਰ ਉਰਫ਼ ਮਨਦੀਪ ਕੌਰ, ਸੁਖਵਿੰਦਰ ਸਿੰਘ ਉਰਫ਼ ਨਿੱਕਾ, ਮਲਕੀਅਤ ਸਿੰਘ ਪੁੱਤਰ ਪ੍ਰਕਾਸ਼ ਸਿੰਘ, ਦੀਸ਼ੂ ਪਤਨੀ ਮਲਕੀਅਤ ਸਿੰਘ ਤੇ ਜਿੰਦਰ ਪੁੱਤਰ ਜੈਮਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਹਾਦਸਾ! ਪਤੀ-ਪਤਨੀ ਦੀ ਇਕੱਠਿਆਂ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
UP ਦੇ ਗੈਂਗਸਟਰ ਨੇ ਜਲੰਧਰ 'ਚ ਲੁੱਟੇ 25 ਲੱਖ ਰੁਪਏ ਦੇ ਗਹਿਣੇ, ਹੋਏ ਵੱਡੇ ਖ਼ੁਲਾਸੇ
NEXT STORY