ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਦੇ ਤਹਿਬਾਜ਼ਾਰੀ ਵਿਭਾਗ ਦੇ ਸੁਪਰਿੰਟੈਂਡੈਂਟ ਮਨਦੀਪ ਸਿੰਘ ਮਿੱਠੂ ਨੇ ਕਾਰਵਾਈ ਕਰਦੇ ਹੋਏ ਰੈੱਡ ਕਰਾਸ ਮਾਰਕੀਟ ਨੇੜੇ ਸਥਿਤ ਰੰਗਲਾ ਵਿਹੜਾ ਕੰਪਲੈਕਸ ਨੂੰ ਸੀਲ ਕਰ ਦਿੱਤਾ ਹੈ। ਮਿੱਠੂ ਅਨੁਸਾਰ ਇਸ ਪ੍ਰਾਜੈਕਟ ਦਾ ਠੇਕਾ ਕਾਫ਼ੀ ਸਮਾਂ ਪਹਿਲਾਂ ਖ਼ਤਮ ਹੋ ਚੁੱਕਾ ਸੀ ਪਰ ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਇਸ ਨੂੰ ਖਾਲੀ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਕਦਮ ਚੁੱਕਿਆ ਗਿਆ।
ਇਹ ਵੀ ਪੜ੍ਹੋ: 15 ਅਗਸਤ ਤੋਂ ਪਹਿਲਾਂ ਪੰਜਾਬ 'ਚ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਬਰਾਮਦ ਹੋਇਆ ਵਿਸਫੋਟਕ
ਹਾਲਾਂਕਿ ਇਸ ਪ੍ਰਾਜੈਕਟ ਦੀ ਅਲਾਟਮੈਂਟ ਅਤੇ ਮੈਨੇਜਮੈਂਟ ਵਿਚ ਕਥਿਤ ਲਾਪ੍ਰਵਾਹੀ ਅਤੇ ਬੇਨਿਯਮੀਆਂ ਨੂੰ ਲੈ ਕੇ ਚੰਡੀਗੜ੍ਹ ਤਕ ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ। ਰੰਗਲਾ ਵਿਹੜਾ ਪ੍ਰਾਜੈਕਟ ਦੀ ਸ਼ੁਰੂਆਤ ਸਾਬਕਾ ਲੋਕਲ ਬਾਡੀਜ਼ ਸਵ. ਚੌਧਰੀ ਜਗਜੀਤ ਸਿੰਘ ਦੇ ਕਾਰਜਕਾਲ ਵਿਚ ਬੀ. ਓ. ਟੀ. (ਬਿਲਡ-ਆਪ੍ਰੇਟ-ਟਰਾਂਸਫਰ) ਆਧਾਰ ’ਤੇ ਹੋਈ ਸੀ, ਜਿਸ ਨੂੰ ਆਰੰਭ ਵਿਚ ਜਲੰਧਰ ਦੀ ਇਕ ਨਿੱਜੀ ਫਰਮ ਨੂੰ ਸੌਂਪਿਆ ਗਿਆ ਸੀ। ਕਰਾਰ ਖ਼ਤਮ ਹੋਣ ’ਤੇ ਕੰਪਨੀ ਨੇ ਇਸ ਨੂੰ ਨਿਗਮ ਨੂੰ ਮੋੜ ਦਿੱਤਾ, ਜਿਸ ਤੋਂ ਬਾਅਦ ਇਹ ਕਈ ਸਾਲਾਂ ਤਕ ਨਿਗਮ ਦੇ ਕੰਟਰੋਲ ਵਿਚ ਰਿਹਾ। ਸਾਲ 2020 ਵਿਚ ਕਾਂਗਰਸ ਸਰਕਾਰ ਦੌਰਾਨ ਇਸ ਨੂੰ ਗੁਪਤ ਰੂਪ ਵਿਚ ਇਕ ਕੰਪਨੀ ਨੂੰ ਅਲਾਟ ਕੀਤਾ ਗਿਆ। ਕੌਂਸਲਰ ਹਾਊਸ ਦੀ ਮੀਟਿੰਗ ਵਿਚ ਭਾਜਪਾ ਕੌਂਸਲਰ ਨੇ ਇਸ ’ਤੇ ਸਵਾਲ ਉਠਾਇਆ ਪਰ ਤਤਕਾਲੀ ਮੇਅਰ ਨੇ ਮਾਮਲੇ ’ਤੇ ਨਿਗਮ ਦਫਤਰ ਵਿਚ ਚਰਚਾ ਕਰਨ ਦੀ ਗੱਲ ਕਹਿ ਕੇ ਟਾਲ ਦਿੱਤਾ। ਬਾਅਦ ਵਿਚ 2022 ਵਿਚ ਇਹ ਪ੍ਰਾਜੈਕਟ ਅੰਮ੍ਰਿਤਸਰ ਦੀ ਇਕ ਕੰਪਨੀ ਨੂੰ ਅਲਾਟ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹ! ਟੁੱਟਿਆ ਧੁੱਸੀ ਬੰਨ੍ਹ, NDRF ਤਾਇਨਾਤ
ਫਰਵਰੀ 2024 ਵਿਚ ਉਸ ਕੰਪਨੀ ਦਾ ਕਰਾਰ ਖਤਮ ਹੋ ਗਿਆ ਪਰ ਨਿਗਮ ਦੀ ਲਾਪ੍ਰਵਾਹੀ ਕਾਰਨ ਕਈ ਮਹੀਨਿਆਂ ਤਕ ਕੁਝ ਲੋਕਾਂ ਨੇ ਇਸ ’ਤੇ ਕਬਜ਼ਾ ਬਣਾਈ ਰੱਖਿਆ। ਇਸ ਦੌਰਾਨ ਪ੍ਰਾਜੈਕਟ ਦਾ ਸਰੂਪ ਬਦਲ ਗਿਆ ਅਤੇ ਉਥੇ ਇਕ ਵੱਡਾ ਸ਼ੋਅਰੂਮ ਬਣਾ ਦਿੱਤਾ ਗਿਆ। ਨਿਗਮ ਨੇ ਉਥੇ ਬਣੇ ਸ਼ੈੱਡ ਨੂੰ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਆਪਣੀ ਪ੍ਰਾਪਰਟੀ ਹੁੰਦੇ ਹੋਏ ਵੀ ਸਫਲ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਹਾਦਸਾ! ਕਾਰ ਤੇ ਐਕਟਿਵਾ ਦੀ ਭਿਆਨਕ ਟੱਕਰ, ਕਈ ਫੁੱਟ ਹਵਾ 'ਚ ਉਛਲੀਆਂ ਔਰਤਾਂ
ਜਾਣਕਾਰੀ ਇਹ ਵੀ ਸਾਹਮਣੇ ਆਈ ਕਿ 2024 ਵਿਚ ਕਾਂਟਰੈਕਟ ਖ਼ਤਮ ਹੋਣ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਚੁੱਪ ਕੀਤੇ ਇਹ ਕੰਪਲੈਕਸ ਅਜਿਹੇ ਲੋਕਾਂ ਨੂੰ ਅਲਾਟ ਕਰ ਦਿੱਤਾ ਸੀ, ਜੋ ਇਸ ਦੇ ਪਾਤਰ ਨਹੀਂ ਸਨ। ਸ਼ਿਕਾਇਤ ਚੰਡੀਗੜ੍ਹ ਪਹੁੰਚਣ ਤੋਂ ਬਾਅਦ ਹੁਣ ਇਸ ਕੰਪਲੈਕਸ ਨੂੰ ਸੀਲ ਕੀਤਾ ਗਿਆ। ਹਾਲ ਹੀ ਵਿਚ ਨਗਰ ਨਿਗਮ ਨੇ ਸ਼ਹਿਰ ਦੀ ਪਾਰਕਿੰਗ ਸਾਈਟਸ ਦੀ ਈ-ਨਿਲਾਮੀ ਕੀਤੀ ਸੀ, ਜਿਸ ਵਿਚ ਰੰਗਲਾ ਵਿਹੜਾ ਸਾਈਟ ਸਭ ਤੋਂ ਮਹਿੰਗੀ ਕੀਮਤ ’ਤੇ ਅਲਾਟ ਹੋਈ ਸੀ। 3 ਸਾਲ ਦੇ ਕਰਾਰ ਤਹਿਤ ਹਰ ਸਾਲ 66.30 ਲੱਖ ਅਤੇ ਕੁੱਲ ਲੱਗਭਗ 2 ਕਰੋੜ ਦੀ ਆਮਦਨ ਨਿਗਮ ਨੂੰ ਹੋਣੀ ਸੀ ਪਰ ਇਹ ਬੋਲੀ ਪ੍ਰਕਿਰਿਆ ਵੀ ਸਿਰੇ ਨਹੀਂ ਚੜ੍ਹ ਸਕੀ। ਨਗਰ ਨਿਗਮ ਦੀ ਇਹ ਕਾਰਵਾਈ ਹੁਣ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ ਅਤੇ ਸਵਾਲ ਉੱਠ ਰਹੇ ਹਨ ਕਿ ਆਖਿਰ ਇੰਨੇ ਸਾਲਾਂ ਤੋਂ ਇਸ ਪ੍ਰਾਜੈਕਟ ਦੀ ਮੈਨੇਜਮੈਟ ਵਿਚ ਹੋਈਆਂ ਗੜਬੜੀਆਂ ਦੀ ਜ਼ਿੰਮੇਵਾਰੀ ਕੌਣ ਲਵੇਗਾ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਮਸ਼ਹੂਰ ਪੰਜਾਬੀ Youtuber ਦੇ ਘਰ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਜਪਾ ਨਿਭਾਵੇਗੀ ਚੌਂਕੀਦਾਰ ਦੀ ਭੂਮਿਕਾ, ਖ਼ੁਦ ਵੀ ਜਾਗਦੇ ਰਹਿਣਾ ਤੇ ਪੰਜਾਬੀਆਂ ਨੂੰ ਵੀ ਜਗਾਉਣਾ : ਅਸ਼ਵਨੀ ਸ਼ਰਮਾ
NEXT STORY