ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ)- ਟਾਂਡਾ ਪੁਲਸ ਨੇ ਬੀਤੇ ਦਿਨੀਂ ਕਿੰਗ ਟਾਵਰ ਕਾਲੋਨੀ ਟਾਂਡਾ ਨੇੜੇ ਪਿੰਡ ਤੱਲਾ ਵਾਸੀ ਨੌਜਵਾਨ 'ਤੇ ਕਿਸੇ ਰੰਜਿਸ਼ ਦੇ ਚਲਦਿਆਂ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ ਵਿਚ 8 ਵਿਆਕਤੀਆਂ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਹਮਲੇ ਦਾ ਸ਼ਿਕਾਰ ਹੋਏ ਨੌਜਵਾਨ ਜਿੰਦਰ ਪੁੱਤਰ ਰਿੰਕੂ ਵਾਸੀ ਪਿੰਡ ਤੱਲਾ ਦੇ ਬਿਆਨ ਦੇ ਆਧਾਰ 'ਤੇ ਜੋਬਨ ਸਿੰਘ ਵਾਸੀ ਪਿੰਡ ਦਾਤਾ, ਤਰੁਣ ਪੁੱਤਰ ਸੋਨੀ ਵਾਸੀ ਓਹੜਪੁਰ, ਗੌਤਮ ਕਪੂਰ ਉਰਫ ਸ਼ੁਰਲੀ ਪੁੱਤਰ ਬਿਜੁ ਵਾਸੀ ਟਾਂਡਾ, ਅਜੇ ਪੁੱਤਰ ਬਲਬੀਰ ਸਿੰਘ ਵਾਸੀ ਬੈਂਚਾਂ, ਸੰਦੀਪ ਨਿਵਾਸੀ ਦਸਮੇਸ਼ ਨਗਰ ਅਤੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਦਰਜ ਕੀਤਾ ਹੈ।
ਇਹ ਵੀ ਪੜ੍ਹੋ: 18 ਕਿਲੋ ਹੈਰੋਇਨ ਸਣੇ 'ਆਪ' ਸਰਪੰਚ ਗ੍ਰਿਫ਼ਤਾਰ! ਸੁਖਪਾਲ ਖਹਿਰਾ ਨੇ 'ਨਸ਼ਿਆਂ ਵਿਰੁੱਧ ਜੰਗ' 'ਤੇ ਚੁੱਕੇ ਸਵਾਲ
ਆਪਣੇ ਬਿਆਨ ਵਿਚ ਜਿੰਦਰ ਨੇ ਦੱਸਿਆ ਕਿ ਜਦੋਂ ਉਹ 5 ਮਾਰਚ ਦੀ ਦੁਪਹਿਰ ਨੂੰ ਜਦੋਂ ਉਹ ਆਪਣੇ ਦੋਸਤ ਨੂੰ ਮਿਲ ਕੇ ਘਰ ਵਾਪਸ ਜਾ ਰਿਹਾ ਸੀ ਤਾਂ ਇਨ੍ਹਾਂ ਮੁਲਜ਼ਮਾਂ ਨੇ ਉਸ ਨੂੰ ਘੇਰ ਕੇ ਦਾਤਰ ਕਿਰਪਾਨ ਆਦਿ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਉਸ ਦੇ ਦੋਸਤਾਂ ਨੇ ਟਾਂਡਾ ਦੇ ਵੇਵਜ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੋਂ ਮੁੱਢਲੀ ਮੈਡੀਕਲ ਮਦਦ ਤੋਂ ਬਾਅਦ ਹੁਣ ਉਹ ਜਲੰਧਰ ਦੇ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਅਨਿਲ ਕੁਮਾਰ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਦਾ 'ਆਪ' ਸਰਕਾਰ 'ਤੇ ਵੱਡਾ ਹਮਲਾ, ਕਿਹਾ-ਨਾ ਮੈਂ ਪਹਿਲਾਂ ਡਰਿਆ ਤੇ ਨਾ ਮੈਂ ਹੁਣ ਡਰਾਂਗਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
18 ਕਿਲੋ ਹੈਰੋਇਨ ਸਣੇ 'ਆਪ' ਸਰਪੰਚ ਗ੍ਰਿਫ਼ਤਾਰ! ਸੁਖਪਾਲ ਖਹਿਰਾ ਨੇ 'ਨਸ਼ਿਆਂ ਵਿਰੁੱਧ ਜੰਗ' 'ਤੇ ਚੁੱਕੇ ਸਵਾਲ
NEXT STORY