ਟਾਂਡਾ ਉੜਮੁੜ (ਪੰਡਿਤ,ਜਸਵਿੰਦਰ,ਗੁਪਤਾ )-ਹਾਈਵੇਅ 'ਤੇ ਚੌਲਾਂਗ ਟੋਲ ਪਲਾਜ਼ਾ ਨੇੜੇ ਵਾਪਰੇ ਸੜਕ ਹਾਦਸੇ ਲਈ ਜਿੰਮੇਵਾਰ ਬਰੀਜ਼ਾ ਕਾਰ ਦੇ ਅਣਪਛਾਤੇ ਚਾਲਕ ਦੇ ਖ਼ਿਲਾਫ਼ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋਏ ਨੌਜਵਾਨ ਅਜੇ ਦੇ ਪਿਤਾ ਦਿਆ ਰਾਮ ਪੁੱਤਰ ਜੱਸੂ ਵਾਸੀ ਬਸੰਤ ਨਗਰ (ਬਦਾਈਯੂ ) ਉੱਤਰ ਪ੍ਰਦੇਸ਼ ਹਾਲ ਵਾਸੀ ਖੋਖਰ ਦੇ ਬਿਆਨ ਦੇ ਅਧਾਰ ਤੇ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਪੈਲੇਸ 'ਤੇ ਨਿਗਮ ਦੀ ਕਾਰਵਾਈ ਦੇ ਬਾਵਜੂਦ ਕਰਵਾਇਆ ਵਿਆਹ, ਪੈ ਗਿਆ ਵੱਡਾ ਪੰਗਾ!
ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਦਿਆ ਰਾਮ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਦੇ ਨਾਲ ਸ਼ਿਵਰਾਤਰੀ ਮੌਕੇ ਮੰਦਰ ਤੋਂ ਮੱਥਾਂ ਟੇਕ ਕੇ ਵਾਪਸ ਆ ਰਹੇ ਸਨ | ਇਸ ਦੌਰਾਨ ਹਾਈਵੇਅ 'ਤੇ ਬਿਨਾਂ ਨੰਬਰੀ ਬਰੀਜ਼ਾ ਕਾਰ ਨੇ ਉਸਦੇ ਪੁੱਤਰ ਵਿਚ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ । ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਟੱਕਰ ਮਾਰਨ ਵਾਲੀ ਕਾਰ ਦੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਸਤਪਾਲ ਸਿੰਘ ਕਾਰਵਾਈ ਵਿਚ ਜੁਟੇ ਹੋਏ ਹਨ।
ਇਹ ਵੀ ਪੜ੍ਹੋ : ਗੁਰਦਾਸ ਮਾਨ ਬਣੇ ਮਾਨਸਾ ਐਸੋਸੀਏਸ਼ਨ ਦੇ ਪ੍ਰਧਾਨ
ਜਲੰਧਰ ਦੇ ਮਸ਼ਹੂਰ ਪੈਲੇਸ 'ਤੇ ਨਿਗਮ ਦੀ ਕਾਰਵਾਈ ਦੇ ਬਾਵਜੂਦ ਕਰਵਾਇਆ ਵਿਆਹ, ਪੈ ਗਿਆ ਵੱਡਾ ਪੰਗਾ!
NEXT STORY