ਕਪੂਰਥਲਾ, (ਭੂਸ਼ਣ)- ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ’ਚ ਐੱਨ. ਡੀ. ਪੀ. ਐੱਸ. ਮਾਮਲੇ ’ਚ ਬੰਦ ਹਵਾਲਾਤੀ ਨੇ ਬੀਤੇ ਦਿਨ ਦੇਰ ਰਾਤ ਆਪਣੀ ਬੈਰਕ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦਿਅਾਂ ਹੀ ਜੇਲ ਦੇ ਕਰਮਚਾਰੀ ਅਤੇ ਅਫਸਰ ਮੌਕੇ ’ਤੇ ਪੁੱਜੇ, ਜਿਸ ’ਤੇ ਲਾਸ਼ ਨੂੰ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਕਪੂਰਥਲਾ ਭੇਜਿਆ।
ਜਾਣਕਾਰੀ ਅਨੁਸਾਰ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਦੇ ਸਹਾਇਕ ਸੁਪਰਡੈਂਟ ਸੁਸ਼ੀਲ ਕੁਮਾਰ ਨੇ ਥਾਣਾ ਕੋਤਵਾਲੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮ੍ਰਿਤਕ ਹਵਾਲਾਤੀ ਸੋਹਨ ਲਾਲ ਪੁੱਤਰ ਜਿੱਤ ਰਾਮ ਵਾਸੀ ਅਵਤਾਰ ਨਗਰ ਜਲੰਧਰ ਐੱਨ. ਡੀ. ਪੀ. ਐੱਸ. ਦੇ ਮਾਮਲੇ ’ਚ ਪਿਛਲੇ 4 ਮਹੀਨਿਅਾਂ ਤੋਂ ਜੇਲ ’ਚ ਬੰਦ ਸੀ। ਸੋਮਵਾਰ ਦੇਰ ਰਾਤ ਉਸ ਨੇ ਆਪਣੀ ਬੈਰਕ ਦੇ ਬਾਥਰੂਮ ’ਚ ਲੱਗੀ ਟੂਟੀ ਨਾਲ ਪਰਨਾ ਬੰਨ੍ਹ ਕੇ ਫਾਹਾ ਲੈ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਜਾਨਲੇਵਾ ਹਮਲਾ ਕਰਨ ਦੇ ਮਾਮਲੇ ’ਚ 2 ਗ੍ਰਿਫਤਾਰ
NEXT STORY