ਜਲੰਧਰ (ਸੋਨੂੰ)— ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅਕਾਦਮਿਕ ਸਾਲ 2018-19 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆਰ. ਐੱਸ. ਬਾਵਾ ਨੇ ਜਲੰਧਰ 'ਚ ਪ੍ਰੈੱਸ ਵਾਰਤਾ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਪਿਛਲੇ ਅਕਾਦਮਿਕ ਸਾਲ 'ਚ 1860 ਵਿਦਿਆਰਥੀਆਂ ਦੀਆਂ ਵੱਖ-ਵੱਖ ਕੰਪਨੀਆਂ 'ਚ ਨਿਯੁਕਤੀਆਂ ਹੋਈਆਂ ਹਨ। ਇਥੋਂ ਵਿਦਿਆਰਥੀ ਇੰਜੀਨੀਅਰਿੰਗ, ਮੈਨੇਜਮੈਂਟ, ਕਾਮਰਸ, ਹੋਟਲ ਅਤੇ ਅਪਲਾਈਡ ਸਾਇੰਸ ਆਦਿ ਵਿਸ਼ਿਆਂ 'ਤੇ ਸਿੱਖਿਆ ਹਾਸਲ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ 'ਚ ਪੰਜਾਬ ਦੇ 10 ਹਜ਼ਾਰ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ।
ਮੌਸਮ ਸਾਫ ਹੋਣ 'ਤੇ ਮੰਡੀਆਂ 'ਚ ਲੱਗੀਆਂ ਰੌਣਕਾਂ, ਕਣਕ ਦੀ ਆਮਦ ਤੇਜ਼ੀ ਨਾਲ ਸ਼ੁਰੂ
NEXT STORY