ਜਲੰਧਰ (ਵਰੁਣ)— ਸੀ. ਆਈ. ਏ. ਸਟਾਫ਼-1 ਦੀ ਟੀਮ ਨੇ ਸਾਲ 2020 ’ਚ ਗੈਂਬਲੰਿਗ ਐਕਟ ਅਧੀਨ 45 ਲੋਕਾਂ ਨੂੰ ਗਿ੍ਰਫ਼ਤਾਰ ਕਰਦੇ ਡੇਢ ਕਰੋੜ ਰੁਪਏ ਬਰਾਮਦ ਕੀਤੇ। ਇਸ ਤੋਂ ਇਲਾਵਾ 5 ਲਗਜ਼ਰੀ ਗੱਡੀਆਂ ਵੀ ਰਿਕਵਰ ਕੀਤੀਆਂ, ਜਦੋਂਕਿ ਬੀਤੇ ਸਾਲ ਜਬਰਨ ਵਸੂਲੀ ਦੇ ਵੀ 29 ਲੱਖ 72 ਹਜ਼ਾਰ ਬਰਾਮਦ ਕੀਤੇ ਗਏ। ਸੀ. ਆਈ. ਏ. ਸਟਾਫ਼ ਨੇ 72,400 ਰੁਪਏ ਦੀ ਜਾਅਲੀ ਕਰੰਸੀ ਅਤੇ ਡਰੱਗ ਮਨੀ ਵਜੋਂ 1.30 ਲੱਖ ਰੁਪਏ ਵੀ ਜ਼ਬਤ ਕੀਤੇ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੇ ਕੇਂਦਰ ਸਰਕਾਰ ’ਤੇ ਰਗੜੇ, ਕਿਹਾ-ਆਪਣੇ ਹੱਥਾਂ ’ਚ ਲੈਣਾ ਚਾਹੁੰਦੀ ਹੈ ਸੂਬਿਆਂ ਦੀ ਤਾਕਤ (ਵੀਡੀਓ)
ਇਕ ਜਨਵਰੀ ਤੋਂ ਲੈ ਕੇ 30 ਦਸੰਬਰ 2020 ਤੱਕ ਸੀ. ਆਈ. ਏ. ਸਟਾਫ਼-1 ਨੇ ਇਕ ਕਿਲੋ 234 ਗ੍ਰਾਮ ਹੈਰੋਇਨ, 5 ਕਿਲੋ 180 ਗ੍ਰਾਮ ਅਫੀਮ, 555 ਕਿਲੋ ਚੂਰਾ-ਪੋਸਤ, 6900 ਨਸ਼ੇ ਵਾਲੀਆਂ ਗੋਲੀਆਂ ਅਤੇ 1272 ਕੈਪਸੂਲ ਬਰਾਮਦ ਕਰਕੇ 20 ਕੇਸ ਦਰਜ ਕੀਤੇ ਹਨ ਅਤੇ 35 ਸਮੱਗਲਰਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਸੀ. ਆਈ. ਏ. ਸਟਾਫ਼ ਨੇ ਸਮੱਗਲਰਾਂ ਦੇ 17 ਵਾਹਨ ਵੀ ਜ਼ਬਤ ਕੀਤੇ ਹਨ। ਇਸ ਤੋਂ ਇਲਾਵਾ 107 ਸ਼ਰਾਬ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਸੀ. ਆਈ. ਏ. ਸਟਾਫ਼ ਦੀ ਟੀਮ ਨੇ 40 ਕੇਸ ਦਰਜ ਕੀਤੇ ਅਤੇ ਸਮੱਗਲਰਾਂ ਕੋਲੋਂ 1476 ਸ਼ਰਾਬ ਦੀਆਂ ਪੇਟੀਆਂ, 8 ਬੋਤਲਾਂ ਅਤੇ 100 ਪਊਏ ਬਰਾਮਦ ਕਰ ਕੇ ਸਮੱਗਲਰਾਂ ਦੇ 32 ਵਾਹਨ ਵੀ ਜ਼ਬਤ ਕੀਤੇ। ਆਰਮਜ਼ ਐਕਟ ਦੀ ਗੱਲ ਕਰੀਏ ਤਾਂ ਸੀ. ਆਈ. ਏ. ਨੇ 13 ਪਿਸਤੌਲਾਂ ਬਰਾਮਦ ਕਰਕੇ 4 ਕੇਸ ਦਰਜ ਕੀਤੇ ਅਤੇ 12 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ। ਸੀ. ਆਈ. ਏ. ਦੀ ਟੀਮ ਨੂੰ ਏ. ਟੀ. ਐੱਮ. ਲੁੱਟਣ ਵਾਲੇ ਗਿਰੋਹ ਨੂੰ ਫੜਨ ਵਿਚ ਵੀ ਵੱਡੀ ਕਾਮਯਾਬੀ ਮਿਲੀ।
ਇਹ ਵੀ ਪੜ੍ਹੋ : ਹਿਮਾਚਲ ਦੀ ਬਰਫਬਾਰੀ ਦਾ ਆਨੰਦ ਮਾਣਨ ਪਹੁੰਚੇ ਲੱਖਾਂ ਸੈਲਾਨੀ, ਨਵੇਂ ਸਾਲ ਦਾ ਇੰਝ ਕੀਤਾ ਸੁਆਗਤ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਯੂਥ ਕਾਂਗਰਸੀਆਂ ਨੇ ਕਿਸਾਨਾਂ ਦੇ ਸਮਰਥਨ ’ਚ ਧਰਨਾ ਦੇ ਕੇ ਬਿਤਾਈ ਨਵੇਂ ਸਾਲ ਵਾਲੀ ਰਾਤ
NEXT STORY