ਜਲੰਧਰ (ਸ਼ੋਰੀ)— ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਲੱਗੀਆਂ ਲਾਈਟਾਂ ਖਰਾਬ ਹਨ ਅਤੇ ਇਥੇ ਹਨੇਰਾ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਐਮਰਜੈਂਸੀ 'ਚ ਕੁੱਟਮਾਰ ਦੇ ਮਰੀਜ਼ ਜ਼ਿਆਦਾ ਹਨ ਅਤੇ ਕਈ ਵਾਰ ਇਥੇ ਇਕ ਧਿਰ ਦੂਜੀ ਧਿਰ 'ਤੇ ਹਮਲਾ ਬੋਲ ਦਿੰਦੀ ਹੈ ਤੇ ਹੰਗਾਮਾ ਅਤੇ ਕੁੱਟਮਾਰ ਹਸਪਤਾਲ 'ਚ ਦੇਖਣ ਨੂੰ ਮਿਲਦੀ ਹੈ।
ਐਮਰਜੈਂਸੀ ਦੇ ਬਾਹਰ ਸੀ. ਸੀ. ਟੀ. ਕੈਮਰਾ ਵੀ ਇਸ ਕਾਰਨ ਲਗਾਇਆ ਗਿਆ ਹੈ ਪਰ ਹਨੇਰਾ ਹੋਣ ਕਾਰਨ ਕੈਮਰਾ ਵੀ ਆਪਣਾ ਕੰਮ ਠੀਕ ਢੰਗ ਨਾਲ ਨਹੀਂ ਕਰ ਰਿਹਾ। ਉਥੇ ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਜਸਵੀਤ ਬਾਵਾ ਦਾ ਕਹਿਣਾ ਹੈ ਕਿ ਲਾਈਟਾਂ ਨੂੰ ਜਲਦੀ ਠੀਕ ਕਰਵਾ ਦਿੱਤਾ ਜਾਵੇਗਾ ਅਤੇ ਟੈਸਟ ਕਰਨ ਵਾਲੀ ਮਸ਼ੀਨ ਦਾ ਸਾਮਾਨ ਖਰੀਦਣ ਦੀ ਤਿਆਰੀ ਹੋ ਰਹੀ ਹੈ।
ਲਾਕ ਹੀ ਕਰ ਦਿੱਤਾ ਮਸ਼ੀਨ ਵਾਲਾ ਕਮਰਾ
ਹਸਪਤਾਲ ਦੀ ਪਹਿਲੀ ਮੰਜ਼ਿਲ 'ਚ ਬਣੀ ਲੈਬਾਰਟਰੀ 'ਚ ਲਿਪਿਡ ਪ੍ਰੋਫਾਈਲ ਟੈਸਟ ਕਰਨ ਵਾਲੀ ਮਸ਼ੀਨ ਕਰੀਬ 2 ਮਹੀਨਿਆਂ ਤੋਂ ਬੰਦ ਹੈ। ਹਸਪਤਾਲ 'ਚ ਟੈਸਟ ਨਾ ਹੋਣ ਕਾਰਨ ਮਰੀਜ਼ਾਂ ਨੂੰ ਨਿਰਾਸ਼ ਪਰਤਣਾ ਪੈ ਰਿਹਾ ਹੈ, ਜਿਸ ਦਾ ਸਿੱਧਾ ਲਾਭ ਪ੍ਰਾਈਵੇਟ ਹਸਪਤਾਲ ਅਤੇ ਲੈਬ ਵਾਲਿਆਂ ਨੂੰ ਹੋ ਰਿਹਾ ਹੈ। ਹਸਪਤਾਲ ਸਟਾਫ ਨੇ ਦੱਸਿਆ ਕਿ ਮਸ਼ੀਨਾਂ ਤਾਂ ਹਸਪਤਾਲ 'ਚ 2 ਹਨ ਪਰ ਟੈਸਟ ਕਰਨ ਲਈ ਵਰਤੋਂ 'ਚ ਆਉਣ ਵਾਲਾ ਸਾਮਾਨ ਖਤਮ ਹੋ ਚੁੱਕਾ ਹੈ। ਕਈ ਵਾਰ ਮੈਡੀਕਲ ਸੁਪਰਡੈਂਟ ਆਫਿਸ 'ਚ ਲਿਖਤੀ ਦੇ ਚੁੱਕੇ ਹਾਂ ਕਿ ਲੋਕ ਉਨ੍ਹਾਂ ਨਾਲ ਵਿਵਾਦ ਕਰਦੇ ਹਨ, ਜਲਦੀ ਮਸ਼ੀਨ ਚਲਾਉਣ ਲਈ ਸਾਮਾਨ ਖਰੀਦਿਆ ਜਾਵੇ ਪਰ ਕੋਈ ਸੁਣਵਾਈ ਨਹੀਂ ਹੋਈ, ਥੱਕ-ਹਾਰ ਕੇ ਟੈਸਟ ਮਸ਼ੀਨ ਵਾਲੇ ਕਮਰੇ ਦੇ ਦਰਵਾਜ਼ੇ ਨੂੰ ਲਾਕ ਕਰ ਦਿੱਤਾ ਗਿਆ।
2 ਨਾਬਾਲਗ ਲੜਕੀਆਂ ਨੂੰ ਭਜਾਉਣ ਵਾਲੇ 3 ਕਾਬੂ
NEXT STORY